Tag Archive "kmo"

ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਦੇ ਨਾਂ ਖੁੱਲ੍ਹਾ ਪੱਤਰ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਮਨਜੀਤ ਸਿੰਘ, ਬੁਲਾਰੇ ਸਤਵਿੰਦਰ ਸਿੰਘ ਪਲਾਸੋਰ, ਬਲਵੰਤ ਸਿੰਘ ਐਡਵੋਕੇਟ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਪੰਜਾਬ ਹਿਊਮਨ ਰਾਈਟਜ਼ ਆਰਗੇਨਾਈਜ਼ੇਸ਼ਨ ਦੇ ਮੀਤ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਵਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਉਹ ਜੂਨ 1984 'ਚ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਅਤੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਲਾਸ਼ਾਂ ਦੇ ਮਸਲੇ 'ਤੇ ਦਖਲਅੰਦਾਜ਼ੀ ਕਰਨ।

1984 ਦੇ ਕਤਲੇਆਮਾਂ ਖਿਲਾਫ ਕੈਨੇਡਾ ਤੋਂ ਉਠਦੀਆਂ ਆਵਾਜ਼ਾਂ ਕੈਪਟਨ ਨੂੰ ਡਰਾ ਰਹੀਆਂ ਹਨ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਨਸਲਕੁਸ਼ੀ ਖਿਲਾਫ ਕੈਨੇਡਾ ਦੀ ਧਰਤੀ ਤੋਂ ਉੱਠ ਰਹੀ ਆਵਾਜ਼ ਤੋਂ ਭੈਅ-ਭੀਤ ਹੋ ਕੇ ਕੈਨੇਡਾ ਦੇ ਰੱਖਿਆ ਮੰਤਰੀ ਖਿਲਾਫ ਊਟ-ਪਟਾਂਗ ਬਿਆਨਬਾਜ਼ੀ ਕਰ ਰਹੇ ਹਨ। ਖਾਲੜਾ ਮਿਸ਼ਨ ਦੇ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਮੀਤ ਪ੍ਰਧਾਨ ਵਿਰਸਾ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅ

ਸਾਬਕਾ ਪੁਲਿਸ ਮੁਖੀ ਨੂੰ 49 ਲੱਖ ਦਾ ਜੁਰਮਾਨਾ; ਝੂਠੇ ਮੁਕਾਬਲੇ ਬਣਾਉਣ ਵਾਲੇ ਬੇਨਕਾਬ:ਖਾਲੜਾ ਮਿਸ਼ਨ

ਬੀਬੀ ਪਰਮਜੀਤ ਕੌਰ ਖਾਲੜਾ ਸਰਪ੍ਰਸਤ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਭਾਈ ਸਤਵੰਤ ਸਿੰਘ ਮਾਣਕ ਕੇਂਦਰੀ ਕਮੇਟੀ ਮੈਂਬਰ ਅਤੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਖਾਲੜਾ ਕੇਸ ਦੇ ਗਵਾਹ ਦੀ ਸ਼ਕਾਇਤ 'ਤੇ ਸਾਬਕਾ ਡੀ.ਜੀ.ਪੀ. ਰਜਿੰਦਰ ਸਿੰਘ ਆਈ.ਜੀ. ਪਰਮ ਰਾਜ ਉਮਰਾਨੰਗਲ ਅਤੇ ਹੋਰਨਾਂ ਨੂੰ ਪਟਿਆਲਾ ਅਦਾਲਤ ਵਲੋਂ 49 ਲੱਖ ਰੁਪਏ ਦਾ ਜੁਰਮਾਨਾ ਪਾਉਣ ਦਾ ਫੈਸਲਾ ਸ਼ਲਾਘਾਯੋਗ ਹੈ।

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਮੰਤਰੀ ਮਲੂਕਾ ਨੂੰ ਗ੍ਰਿਫਤਾਰ ਕਰਨ ਦੀ ਮੰਗ

