ਦਸੰਬਰ ਦੇ ਮਹੀਨੇ ਕੁਝ ਲੋਕ ਸਿਦਕ ਦੇ ਇਮਤਿਹਾਨ ਵਿਚੋਂ ਖਰੇ ਹੋ ਕੇ ਨਿਕਲੇ ਸਨ, ਉਨ੍ਹਾਂ ਨੂੰ ਹੀ ਇਹ ਪਤਾ ਸੀ ਕਿ ਜ਼ੁਲਮ ਦਾ ਸਹਿਣਾ ਜ਼ੁਲਮ ਵਿਚ ਹਿੱਸੇਦਾਰ ਹੋਣਾ ਹੀ ਹੁੰਦਾ ਹੈ।
ਇਤਿਹਾਸ ਦੀ ਬੜੀ ਡੂੰਘੀ ਨੀਝ ਨਾਲ ਫੋਲਾ ਫਰੋਲੀ ਕੀਤੀ ਹੈ ਪਰ ਨਹੀਂ ਲੱਭਦੀ ਇਹੋ ਜਿਹੀ ਮਿਸਾਲ ਜੋ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਅਤੇ ਉਸ ਦੇ ਖਾਲਸੇ ਨੇ ਪੇਸ਼ ਕੀਤੀ।
ਚੰਡੀਗੜ੍ਹ ਦੇ ਸੈਕਟਰ 28 ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕੇਂਦਰ ਵਿਖੇ ਪੰਥਕ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿਚ ਉੱਘੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।
ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਦੀ ਪਤਨੀ ਬੀਬੀ ਅੰਮ੍ਰਿਤ ਕੌਰ, ਜੋ ਕਿ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ, ਅੱਜ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਉਮਰ 66 ਸਾਲ ਸੀ। ਉਹ ਆਪਣੇ ਪਿੱਛੇ ਪਤੀ ਅਤੇ ਦੋ ਲੜਕੀਆਂ ਛੱਡ ਗਏ।
ਚੰਡੀਗੜ੍ਹ ਰਹਿੰਦੇ ਸਿੱਖ ਵਿਦਵਾਨ ਅਤੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਬੀਤੀ ਰਾਤ ਉਨ੍ਹਾਂ ਦੀ ਧਰਮ ਪਤਨੀ ਬੀਬੀ ਅੰਮ੍ਰਿਤ ਕੌਰ ਇਕ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ 66 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤੀ ਤੇ ਦੋ ਧੀਆਂ ਛੱਡ ਗਏ ਹਨ।
ਯੂ.ਐਨ.ਆਈ. ਦੇ ਰਿਟਾਇਰਡ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ ਬਾਰੇ ਰਿਟਾ: ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜਿਸ ਵਿਚ ਭਾਰਤੀ ਮੀਡੀਆ ਦਾ ਪੱਖਪਾਤੀ ਰੋਲ ਰਿਹਾ ਅਤੇ ਜੂਨ 1984 ਵਿਚ ਭਾਰਤੀ ਫੌਜ ਨੇ ਗੁਰਦੁਆਰਿਆਂ ’ਤੇ ਹਮਲਾ ਕੀਤਾ।
