ਕਰੀਬ ਵੀਹ ਸਾਲ ਬਾਅਦ ਅਮਰੀਕੀ ਫੌਜ ਅਫਗਾਨਿਸਤਾਨ ਛੱਡ ਕੇ ਜਾ ਰਹੀ ਹੈ ਜਾਂ ਕਹਿ ਲਓ ਕਿ ਉਹਨਾਂ ਨੂੰ ਅਫਗਾਨਿਸਤਾਨ ਛੱਡਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਤਾਲਿਬਾਨ ਅੱਜ ਪਹਿਲਾਂ ਨਾਲੋਂ ਮਜਬੂਤ ਸਥਿਤੀ ਵਿੱਚ ਹਨ। ਇਸ ਘਟਨਾਕ੍ਰਮ ਉੱਤੇ ਸਾਰੀ ਦੁਨੀਆ ਦੀਆਂ ਨਿਗਾਹਾਂ ਹਨ ਕਿਉਂਕਿ ਇਸ ਦੇ ਸੰਸਾਰ ਅਤੇ ਦੱਖਣੀ ਏਸ਼ੀਆ ਉੱਤੇ ਅਸਰ ਪੈਣੇ ਲਾਜਮੀ ਹਨ।
ਖਬਰਾਂ ਹਨ ਕਿ 14 ਫਰਵਰੀ ਦੀ ਸ਼ਾਮ ਨੂੰ ਜੈਸ਼-ਏ-ਮੁਹੰਮਦ ਵਲੋਂ ਇਕ 10 ਮਿੰਟ ਦਾ ਪਹਿਲਾਂ ਤੋਂ ਭਰਿਆ ਬੋਲਦਾ ਸੁਨੇਹਾ (ਵੀਡੀਓ) ਜਾਰੀ ਕੀਤਾ। ਇਹ ਸੁਨੇਹਾ 19 ਸਾਲਾਂ ਦੇ ਆਦਿਲ ਦਰ ਵਲੋਂ ਸੀ ਜਿਸ ਨੇ ਬਾਰੂਦ ਦੀ ਭਰੀ ਹੋਈ ਗੱਡੀ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ਵਿਚ ਟੱਕਰ ਮਾਰ ਕੇ ਪੁਲਵਾਮਾਂ ਹਮਲੇ ਨੂੰ ਅੰਜਾਮ ਦਿੱਤਾ ਸੀ। ਅਹਿਮਦ ਦਰ ਉਰਫ ਵਾਕਾਸ ਕਮਾਂਡੋ ਪੁਲਵਾਮਾ ਦੇ ਗੁੰਦੀਬਾਗ ਇਲਾਕੇ ਦਾ ਰਹਿਣ ਵਾਲਾ ਸੀ ਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਸਿੱਧਾ ਜੈਸ਼-ਏ-ਮੁਹੰਮਦ ਦੇ “ਫਿਦਾਈਨ” ਦਸਤੇ ਵਿਚ ਭਰਤੀ ਕੀਤਾ ਗਿਆ ਸੀ।