ਤਾਜ਼ਾ ਲੰਘੀਆਂ ਲੋਕ ਸਭਾ ਚੋਣਾਂ ਸਮੇਂ ਪਏ ਦਲਬਦਲੀ ਦੇ ਗਾਹ ਵਿਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਲਿਖਿਆ (ਗਿੱਲ ਜੂਨ ੮੪ ਨੂੰ ਭੁੱਲਿਆ)। ਸੁਣਿਐ ਇਹ ਪਹਿਲਾਂ ਹਰ ਸਾਲ ਇਹ ਦਿਹਾੜਾ ਮਨਾਇਆ ਕਰਦਾ ਸੀ। ਉਸਦੇ ਦਲ ਵਾਲਿਆਂ ਅਤੇ ਸਾਥੀਆਂ ਨੇ ਇਕ ਰਟਿਆ-ਰਟਾਇਆ ਬਿਆਨ ਦਿੱਤਾ- "ਪੰਥ ਦੀ ਪਿੱਠ ਵਿਚ ਛੁਰਾ ਮਾਰਿਐ"। ਇਸ ਬਾਰੇ ਇੱਕ ਟਿੱਪਣੀ ਕੈਨੇਡਾ ਤੋਂ ਨਿਕਲਦੇ ਪੰਜਾਬੀ ਅਖ਼ਬਾਰ 'ਚੜ੍ਹਦੀ ਕਲਾ' ਨੇ ਕੀਤੀ- "ਜਿਨ੍ਹਾਂ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ, ਗਿੱਲ ਨੇ ਤਾਂ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਐ"। ਇਸੇ ਖ਼ਬਰ ਬਾਰੇ ਕਾਮਰੇਡਾਂ ਦੇ ਅਖ਼ਬਾਰ 'ਨਵਾਂ ਜ਼ਮਾਨਾ' ਨੇ ਵੀ ਸੰਪਾਦਕੀ ਲਿਖੀ ਕਿ ਜਦੋਂ ਗਿੱਲ ਅਤੇ ਉਹਦੇ ਵਰਗੇ ਹੋਰ ਅਨੇਕਾਂ ਘਰਾਂ ਤੋਂ ਚੱਲੇ ਸਨ ਤਾਂ ਉਦੋਂ ਇਹ ਸਾਰੇ ਇਸ ਤਰ੍ਹਾਂ ਦੇ ਨਹੀਂ ਸਨ। ਇਨ੍ਹਾਂ ਦੇ ਇਸ ਤਰ੍ਹਾਂ ਹੋਣ ਵਿਚ ਭਿੰਡਰਾਂਵਾਲੇ ਨਾਲੋਂ ਸ. ਬਾਦਲ ਵਰਗਿਆਂ ਦਾ ਵੱਧ ਦੋਸ਼ ਹੈ। ਅਖ਼ਬਾਰਾਂ ਵਿਚ ਛਪੇ ਬਿਆਨ ਅਤੇ ਅਲਫਾ ਟੀ.ਵੀ. 'ਤੇ ਗੱਲਬਾਤ ਦੌਰਾਨ ਉਸਨੇ ਕਹਿ ਦਿੱਤਾ ਕਿ ਸਾਨੂੰ ਬੀਤੇ ਨੂੰ ਭੁੱਲ ਜਾਣਾ ਚਾਹੀਦਾ ਹੈ ਹੁਣ ਕਾਂਗਰਸ ਬਦਲ ਗਈ ਹੈ। ਕਾਂਗਰਸ ਦੇ ਬਦਲਣ ਦੀ ਗੱਲ ਬਾਅਦ ਵਿਚ ਪਹਿਲਾਂ ਅਸੀਂ ਭੁੱਲ ਦੀ ਗੱਲ ਕਰ ਲਈਏ।
ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਤਨ ਵਿਚ ਵੀ, ਮਨ ਵਿਚ ਵੀ ਅਤੇ ਆਤਮਾ ਵਿਚ ਵੀ ਡੂੰਘੇ ਜ਼ਖ਼ਮ ਕਰ ਦਿੰਦੀਆਂ ਹਨ। ਕੁਝ ਸਾਕੇ ਅਜਿਹੇ ਹੁੰਦੇ ਹਨ, ਜੋ ਨਾ ਜਾਗ ਸਕਣ ਵਾਲੀਆਂ ਸੁੱਤੀਆਂ ਤੇ ਮਰੀਆਂ ਜ਼ਮੀਰਾਂ ਨੂੰ ਵੀ ਜਗਾ ਦਿੰਦੇ ਹਨ। ਕੁਝ ਇਹੋ ਜਿਹੇ ਹੁੰਦੇ ਹਨ, ਜੋ ਤੁਹਾਨੂੰ ਤੁਹਾਡੀ ਹਸਤੀ, ਤੁਹਾਡੀ ਹੋਂਦ ਅਤੇ ਤੁਹਾਡੇ ਵਜੂਦ ਬਾਰੇ ਉੱਠੇ ਸਵਾਲਾਂ ਦੇ ਸਨਮੁਖ ਅਚਾਨਕ ਖੜ੍ਹਾ ਕਰ ਦਿੰਦੇ ਹਨ।
ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਤੇ ਹਮਲੇ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਘੱਲੂਘਾਰਾ ਸਮਾਗਮ 1 ਜੂਨ ਤੋਂ 7 ਜੂਨ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ 'ਚ ਸਜਾਏ ਜਾਣਗੇ।
ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਨੇ ਬਰਤਾਨੀਆ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ’ਤੇ ਹੋਏ ਫੌਜੀ ਹਮਲੇ ਸਮੇਂ ਮਨੁੱਖੀ ਕਤਲੇਆਮ ਦੀ ਜਾਂਚ ਦੀ ਮੰਗ ਕਰਦਿਆਂ ਬਰਤਾਨੀਆਂ ਸਰਕਾਰ ਦੇ ਹਮਲੇ ਨਾਲ ਸਬੰਧਿਤ ਸਾਰੇ ਕਾਗਜ਼ਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।
ਦੇਸ਼- ਵਿਦੇਸ਼ ਵਿੱਚ ਵੱਸਦੇ ਸਿੱਖ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਸਬੰਧੀ ਭਾਰਤੀ ਹਕੂਮਤ ਖਿਲਾਫ ਆਪਣਾ ਰੋਸ ਜਿਤਾਉਣ ਲਈ ਅਤੇ ਇਸ ਸਾਕੇ ਤੋਂ ਮਿਲੇ ਜ਼ਖ਼ਮਾਂ ਨੂੰ ਆਪਣੀ ਚੇਤੰਨਤਾ ਸਦਾ ਵਸਾਈ ਰੱਖਣ ਲਈ ਜੂਨ ਦੇ ਮਹੀਨੇ ਵਿੱਚ ਸੰਸਾਰ ਭਰ 'ਚ ਰੋਸ ਮਹਜ਼ਾਹਰੇ ਕਰ ਰਹੇ ਹਨ।ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 30ਵੀ ਵਰੇਗੰਢ ਮੌਕੇ ਯੂਰਪੀਅਨ ਸਿੱਖਾਂ ਵੱਲੋਂ 14 ਜੂਨ ਨੂੰ ਯੂਰਪੀਅਨ ਸੰਸਦ ਅੱਗੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਤਿਹਾਸ ਦੀਆਂ ਉਹ ਘਟਨਾਵਾਂ ਜਿਹੜੀਆਂ ਸੀਨੇ ਤੇ ਸਦੀਵੀ ਫੱਟ ਛੱਡ ਜਾਂਦੀਆਂ ਹਨ ਅਤੇ ਕੌਮ ਲਈ ਹਲੂਣਾ, ਸਾਬਤ ਹੁੰਦੀਆਂ ਹਨ, ਉਹ ਭੁੱਲਣਯੋਗ ਨਹੀਂ ਹੁੰਦੀਆਂ। ਸਾਕਾ ਦਰਬਾਰ ਸਾਹਿਬ ਵੀ ਸਿੱਖ ਇਤਿਹਾਸ ਦੀ ਅਜਿਹੀ ਘਟਨਾ ਹੈ ਅਤੇ ਇਸ ਸਾਕੇ ਦੀ ਕੌਮ 30ਵੀਂ ਵਰ੍ਹੇ ਗੰਢ ਮਨਾਉਣ ਜਾ ਰਹੀ ਹੈ, ਇਸ ਲਈ ਅਜਿਹੇ ਮੌਕੇ ਇਸ ਸਾਕੇ ਦੇ ਹਲੂਣੇ ਬਾਰੇ ਅਤੇ ਇਸ ਦਿਹਾੜੇ ਤੇ ਲਏ ਜਾਣ ਵਾਲੇ ਸੰਕਲਪ ਸਬੰਧੀ ਕੌਮ ਨੂੰ ਆਪਣੇ ਮਨਾਂ 'ਚ ਲੇਖਾ-ਜੋਖਾ ਜ਼ਰੂਰ ਕਰਨਾ ਚਾਹੀਦਾ ਹੈ।
ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤਹਿਤ ਕੀਤੇ ਹਮਲੇ ਦੀ 30ਵੀਂ ਵਰ੍ਹੇਗੰਢ ਮੌਕੇ ਅਕਾਲ ਤਖਤ ਸਾਹਿਬ ‘ਤੇ ਘੱਲੂਘਾਰਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਮਨਾਇਆ ਜਾ ਰਿਹਾ ਹੈ।
ਇਸਨੂੰ ਸਿੱਖ ਕੌਮ ਪ੍ਰਤੀ ਨਫਰਤ ਦੀ ਹੱਦ ਹੀ ਕਿਹਾ ਜਾਵੇਗਾ ਕਿ ਸਿੱਖ ਆਪਣੀ ਕੌਮ ‘ਤੇ ਹੋਏ ਜ਼ੁਲਮ ਅਤੇ ਉਸ ਜ਼ੁਲਮ ਦਾ ਟਾਕਰਾ ਕਰਨ ਵਾਲੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਦਿਹਾੜਾਂ ਮਨਾੳਣ ‘ਤੇ ਵੀ ਸ਼ਿਵ ਸੈਨਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ ਦੇ ਭਾਰਤੀ ਫੋਜ ਵੱਲੋਂ ਹੋਏ ਵਹਿਸ਼ੀਆਨਾ ਕਤਲਾ ਤੋਂ ਪ੍ਰਭਾਵਿਤ ਸਿੱਖ ਦੀਆਂ ਭਾਵਨਾਵਾਂ ਜਿਵੇਂ ਭਾਵਨਾਵਾਂ ਹੀ ਨਾ ਹੋਣ।
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ 6 ਜੂਨ, 1984 ਨੂੰ ਸ੍ਰੀ ਦਰਬਾਰ ਸਾਹਿਬ (ਅੰਮਿ੍ਤਸਰ) ਉੱਤੇ ਹੋਏ ਫ਼ੌਜੀ ਹਮਲੇ ਦੌਰਾਨ ਵਾਪਰੇ ਖ਼ੂਨੀ ਘੱਲੂਘਾਰੇ ਦੀ 30ਵੀਂ ਵਰ੍ਹੇਗੰਢ ਮੌਕੇ ਇੰਗਲੈਂਡ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਵਸਦੇ ਸਿੱਖ ਵੱਲੋਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ. ਕੇ. ਦੀ ਅਗਵਾਈ 'ਚ 8 ਜੂਨ ਦਿਨ ਐਤਵਾਰ ਨੂੰ ਲੰਡਨ ਵਿਖੇ ਇਕ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ।
ਨਿਊਯਾਰਕ, (20 ਮਈ,2014):- ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੇ ਸਬੰਧ ਵਿੱਚ 30ਵੇਂ ਘੱਲੂਘਾਰਾ ਦਿਵਸ ਮੌਕੇ ਸਮੂਹ ਸਿੱਖ ਸੰਗਤਾਂ , ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜੱਥੇਬੰਦੀਆਂ ਵੱਲੋਂ "ਸਿੱਖ ਪ੍ਰਭੂਸੱਤਾ ਮਾਰਚ" ਕੀਤਾ ਜਾਵੇਗਾ।