ਪੰਜ ਪਿਆਰਿਆਂ ਦੀ ਸੰਸਥਾ ਦੇ ਸੁਰਜੀਤ ਹੋਣ ਨਾਲ ਅਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਗਏ ਨਵੇਂ ਪ੍ਰੋਗਰਾਮ ਦੀ ਰੌਸ਼ਨੀ ਵਿੱਚ ਸਿੱਖ ਪੰਥ ਦੀ ਧਾਰਮਿਕ-ਚੇਤਨਾ ਅਤੇ ਰਾਜਨੀਤਕ-ਜ਼ਿੰਦਗੀ ਵਿੱਚ ਇੱਕ ਆਸਧਾਰਨ ਕਿਸਮ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇੱਕ ਤਾਂ ਇਹੋ ਜਿਹਾ ਸੰਕਟ ਇਹੋ ਜਿਹੀ ਸ਼ਕਲ ਵਿੱਚ ਪਹਿਲਾਂ ਕਦੇ ਵੇਖਣ ਵਿੱਚ ਨਹੀਂ ਸੀ ਆਇਆ ਅਤੇ ਦੂਜਾ ਇਹ ਪਤਾ ਲਗਾਉਣਾ ਵੀ ਅੌਖਾ ਹੈ ਕਿ ਇਹ ਸੰਕਟ ਕਿਹੜੀਆਂ ਕਿਹੜੀਆਂ ਦਿਸ਼ਾਵਾਂ ਵੱਲ ਜਾ ਸਕਦਾ ਹੈ।
ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ।
‘ਅਕਾਲੀ ਦਲ’ ਆਪਣੇ ਆਪ ਵਿਚ ਨਿਵੇਕਲਾ, ਅਸਲੋਂ ਹੀ ਹੋਰਨਾਂ ਨਾਲੋਂ ਵੱਖਰਾ ਤੇ ਵਿਸ਼ੇਸ਼ ਸਿਧਾਂਤ ਸੀ-ਇਕ ਅਜਿਹਾ ਜਿਉਂਦਾ ਜਾਗਦਾ ਅਤੇ ਗਤੀਸ਼ੀਲ ਸਿਧਾਂਤ ਜਿਸ ਨੇ ਇਤਿਹਾਸ ਦੇ ਇਕ ਦੌਰ ਵਿਚ ਰਾਜਨੀਤਕ ਪਾਰਟੀ ਦਾ ਰੂਪ ਅਖਤਿਆਰ ਕੀਤਾ। ਪਾਰਟੀ ਦੇ ਨਾਂ ਵਿਚ ਦੋ ਡੂੰਘੇ ਅਰਥ ਸਮਾਏ ਹੋਏ ਹਨ ਜਾਂ ਇਉਂ ਕਹਿ ਲਓ ਕਿ ਇਸ ਵਿਚ ਜਨਤਾ ਨਾਲ ਦੋ ਇਕਰਾਰਨਾਮੇ ਕੀਤੇ ਗਏ ਹਨ ਜਿਸ ਮੁਤਾਬਕ ਇਕ ਤਾਂ ਪਾਰਟੀ ਨੇ ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਹਕੀਕਤਾਂ ਨਾਲ ਖਹਿ ਕੇ ਆਪਣੇ ਸੁਤੰਤਰ ਰਾਹ ਵੀ ਬਣਾਉਣੇ ਹਨ ਅਤੇ ਦੂਜਾ ਇਸ ਨੇ ਦੁਨਿਆਵੀ ਹਕੀਕਤਾਂ ਤੋਂ ਉਪਰ ਉਠ ਕੇ ‘ਪਰਮ ਹਕੀਕਤ’ ਨਾਲ ਸਾਂਝ ਵੀ ਪਾਉਣੀ ਹੈ।
ਇਹ ਜੋ ਅਸਾਂ ਜੁਝਾਰੂ-ਵਿਦਵਤਾ ਦਾ ਸ਼ਬਦ ਵਰਤਿਆ ਹੈ ਇਸ ਦਾ ਅਸਲ ਮਤਲਬ ਕੀ ਹੈ। ਜੁਝਾਰੂ-ਵਿਦਵਤਾ ਅਸਲ ਵਿਚ ਜੁਝਾਰੂ-ਲਹਿਰ ਦਾ ਸਿਧਾਂਤਕ ਪ੍ਰਗਟਾਵਾ ਹੈ ਜਾਂ ਇਉਂ ਕਹਿ ਲਓ ਕਿ ਜੁਝਾਰੂ-ਲਹਿਰ ਦੇ ਵਿਚਾਰਧਾਰਕ-ਦਰਸ਼ਨ ਹਨ। ਜੇ ਗੁਰ-ਇਤਿਹਾਸ ਦਾ ਆਸਾਰਾ ਲੈਣਾ ਹੈ ਤਾਂ ਅਸੀਂ ਕਹਾਂਗੇ ਪਈ ਇਹ ‘ਸ਼ਸਤਰ’ ਦੀ ਵਰਤੋਂ ਨੂੰ ‘ਸ਼ਾਸਤਰ’ ਵਿਚ ਪੇ਼ਸ ਕਰਨ ਦੀ ਇਕ ਕਲਾ ਹੈ, ਇਕ ਨਿਰਾਲੀ ਜੁਗਤ ਹੈ ...
Next Page »