ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ)ਦੇ ਸਾਂਝੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਮਾਂ ਬੋਲੀ ਦਾ ਪਾਸਾਰਾ ,ਮਾਂ ਬੋਲੀ ਨੂੰ ਅਮਲੀ ਰੂਪ ਵਿੱਚ ਹਰ ਘਰ ਹਰ ਪਰਿਵਾਰ ਵਲੋਂ ਅਪਣਾਏ ਬਗੈਰ ਅਸੰਭਵ ਹੈ ।ਬਾਬਾ ਹਰਦੀਪ ਸਿੰਘ ਮਹਿਰਾਜ ,ਲੱਖਾ ਸਿਧਾਣਾ ,ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰਚ ਦੇ ਅਗਲੇੇ ਪੜਾਅ ਦੀ ਆਰੰਭਤਾ ਦੀ ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ,ਰਾਜਸਥਾਨ ਤੇ ਹਿਮਾਚਲ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਤੇ ਨਿੱਜੀ ਸੰਸਥਾਵਾਂ ਵੀ ਸਾਰਾ ਕਾਰੋਬਾਰ ਹਿੰਦੀ ,ਹਰਿਆਣਵੀ ਜਾਂ ਹਿਮਾਚਲੀ ਭਾਸ਼ਾ ਦੀ ਅਗਵਾਈ ਅਤੇ ਵਿੱਚ ਕਰ ਰਹੀਆਂ ਹਨ
ਮਾਝੇ ਦੀ ਧਰਤੀ ਤੇ ਦਿਨੋ ਦਿਨ ਪੱਕੇ ਪੈਰੀਂ ਵੱਧ ਫੁਲ ਰਹੇ ਡੇਰੇ ਦੀਆਂ ਵਧੀਕੀਆਂ ਤੇ ਧੱਕੇ ਸ਼ਾਹੀਆਂ ਖਿਲਾਫ ਅਵਾਜ ਉਠਾਉਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਸਰਕਾਰੀ ਤੰਤਰ ਕਿਸ ਹੱਦ ਤੀਕ ਜਾ ਸਕਦਾ ਹੈ ਇਸਦਾ ਮੂੰਹ ਬੋਲਦਾ ਸਬੂਤ ਹੈ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਤੇ ਉਨ੍ਹਾਂ ਦੇ 6 ਸਾਥੀਆਂ ਦੀ ਸਾਹਿਬਜਾਦਾ ਅਜੀਤ ਸਿੰਘ ਨਗਰ ਪੁਲਿਸ ਵਲੋਂ ਗ੍ਰਿਫਤਾਰੀ ਅਤੇ 14 ਘੰਟੇ ਦੀ ਗੈਰਕਾਨੂੰਨੀ ਹਿਰਾਸਤ।
ਜਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਜੋਧੇ ਦੇ ਜਗੀਰ ਸਿੰਘ ਨਾਮੀ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਕਿਸਾਨ ਦੀ 2 ਏਕੜ ਜਮੀਨ ਵੀ ਬਾਕੀ ਕਈ ਹੋਰ ਗਰੀਬ ਲੋਕਾਂ ਸਮੇਤ ਡੇਰਾ ਬਿਆਸ ਵਲੋਂ ਧੱਕੇ ਹੇਠ ਕਬਜੇ ਹੇਠ ਕਰ ਲਈ ਗਈ ਸੀ।