ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ।
ਅੱਜ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਨ ਮੌਕੇ ਤੇ ਬਲਾਚੌਰ ਵਿਖੇ ਇੱਕ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਗਈ ਜੋ ਕਿ ਸ਼ਹੀਦ ਭਗਤ ਨਗਰ ਦੇ ਲਗਦੇ ਲਗਭਗ 30 ਪਿੰਡਾਂ ਵਿਚੋਂ ਲੰਘਦੀ ਹੋਈ ਮੇਨ ਹਾਈਵੇ ਰੋਪੜ ਵਿਖੇ ਪਹੁੰਚੀ,
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਵਿੱਚ ਪਿਛਲੇ 15 ਦਿਨਾਂ ਵਿਚ ਵਿਧਾਨ ਸਭਾ ਪੱਧਰੀ ਤੂਫ਼ਾਨੀ ਦੌਰਾ ਕੀਤਾ ਜਿਸ ਵਿਚ ਬਲਾਚੌਰ, ਬੰਗਾ, ਨਵਾਂਸ਼ਹਿਰ, ਕਰਤਾਰਪੁਰ, ਆਦਮਪੁਰ, ਫਿਲੌਰ, ਨਕੋਦਰ, ਗੜ੍ਹਸ਼ੰਕਰ, ਚੱਬੇਵਾਲ, ਸ਼ਾਮਚੁਰਾਸੀ, ਟਾਂਡਾ, ਹੋਸ਼ਿਆਰਪੁਰ, ਚਮਕੌਰ ਸਾਹਿਬ , ਰੋਪੜ, ਫਗਵਾੜਾ, ਮੋਹਾਲੀ, ਖਰੜ, ਜਲੰਧਰ ਕੈਂਟ, ਵੈਸਟ, ਸੈਂਟਰਲ ਜਲੰਧਰ, ਆਦਿ ਲਗਭਗ 30 ਤੋਂ ਜਿਆਦਾ ਵਿਧਾਨ ਸਭਾਵਾਂ ਵਿਚ ਲੀਡਰਸ਼ਿਪ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ, ਜਿਸ ਵਿਚ ਪੰਜਾਬ ਵਿੱਚ ਬਸਪਾ ਦੇ ਟਕਸਾਲੀ ਕੇਡਰ ਅਤੇ ਸਮਰਥਕਾਂ ਦੇ ਘਰ ਘਰ ਜਾਕੇ 2022 ਦੀ ਤਿਆਰੀ ਲਈ ਚਲ ਰਹੇ ਲਾਮਬੰਦੀ ਦੇ ਪ੍ਰੋਗਰਾਮ ਦਾ ਜਾਇਜਾ ਲਿਆ।