ਬਾਦਲ ਦੀ ਸਰਕਾਰ ਦੌਰਾਨ ਸਿੱਖੀ ਉੱਪਰ ਕੀਤੇ ਜਾ ਰਹੇ ਹਮਲੇ ਸਿੱਖ ਪੰਥ ਦੀ ਬਰਦਾਸ਼ਤ ਤੋਂ ਬਾਹਰ ਹਨ ਅਤੇ ਸਿੰਕਦਰ ਸਿੰਘ ਮਲੂਕੇ ਵੱਲੋਂ ਅਰਦਾਸ ਦੀ ਬੇਅਦਬੀ ਕਰਕੇ ਸਿੱਖ ਪੰਥ ਨੂੰ ਨਵੀਂ ਵੰਗਾਰ ਪਾਈ ਹੈ। ਖਾਲੜਾ ਮਿਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਕਾਲੀ ਮੰਤਰੀ ਮਲੂਕਾ ਨੇ ਨਾ-ਮਾਫੀਯੋਗ ਅਪਰਾਧ ਕੀਤਾ ਹੈ ਅਤੇ ਇਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖੀ ਉਪਰ ਬੋਲਿਆ ਗਿਆ ਇਹ ਹਮਲਾ ਨਿਰੰਕਾਰੀਆਂ ਅਤੇ ਸਿਰਸੇ ਵਾਲੇ ਸਾਧ ਵਲੋਂ ਕੀਤੇ ਹਮਲੇ ਨਾਲੋਂ ਵੀ ਵੱਡਾ ਹਮਲਾ ਹੈ।

ਭਾਈ ਕਾਉਂਕੇ ਦੇ ਕਤਲ ‘ਤੇ ਪਰਦਾ ਪਾਉਣਾ ਅਤੇ ਫਖਰ-ਏ-ਕੌਮ ਦਾ ਖਿਤਾਬ ਦੇਣਾ; ਦੋਵੇਂ ਪਾਪ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਪਰਮਜੀਤ ਕੌਰ ਖਾਲੜਾ (ਸਰਪ੍ਰਸਤ), ਸਤਵਿੰਦਰ ਸਿੰਘ ਪਲਾਸੋਰ (ਬੁਲਾਰਾ), ਵਿਰਸਾ ਸਿੰਘ ਬਹਿਲਾ (ਮੀਤ ਪ੍ਰਧਾਨ), ਸਤਵੰਤ ਸਿੰਘ ਮਾਣਕ (ਕੇਂਦਰੀ ਕਮੇਟੀ ਮੈਂਬਰ), ਪਰਵੀਨ ਕੁਮਾਰ (ਪ੍ਰਚਾਰਕ ਸਕੱਤਰ) ਦੇ ਹਸਤਾਖਰ ਹੇਠ ਜਾਰੀ ਇਕ ਲਿਖਤੀ ਬਿਆਨ 'ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਸਿੱਖ ਪੰਥ ਅੱਜ ਵੱਡੇ ਸਾਹਿਬਜਾਦਿਆਂ ਦੀਆਂ ਮਹਾਨ ਸ਼ਹਾਦਤਾਂ ਅੱਗੇ ਨਤਮਸਤਕ ਹੋ ਰਿਹਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਜ਼ੁਲਮੀ ਰਾਜ ਨੂੰ ਟੱਕਰ ਨੂੰ ਯਾਦ ਕਰ ਰਿਹਾ ਹੈ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਸੰਸਥਾਵਾਂ ਨੇ ਲਿਖਿਆ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਪੱਤਰ

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ 'ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਾਂਝੇ ਤੌਰ 'ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇੱਕ ਪੱਤਰ ਲਿਖ ਕੇ ਹਿੰਦੁਸਤਾਨੀ ਹਾਕਮਾਂ ਵਲੋਂ ਸਿੱਖਾਂ ਦੀ ਨਿਰੰਤਰ ਕੀਤੀ ਜਾ ਰਹੀ ਨਸਲਕੁਸ਼ੀ ਲਈ ਇਨਸਾਫ ਦੀ ਮੰਗ ਕੀਤੀ ਹੈ। 10 ਦਸੰਬਰ ਨੂੰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ, ਪਰਵੀਨ ਕੁਮਾਰ, ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਿਰਪਾਲ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰਾਂ ਦੇ ਅੱਤਿਆਚਾਰ ਰੋਕਣ ਲਈ ਅਦਾਲਤਾਂ ਦਾ ਦਖਲ ਜ਼ਰੂਰੀ ਹੈ ਲੇਕਿਨ ਜੱਜਾਂ ਦੀ ਨਿਯੁੱਕਤੀ ਬਾਰੇ ਧਾਰੀ ਨੀਤੀ ਨੇ ਇਸ ਮਾਮਲੇ ਵਿੱਚ ਸਰਕਾਰਾਂ ਦੀ ਭੂਮਿਕਾ ਨੂੰ ਬੇਨਕਾਬ ਕੀਤਾ ਹੈ।

