ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਣਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ।
ਭਾਰਤੀ ਫੌਜ ਵੱਲੋਂ ਜੂਨ 1984 ਵਿਚ ਦਰਬਾਰ ਸਾਹਿਬ (ਅੰਮ੍ਰਿਤਸਰ) ’ਤੇ ਕੀਤੇ ਗਏ ਹਮਲੇ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ।
ਪਿਛਲੇ ਸਾਲ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਥਾਪੇ ਗਏ ਕਾਰਜਕਾਰੀ ਜਥੇਦਾਰ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਅਤੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ.ਗਿੱਲ ਨੂੰ ਸਿੱਖ ਪੰਥ ’ਚੋਂ “ਖਾਰਜ” ਕਰ ਦਿੱਤਾ।