ਫਰਿਜ਼ਨੋ ਸਟੇਟ ਯੂਨੀਵਰਸਿਟੀ 'ਚ ਉੱਚ ਪੜ੍ਹਾਈ ਕਰਨ ਲਈ ਪੰਜਾਬ ਤੋਂ ਅਮਰੀਕਾ ਆਈ ਨਵਕਿਰਨ ਕੌਰ ਨੇ ਜਦੋਂ ਸਾਲ 2009 ਦੇ ਅੰਤ ਵਿਚ ਆਪਣਾ ਸਮੈਸਟਰ ਸ਼ੁਰੂ ਕੀਤਾ ਸੀ ਤਾਂ ਉਹ ਫਰਿਜ਼ਨੋ ਵਿਖੇ ਆਪਣੀ ਮਾਸਟਰ ਡਿਗਰੀ ਨੂੰ ਲੈ ਕੇ ਬੇਹੱਦ ਉਤਾਵਲੀ ਸੀ। ਉਸ ਵੇਲੇ ਜਦੋਂ ਵਿਦਿਆਰਥੀ ਆਪਣੀਆਂ ਨਵੀਆਂ ਕਲਾਸਾਂ ਲੱਭਣ ਵਿਚ ਰੁਝੇ ਹੋਏ ਸਨ ਤਾਂ ਉਸ ਦੇ ਕੁਝ ਸਹਿਪਾਠੀ ਨਵਕਿਰਨ ਦੇ ਸਫ਼ਰ, ਉਸ ਦੇ ਪਰਿਵਾਰ ਤੇ ਉਸ ਦੇ ਪਿਤਾ ਬਾਰੇ ਨਹੀਂ ਜਾਣਦੇ ਸਨ, ਜੋ ਉਸ ਨੂੰ ਸੈਂਟਰਲ ਵੈਲੀ ਤੱਕ ਲੈ ਆਏ। ਨਵਕਿਰਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧੀ ਹੈ। ਸਿੱਖ ਨੌਜਵਾਨ ਜਥੇਬੰਦੀ 'ਜਕਾਰਾ ਮੂਵਮੈਂਟ' ਦੇ ਯਤਨਾਂ ਸਦਕਾ 31 ਅਗਸਤ, 2017 ਨੂੰ ਸ਼ਾਮ 4: 30 ਵਜੇ ਫਰਿਜ਼ਨੋ ਸਿਟੀ ਹਾਲ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸਨਮਾਨ ਵਜੋਂ ਸਿਟੀ ਪਾਰਕ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਜਾਵੇਗਾ।
10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ 'ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਥਕ ਬੁਲਾਰਿਆਂ ਨੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਬਾਰੇ ਪਰਚੇ ਪੜ੍ਹੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਆਪਣੀ ਸ਼ਹਾਦਤ ਦੇਕੇ ਪੰਜਾਬ ਵਿੱਚ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਮਨੁੱਖੀ ਹੱਕਾਂ ਦੇ ਘਾਣ ਨੂੰ ਨੰਗਿਆਂ ਕਰਨ ਵਾਲੇ ਮਨੁੱਖੀ ਅੀਧਕਾਰਾਂ ਦੇ ਰਖਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਚੰਡੀਗੜ੍ਹ (7 ਅਗਸਤ, 2015): ਅਮਰੀਕਾ ਦੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਇੱਕ ਜੱਥੇਬੰਦੀ “ਇਨਸਾਫ” ਨੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ‘ਤੇ ਅਧਾਰਿਤ ਇੱਕ ਦਸਤਾਵੇਜ਼ੀ ਰਿਲੀਜ਼ ਕੀਤੀ ਹੈ।
ਪੰਜਾਬ ਵਿਚਲੇ ਡੇਢ ਦਹਾਕੇ ਦੇ ਸਿੱਖ ਕਤਲੇਆਮ ਦੌਰਾਨ 25000 ਲਵਾਰਿਸ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ 19ਵਾਂ ਸ਼ਹੀਦੀ ਦਿਹੜਾ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਕਬੀਰ ਪਾਰਕ ਕਲੋਨੀ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ ਜਿਸ ਵਿੱਚ ਪੰਥਕ ਜਥੇਬੰਦੀਆਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ । ਇਸ ਮੌਕੇ ਉੱਤੇ ਹੇਠ ਲਿਖੇ ਮਤੇ ਪਾਸ ਕੀਤੇ ਗਏ :
ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਅੱਜ ਵੱਖ-ਵੱਖ ਸਿੱਖ ਜੱਥੇਬੰਦੀਆਂ ਵੱਲੋਂ ਉਨ੍ਹਾਂ ਦੀ ਸਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਸ੍ਰ. ਖਾਲੜਾ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋ 6 ਸਤੰਬਰ 1995 ਵਿੱਚ ਉਨ੍ਹਾਂ ਦੇ ਘਰ ਤੋਂ ਦਿਨ ਦਿਹਾੜੇ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ।