ਦਿੱਲੀ ( 10 ਫਰਵਰੀ, 2015): ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਭਾਜਪਾ ਦੇ ਕ੍ਰਿਸ਼ਨਾ ਨਗਰ ਕਿਲੇ ਤੋਂ ਭਾਜਪਾ ਦੇ ਸੁਰੱਖਿਅਤਾ ਕਿਲੇ ਤੋਂ ਚੋਣ ਹਾਰ ਗਈ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਭਾਜਪਾ ਦੇ ਕ੍ਰਿਸ਼ਨਾ ਨਗਰ ਤੋਂ 886 ਵੋਟਾਂ ਦੇ ਮਾਮੂਲੀ ਫਰਕ ਨਾਲ ਗਿਣਤੀ ਦੇ ਛੇਵੇ ਗੇੜ ਵਿੱਚ ਅੱਗੇ ਹੋ ਗਈ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਬਾਜਪਾ ਦੇ ਕ੍ਰਿਸ਼ਨਾ ਨਗਰ ਕਿਲੇ ਤੋਂ ਭਾਜਪਾ ਦੇ ਸੁਰੱਖਿਅਤਾ ਕਿਲੇ ਤੋਂ ਹਾਰ ਵੱਲ ਵੱਧ ਰਹੀ ਹੈ।
ਦਿੱਲੀ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਭਾਜਪਾ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਰਨ ਲਈ ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਨੂੰ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਸੀ ਤਾਂ ਕਿ ਭਾਜਪਾ ਸੌਖਿਆਂ ਦਿੱਲੀ ਫਤਹਿ ਕਰ ਸਕੇ।
ਅੱਜ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਦਿੱਲੀ ਚੋਣ 'ਚ ਪਾਰਟੀ ਦੀ ਉਮੀਦਵਾਰ ਕਿਰਨ ਬੇਦੀ 'ਬਲੀ ਦਾ ਬੱਕਰਾ' ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਕਈ ਉੱਘੇ ਨੇਤਾ ਕਦੀ ਉਨ੍ਹਾਂ ਦੀ ਸਹਿਯੋਗੀ ਰਹੀ ਕਿਰਨ ਬੇਦੀ ਦੇ ਖਿਲਾਫ ਸਾਜ਼ਸ਼ ਰਚ ਰਹੇ ਹਨ।
ਦਿੱਲੀ ਵਿੱਚ ਹੋ ਰਹੀਆਂ ਕਿਰਨ ਬੇਦੀ ਦੀਆਂ ਚੋਣ ਰੈਲੀਆਂ 'ਚ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਮੁਕਾਬਲੇ ਘੱਟ ਭੀੜ ਹੋਣ ਤੋਂ ਪ੍ਰੇਸ਼ਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਦੀ ਰਾਜਧਾਨੀ 'ਚ ਅਪਣੇ ਪ੍ਰਮੁੱਖ ਆਗੂਆਂ ਨੂੰ ਚੋਣ ਪ੍ਰਚਾਰ ਲਈ ਲਿਆਉਣ ਦੀ ਤਿਆਰੀ 'ਚ ਹੈ।
ਭਾਜਪਾ ਵਲੋਂ ਕਿਰਨ ਬੇਦੀ ਨੂੰ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਉਣ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਅੰਦਰ ਰੋਸ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ। ਕਿਰਨ ਬੇਦੀ ਦੁਆਰਾ ਪੁਲਿਸ ਅਧਿਕਾਰੀ ਹੁੰਦਿਆਂ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਇਨਸਾਫ਼ ਮੰਗਣ ਵਾਲੇ ਸਿੱਖਾਂ ਉਤੇ ਕੀਤੇ ਲਾਠੀਚਾਰਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਲ ਗਈਆਂ ਹਨ ਜਿਸ ਕਾਰਨ ਕਿਰਨ ਬੇਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ 2015 ਦਾ ਦੰਗਲ ਇਸ ਸਮੇਂ ਪੂਰਾ ਬਖ ਗਿਆ ਹੈ ਅਤੇ ਹਰੇਕ ਪਾਰਟੀ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਬੰਨ ਬੰਨ ਕੇ ਤੀਰ ਮਾਰ ਰਹੇ ਹੈ।ਇਨ੍ਹਾਂ ਚੋਣਾਂ ਵਿੱਚ ਅਸਲ ਮੁਕਾਬਲਾ ਅਤੇ ਸ਼ਬਦੀ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਵਿਚਕਾਰ ਹੈ।
ਕਦੇ ਭਾਜਪਾ ਦੇ ਫਿਰਕੂ ਏਜੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਲੋਚਕ ਰਹੀ ਦਿੱਲੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਦੀ ਉਮੀਦਵਾਰ ਕਿਰਨ ਬੇਦੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਪ੍ਰਸੰਸਾ ਕਰਦਿਆਂ ਇਸਨੂੰ ‘ਧੁਰ ਅੰਦਰ ਤੱਕ ਕੌਮਪ੍ਰਸਤ’ ਕਰਾਰ ਦਿੰਦਿਆਂ ਇਸ ਨੂੰ ਦੇਸ਼ ਨੂੰ ਇਕਜੁੱਟ ਰੱਖਣ ਵਾਲਾ ਦੱਸਿਆ।
ਭਾਜਪਾ ਵੱਲੋਂ ਕਿਰਨ ਬੇਦੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਉਸਨੂੰ ਜਨਤਕ ਤੌਰ 'ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।
Next Page »