ਲੰਮਾ ਸਮਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਦੇ ਪ੍ਰਧਾਨ ਰਹਿਣ ਵਾਲੇ ਕਰਨੈਲ ਸਿੰਘ ਪੀਰਮੁਹੰਮਦ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗੀ ਹੋਏ ਆਗੂਆਂ ਵਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋ ਗਏ।
ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਨੂੰ ਹਮਲੇ ਦਾ ਹੁਕਮ ਦੇਣ ਵਾਲੀ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦਾ 30ਵਾਂ ਸ਼ਹੀਦੀ ਦਿਹਾੜਾ ਅੱਜ ਇਥੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਥੇਦਾਰ ਡਾਈ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕਰ ਕੇ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਨੇ ਹਿਸਾਰ ਵਿਖੇ ਸਿੱਖ ਪਰਿਵਾਰ ’ਤੇ ਹਮਲਾ ਅਤੇ ਝੂਠਾ ਕੇਸ ਬਣਾਉਣ ਖ਼ਿਲਾਫ਼ 25 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੀ ਰੈਲੀ ਮੌਕੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਹਿਸਾਰ ਦੇ ਵਿਸ਼ਵਕਰਮਾ ਗੁਰਦੁਆਰਾ ਵਿਖੇ ਸਿੱਖ ਭਾਈਚਾਰੇ ਤੇ ਹੋਰਨਾਂ ਵਰਗਾਂ ਦੇ ਆਗੂਆਂ ਦੀ ਬੈਠਕ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਹਰਿਆਣਾ ਦੇ ਹਿਸਾਰ ਵਿਖੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਥਾਨਕ ਕਾਲਜ 'ਚ ਕਾਨੂੰਨ ਦੀ ਪੜਾਈ ਕਰ ਰਹੇ 4-5 ਵਿਿਦਆਰਥੀਆਂ ਵੱਲੋਂ 16 ਅਗਸਤ ਦੋਪਹਿਰ ਨੂੰ ਹਿਸਾਰ ਦੇ ਮਿਡ ਟਾਊਨ ਗ੍ਰੇਂਡ ਮਾੱਲ ਵਿਚ ਮਸਟਰਡ ਰੇਸਟੋਰੈਂਟ 'ਤੇ ਦੁਪਹਿਰ ਦੀ ਰੋਟੀ ਖਾਣ ਉਪਰੰਤ ਆਪਣੇ ਘਰ ਜਾਣ ਵਾਸਤੇ ਬਾਹਰ ਨਿਕਲੇ ਪਰਿਵਾਰ ਨਾਲ ਅੰਮ੍ਰਿਤਧਾਰੀ ਬੀਬੀ ਵੱਲੋਂ ਦਸਤਾਰ ਸਜਾਏ ਜਾਣ ਨੂੰ ਲੈ ਕੇ ਭੱਦੀ ਟਿੱਪਣੀਆਂ ਕਸਦੇ ਹੋਏ ਸਿੱਖਾਂ ਨੂੰ ਹਰਿਆਣਾ ’ਚ ਨਾ ਰਹਿਣ ਦੇਣ ਦੀ ਸਲਾਹ ਦਿੱਤੀ ।
ਪੰਜਾਬ ਅੰਦਰ ਅਕਾਲੀ ਦਲ (ਬਾਦਲ) ਵੱਲੋਂ ਆਪਣੀ ਹਾਰ ਤੋਂ ਬਾਅਦ ਜਬਰ ਵਿਰੌਧੀ ਰੈਲੀਆ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਉਸ ਵਕਤ ਤੱਕ ਮਹਿਜ ਇੱਕ ਡਰਾਮਾ ਹੈ ਜਦ ਤੱਕ ਅਕਾਲੀ ਦਲ (ਬਾਦਲ) ਆਪਣੀ ਗਠਜੋੜ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕਾਰਕੰੁਨਾ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਖਿਲਾਫ਼ ਅਵਾਜ ਬੁਲੰਦ ਨਹੀ ਕਰਦਾ।
ਪੀਰ ਮੁਹੰਮਦ ਨੂੰ ਕਿਹੜੀ ਸ਼ਕਤੀ ਜਾਂ ਮਜਬੂਰੀ ਸਰਕਾਰ ਦੇ ਇਸ ਦਮਨ ਵਿਰੁੱਧ ਰਾਜਨੀਤਕ ਅਤੇ ਕਾਨੂੰਨੀ ਲੜਾਈ ਲੜਣ ਤੋਂ ਰੋਕ ਰਹੀ ਹੈ।
ਅੱਜ ਵਿਦਿਆਰਥੀਆਂ ਦੇ ਇਕ ਧੜੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਆਧਾਰਿਤ ਟੀ.ਵੀ. ਲੜੀਵਾਰ (ਸੀਰੀਅਲ) ਬੰਦ ਕਰਨ ਦੀ ਮੰਗ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਲਾਈਫ ਓ.ਕੇ. ਚੈਨਲ 'ਤੇ ਚੱਲ ਰਿਹਾ ਇਹ ਲੜੀਵਾਰ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨੂੰ ਗਲਤ ਰੂਪ 'ਚ ਪੇਸ਼ ਕਰ ਰਿਹਾ ਹੈ।
ਹਰਿਆਣਾ ਦੀ ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਵਲੋਂ 23 ਫਰਵਰੀ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੰਜਾਬ ਵਿਚ ਪੁਟਾਈ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਆਪਸ 'ਚ ਲਗਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਅਲਾਵਾ ਪੰਜਾਬ ਸਰਕਾਰ ਵਲੋਂ ਕੇਂਦਰ ਤੋਂ ਨੀਮ ਫੌਜੀ ਦਸਤਿਆਂ ਦੀ ਵੀ ਮੰਗ ਕੀਤੀ ਗਈ ਹੈ। ਹਰਿਆਣਾ ਤੋਂ ਆਉਣ ਵਾਲੇ ਸਾਰੇ ਰਸਤਿਆਂ ਉੱਤੇ ਨਾਕੇ ਲਾ ਦਿੱਤੇ ਗਏ ਹਨ।
Next Page »