9 ਅਕਤੂਬਰ 2024 ਨੂੰ ਖਾਲਸਾ ਪੰਥ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਨੌਜਵਾਨਾਂ ਦੇ ਨਾਮ ਇਕ ਖਾਸ ਸੁਨੇਹਾ ਸਾਂਝਾ ਕੀਤਾ ਹੈ।
ਦਲ ਖਾਲਸਾ ਵੱਲੋਂ 29 ਸਤੰਬਰ 2024 ਨੂੰ ਗੁਰਦਾਸਪੁਰ (ਪੰਜਾਬ) ਵਿਖੇ "ਸ਼ਹਾਦਤ, ਸੰਘਰਸ਼ ਆਟੇ ਅਜ਼ਾਦੀ ਦਾ ਰਾਹ" (ਸ਼ਹਾਦਤ, ਸੰਘਰਸ਼ ਅਤੇ ਆਜ਼ਾਦੀ ਦਾ ਮਾਰਗ) ਵਿਸ਼ੇ 'ਤੇ ਇੱਕ ਸੈਮੀਨਾਰ ਕੀਤਾ ਗਿਆ।
ਪੰਥ ਕੀ ਬਾਤ ਬਡੋ ਬਡ ਜਾਣੋ। ਪੰਥ ਕੀ ਹਸਤੀ ਪ੍ਰਥਮ ਕਰ ਮਾਨੋ। ਪੰਥ ਕੀ ਸੇਵਾ ਲੋਚਉ ਗੁਰ ਭਾਈਓ ਪੰਥ ਕੀ ਸੇਵਾ ਪਰਮ ਜਾਨਉ ਭਾਈਓ।
ਪੰਥ ਥਿਰ ਰਹਿਣ ਵਾਲੀ ਚੀਜ਼ ਹੈ ਤੇ ਜਿਤਨੇ ਤੀਕ ਉਹ ਪੰਥ ਹੈ ਉਸ 'ਤੇ ਪੰਥੀ ਵੀ ਸਦਾ ਤੁਰਦੇ ਰਹਿਣਗੇ। ਫ਼ਰਕ ਇੰਨਾ ਹੈ ਕਿ ਅੱਜ ਜੋ ਪੰਥੀ ਕਿਸੇ ਪੰਥ 'ਤੇ ਪੈਂਡਾ ਮਾਰਦੇ ਆਪਣੀ ਮੰਜ਼ਲ 'ਤੇ ਪੁੱਜ ਗਏ ਹਨ ਉਹ ਮੁੜ ਉਸ ਪੰਥ 'ਤੇ ਨਹੀਂ ਆਉਣਗੇ, ਉਹ ਮੰਜ਼ਲ 'ਤੇ ਪੁੱਜੇ ਹੋਰ ਪੰਥੀਆਂ ਤੇ ਸਦੀਵੀ ਅਟੱਲ 'ਬੇਗਮਪੁਰੇ' ਵਿਚ ਮਿਲ ਜਾਣਗੇ ਪਰ ਤਾਂ ਵੀ ਪੰਥੀ ਸਦੀਵੀ ਹਨ ਕਿਉਂਕਿ ਹੋਰ ਪੰਥੀ ਉਸੇ ਰਾਹ 'ਤੇ ਆਪਣੀ ਮੰਜ਼ਲ ਤੀਕ ਪੁੱਜਣ ਲਈ ਤੁਰ ਰਹੇ ਹੋਣਗੇ ਤੇ ਤੁਰ ਪੈਣਗੇ।
ਅੰਗਰੇਜ਼ਾਂ ਨੂੰ ਵੀ ਹੈਰਾਨੀ ਸੀ ਕਿ ਸਿੱਖਾਂ ਪਾਸ ਨਾ ਤਾਂ ਕੋਈ ਪਿਤਾ ਪੁਰਖੀ ਮੁਲਕ ਸੀ, ਨਾ ਕੋਈ ਰਾਜ ਸੀ, ਨਾ ਕੋਈ ਕਿਲ੍ਹਾ ਸੀ, ਨਾ ਕੋਈ ਫੌਜ ਸੀ ਤੇ ਨਾ ਹੀ ਕੋਈ ਤੋਪਖਾਨਾ, ਫਿਰ ਵੀ ਉਹਨਾਂ ਨੇ ਰਾਜ ਸ਼ਕਤੀ ਕਿਵੇਂ ਸਥਾਪਿਤ ਕਰ ਲਈ