ਜੰਗਲ ਰਾਜ ਦੇ ਖਾਤਮੇ ਲਈ ਖਾਲੜਾ ਮਿਸ਼ਨ ਆਰਗੇਨਾਈਜੇਸਨ ਵੱਲੋਂ ਕੀਤੀ ਗਈ ਅਕਾਲ ਤਖਤ ਸਾਹਿਬ ‘ਤੇ ਅਰਦਾਸ

ਅੱਜ ਅਕਾਲ ਤਖਤ ਸਾਹਿਬ ਵਿਖੇ ਇਕ ਸਮਾਗਮ ਕਰਕੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਜੰਗਲ ਰਾਜ ਦੇ ਖਾਤਮੇ ਲਈ ਅਰਦਾਸ ਕੀਤੀ ਗਈ ਅਤੇ ਨਵੰਬਰ 84 ਵਿੱਚ ਦਿੱਲੀ ਅਤੇ ਹੋਰਨਾਂ ਥਾਵਾਂ 'ਤੇ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਹੋਏ ਸਿੱਖ ਕਤਲੇਆਮ ਦੀ ਨਿੰਦਾ ਕੀਤੀ ਗਈ। ਇਸ ਦੌਰਾਨ ਪਾਸ ਮਤੇ ਵਿੱਚ ਕਿਹਾ ਗਿਆ ਕਿ ਅੱਜ ਤੱਕ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀਆਂ ਸਰਕਾਰਾਂ ਕੋਈ ਨਿਆਂ ਨਹੀਂ ਦੇ ਸਕਦੀਆਂ।

ਅਨਾਜ ਘੋਟਾਲੇ ਅਤੇ ਬਾਦਲ-ਭਾਜਪਾ ਦੇ ਮੰਤਰੀਆਂ ਦੀਆਂ ਜਾਇਦਾਦਾਂ ਦੀ ਨਿਰਪੱਖ ਜਾਂਚ ਹੋਵੇ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ "ਗੁਰਾਂ ਦੇ ਨਾਮ 'ਤੇ ਵੱਸਦਾ ਪੰਜਾਬ-ਮੰਗਦਾ ਜੁਲਮਾਂ ਦਾ ਹਿਸਾਬ" ਵਾਲਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਅੱਜ ਤਰਸਿੱਕਾ ਵਿਖੇ ਜ਼ੁਲਮ ਵਿਰੋਧੀ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸੰਗਤਾਂ ਦੇ ਇਕੱਠ ਨੇ ਪਾਸ ਮਤੇ ਵਿੱਚ ਮੰਗ ਕੀਤੀ ਕਿ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਦੀ ਅਤੇ ਬਾਦਲ-ਭਾਜਪਾ ਮੰਤਰੀ ਮੰਡਲ ਦੀਆਂ ਜਾਇਦਾਦਾਂ ਦੀ ਨਿਰਪੱਖ ਪੜਤਾਲ ਸੁਪਰੀਮ ਕੌਰਟ ਦੀ ਨਿਗਰਾਨੀ ਹੇਠਾਂ ਹੋਵੇ। ਜ਼ੁਲਮ ਵਿਰੋਧੀ ਕਾਨਫਰੰਸ ਨੇ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਦਲ ਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਹੋ ਕੇ ਸਿੱਖ ਪੰਥ ਨਾਲ ਧ੍ਰੋਹ ਕਮਾਇਆ ਹੈ ਅਤੇ ਕੇ.ਪੀ.ਐਸ. ਗਿੱਲ ਨਾਲ ਗੁਪਤ ਮੁਲਾਕਾਤਾਂ ਕਰਕੇ ਸਿੱਖ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਣ ਦਾ ਨਾ ਮੁਆਫੀ ਯੋਗ ਅਪਰਾਧ ਕੀਤਾ ਹੈ।

