ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹਨ।
ਅੱਜ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਉੱਤੇ ਭਾਈ ਦਲਜੀਤ ਸਿੰਘ ਇਕ ਬਿਆਨ ਜਾਰੀ ਕੀਤਾ ਗਿਆ ਹੈ।
੨੯ ਅਪ੍ਰੈਲ ਇਕ ਤਵਾਰੀਖੀ ਦਿਹਾੜਾ ਹੈ। ਇਸ ਦਿਨ ਖਾਲਸਾ ਪੰਥ ਨੇ ਸਰਬੱਤ ਦੇ ਭਲੇ ਅਤੇ ਆਪਣੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬੁਲੰਦ ਰੱਖਣ ਲਈ ਪਿਛਲੀਆਂ ਪੰਜ ਸਦੀ ਤੋਂ ਚਲ ਰਹੇ ਸੰਘਰਸ਼ ਦਾ ਇਕ ਨਵਾਂ ਮੀਲ-ਪੱਥਰ ਗੱਡਿਆ ਸੀ।
“ਮਿਆਂਮਾਰ ਦੀ ਚਾਂਸਲਰ ਆਂਗ ਸਾਂਗ ਸੂ ਕੀ ਨੋਬਲ ਇਨਾਮ ਜੇਤੂ ਹੈ। ਉਸਨੇ ਲੰਮਾਂ ਸਮਾਂ ਬਰਮਾ ਦੀ ਫੌਜੀ ਹਕੂਮਤ ਵਿਰੁੱਧ ਸੰਘਰਸ਼ ਕੀਤਾ ਅਤੇ ਨਜ਼ਰਬੰਦੀ ਕੱਟੀ। ਪਰ ਹੁਣ ਜਦੋਂ ਉਹ ਹਕੂਮਤ ਵਿਚ ਆ ਗਈ ਹੈ ਤਾਂ ਉਸ ਵੱਲੋਂ ਮਿਆਂਮਾਰ (ਬਰਮਾ) ਦੀ ਘੱਟਗਿਣਤੀ ਕੌਮ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਕਰਨ ਦਾ ਅਮਲ ਅਤਿ ਦੁੱਖਦਾਇਕ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੋਇਆ ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੁਲਕ ਮਿਆਂਮਾਰ 'ਚ ਹੋਰ ਨਿਵਾਸੀਆਂ ਦੀ ਤਰ੍ਹਾਂ ਸੰਵਿਧਾਨਿਕ ਹੱਕ ਦੇਣ ਦੀ ਮੰਗ ਕਰਦਾ ਹੈ।”