ਘੱਲੂਘਾਰਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਪੰਥ ਸੇਵਕ ਜਥਾ ਮਾਝਾ ਵਲੋਂ ਇਕ ਗੁਰਮਤਿ ਸਮਾਗਮ 1 ਜੂਨ 2022 ਨੂੰ ਬਟਾਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਮਨਧੀਰ ਸਿੰਘ ਨੇ ਜੰਗ ਅਤੇ ਸ਼ਹਾਦਤ ਦੇ ਵਿਸ਼ੇ ਬਾਰੇ ਵਿਚਾਰ ਪੇਸ਼ ਕੀਤੇ।
ਸਾਡੀ ਬੁਨਿਆਦ ਗੁਰਬਾਣੀ ਹੈ, ਤੇ ਜਿੰਨ੍ਹਾਂ ਨੂੰ ਯਾਦ ਕਰਨਾ ਹੈ ਉਹ ਬਾਣੀ ਪੜਦੇ ਪੜਦੇ ਗੁਰਬਾਣੀ ਹੀ ਹੋ ਗਏ ਸਨ। ਬਾਣੀ ਤੋਂ ਪਵਿੱਤਰ ਸਿੱਖ ਲਈ ਹੋਰ ਹੈ ਵੀ ਕੀ? ਤੇ ਪਵਿੱਤਰ ਚੀਜ਼ਾਂ ਨਾਲ ਗਲਤੀ ਨਾਲ ਜਾਂ ਅਨਜਾਣ ਪੁਣੇ 'ਚ ਵੀ ਗਲਤ ਵਰਤਾਰਾ ਕਰਨਾ ਕੀ ਨੁਕਸਾਨ ਕਰਦਾ ਹੈ, ਇਹਦਾ ਕਿਆਸ ਸ਼ਬਦਾਂ 'ਚ ਨਹੀਂ ਲਾਇਆ ਜਾ ਸਕਦਾ।
ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜੂਨ '84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ 37ਵਾਂ ਮਹਾਨ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੂਰੀ ਸ਼ਰਧਾ ਭਾਵਨਾ, ਉਤਸ਼ਾਹ ਅਤੇ ਚੜ੍ਹਦੀਕਲਾ ਨਾਲ ਮਨਾਇਆ ਗਿਆ।
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ, ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 37 ਵਰ੍ਹੇ ਬੀਤਣ ਤੋਂ ...
ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਗਤੀਵਿਧਆਂ ਰੋਕਣ ਲਈ ਭਾਰਤ ਸਰਕਾਰ ਨੇ ਬਾਹਰਲੇ ਮੁਲਕਾਂ ਦੇ ਸਿੱਖਾਂ ਵੱਲੋਂ ਚਲਾਏ ਜਾ ਰਹੇ ਫੇਸਬੁੱਕ ਪੇਜ਼ਾਂ ਨੂੰ ਭਾਰਤ ਵਿੱਚ ਬੰਦ ਕਰਨ ਦਾ ਫੈਸਲਾ ਕੀਤਾ ਹੈ।