ਦਿੱਲੀ ਯੂਨੀਵਰਸਿਟੀ ’ਚ ਇਤਿਹਾਸ ਦੇ ਸਾਬਕਾ ਪ੍ਰੋਫ਼ੈਸਰ ਕੇ. ਐਮ. ਸ੍ਰੀਮਾਲੀ ਨੇ ਕਿਹਾ ਹੈ ਕਿ ਇਤਿਹਾਸ ਨੂੰ ਤੋੜ-ਮਰੋੜ ਅਤੇ ਘੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਹੈ। ਉਨ੍ਹਾਂ ਮੁਲਕ ’ਚ ਦਲੀਲ ਅਤੇ ਬਹਿਸ ਦੇ ਸੁੰਗੜ ਰਹੇ ਘੇਰੇ ’ਤੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਆਰਐਸਐਸ-ਭਾਜਪਾ ਦੇ ਇਕਲੌਤੇ ਏਜੰਡੇ ਪਿੱਛੇ ਇਤਿਹਾਸ ਨੂੰ ਮੁੜ ਤੋਂ ਲਿਖ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਹੈ ਜਿਥੇ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਤੀਰਾ ਅਪਣਾਇਆ ਜਾਵੇਗਾ।