ਝੂਠੇ ਮੁਕਾਬਲੇ ਕਰਨ ਵਾਲੇ ਅਤੇ ਨਸ਼ਿਆਂ ਦੇ ਸੌਦਾਗਰ ਬਣੇ ਬਾਦਲ ਦਲ ਦੇ ਮੋਢੀ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਬਾਦਲ ਦਲ, ਕਾਂਗਰਸ, ਭਾਜਪਾ, ‘ਆਪ’ ਜਾਂ ਆਵਾਜ-ਏ-ਪੰਜਾਬ ਸਾਰਿਆਂ ਦਾ ਏਜੰਡਾ ਹੈ ਪੰਜਾਬ ਪੰਜਾਬੀਅਤ ਨੂੰ ਬਚਾਉਣ ਦੀ ਆੜ ਹੇਠ ਸਿੱਖੀ ਨੂੰ ਪੰਜਾਬ ਵਿੱਚੋਂ ਮਨਫੀ ਕਰਨਾ। ਇਹ ਵਿਚਾਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਤਰਨ ਤਾਰਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਪ੍ਰਗਟ ਕਰਦਿਆਂ ਜਾਰੀ ਸਾਂਝੇ ਬਿਆਨ ਵਿੱਚ ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼ (ਜੁਰਮ ਦੇ ਖਿਲਾਫ ਲੜਨਾ, ਦੱਬਿਆ ਕੁਚਲਿਆ ਦੀ ਬਾਂਹ ਫੜਨਾ, ਨਿਆਸਰਿਆ ਦਾ ਆਸਰਾ ਬਣਨਾ, ਮੂਰਤੀ ਪੂਜਾ ਦਾ ਵਿਰੋਧ ਅਤੇ ਸਾਰੀ ਮਨੁੱਖਤਾ ਬਰਾਬਰ ਹੈ) ਨੂੰ ਪੰਜਾਬ ਵਿੱਚੋਂ ਮਨਫੀ ਕਰਨ ਲਈ ਇਹ ਧਿਰਾਂ ਇੱਕ-ਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸ਼ਿੰਘ ਬਾਦਲ ਨੇ ਅਕਾਲੀ ਦਲ ਨੂੰ ਮੋਗਾ ਕਨਵੈਨਸ਼ਨ ਵਿੱਚ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਅਤੇ ਸਿੱਖੀ ਨਾਲੋਂ ਤੋੜ ਵਿਛੋੜਾ ਕਰ ਲਿਆ।

ਆਰ.ਐਸ.ਐਸ. ‘ਤੇ ਪਾਬੰਦੀ ਲਾਉਣ ਲਈ ਖਾਲੜਾ ਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਚੀਫ ਜੱਜ ਨੂੰ ਪੱਤਰ ਲਿਖਿਆ ਗਿਆ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਨੂੰ ਆਰ.ਐਸ.ਐਸ. ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਰਕੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਜੱਜ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਆਰ.ਐਸ.ਐਸ ਦੇਸ਼ ਦੀ ਅਮਨਸ਼ਾਤੀ ਨੂੰ ਲਾਂਬੂ ਲਾ ਸਕਦਾ ਹੈ। ਭਾਂਵੇ ਮਨੁੱਖਤਾ ਵਿੱਚ ਵੰਡੀਆ ਪਾਉਣ ਵਾਲਾ ਇਹ ਅੱਤਵਾਦੀ ਸੰਗਠਨ ਮਾਲੇਗਾਉ, ਅਜਮੇਰ ਸ਼ਰੀਫ, ਅਤੇ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਬੰਬ ਧਮਾਕਿਆਂ ਕਾਰਨ ਬੇਨਕਾਬ ਹੋ ਚੁੱਕਾ ਹੈ ਪਰ ਹੁਣੇ-ਹੁਣੇ ਹੋਏ ਸੰਨਸਨੀਖੇਜ਼ ਖੁਲਾਸਿਆਂ ਨੇ ਮਨੁੱਖਤਾ ਨੂੰ ਗਹਿਰੀ ਚਿੰਤਾ ਵਿੱਚ ਪਾ ਦਿੱਤਾ ਹੈ।

« Previous Page — Next Page »