ਜਗਤਾਰ ਸਿੰਘ ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਠਾਣਾ ਬਾਘਾ ਪੁਰਾਣਾ (ਮੋਗਾ) ਪੁਲਸ ਵਲੋਂ ਜਿਸ ਕੇਸ ਮੁਕੱਦਮਾ ਨੰਬਰ 193/17-12-2026 ਵਿਚ ਰਾਮਾਂ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਕੇਸ ਦਾ ਫੈਸਲਾ 7 ਸਾਲ 4 ਮਹੀਨੇ ਬਾਦ 4 ਮਾਰਚ 2025 ਨੂੰ ਵਧੀਕ ਸੈਸ਼ਨਜ਼ ਜੱਜ ਮੋਗਾ ਸ. ਹਰਜੀਤ ਸਿੰਘ, ਯੂ.ਏ.ਪੀ.ਏ ਸਪੈਸ਼ਲ ਅਦਾਲਤ ਮੋਗਾ ਵਲੋਂ ਕਰ ਦਿੱਤਾ ਗਿਆ, ਜਿਸ ਤਹਿਤ ਜੱਗੀ ਜੌਹਲ ਸਮੇਤ ਪੰਜ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ ਤੇ 3 ਹੋਰਾਂ ਨੂੰ ਅਸਲਾ ਐਕਟ ਤਹਿਤ 2-2 ਸਾਲ ਦੀ ਸਜ਼ਾ ਤੇ ਰੁਪਏ 3000/- ਜੁਰਮਾਨਾ ਕੀਤਾ ਗਿਆ।
ਭਾਰਤੀ ਦੀ ਸੰਘੀ ਹਕੂਮਤ ਵੱਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਨੈ.ਇ.ਏ.) ਦੀਆਂ ਤਾਕਤਾਂ ਵਿਚ ਵਾਧਾ ਕਰਨ ਵਾਲੇ ਇਕ ਤਜਵੀਜ਼ੀ-ਕਾਨੂੰਨ (ਬਿੱਲ) ਨੂੰ ਲੋਕ ਸਭਾ ਦੀ ਮਨਜੂਰੀ ਦਿਵਾਈ ਗਈ ਹੈ।
ਚੰਡੀਗੜ੍ਹ: ਭਾਰਤੀ ਜੇਲ੍ਹ ਵਿਚ ਨਜ਼ਰਬੰਦ ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਨਾਲ ਪੰਜਾਬ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਚਿੱਠੀ ਜਨਤਕ ਹੋਣ ਤੋਂ ਬਾਅਦ ...
ਚੰਡੀਗੜ੍ਹ: ਭਾਰਤੀ ਦੀ ਕੌਮੀ ਜਾਂਚ ਅਜੈਂਸੀ (ਐਨ.ਆਈ.ਏ) ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਭਾਰਤੀ ਅਜੈਂਸੀ ਨੇ ਮੋਹਾਲੀ ਦੀ ਖਾਸ ਐਨ.ਆਈ.ਏ ਅਦਾਲਤ ਵਿਚ ਕੇਸ ਨੰ. ਆਰ.ਸੀ-26/2017/ਐਨ.ਆਈ.ਏ/ਡੀ.ਐਲ.ਆਈ ਵਿਚ ...
ਲੰਡਨ: ਯੂ.ਕੇ ਦੀ ਪਾਰਲੀਮੈਂਟ ਵਿਚ ਚੱਲ ਰਹੀ ਇਕ ਬਹਿਸ ਦੌਰਾਨ ਯੂ.ਕੇ ਸਰਕਾਰ ਨੇ ਕਿਹਾ ਹੈ ਕਿ ਉਹ ਪੰਜਾਬ ਵਿਚ ਨਜ਼ਰਬੰਦ ਬਰਤਾਨਵੀ ਸਿੱਖ ਜਗਤਾਰ ਸਿੰਘ ਜੋਹਲ ...
ਪਿਛਲੇ ਮਹੀਨੇ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ, 9 ਸਾਲਾਂ ਬਾਅਦ ਯੂ.ਕੇ. ਤੋਂ ਪਰਤੇ ਜੰਮੂ ਵਾਸੀ ਤਲਜੀਤ ਸਿੰਘ ਜਿੰਮੀ, ਲੁਧਿਆਣਾ ਦੇ ਪਿੰਡ ਚੂਹੜਵਾਲ ਵਾਸੀ ਰਮਨਦੀਪ ਸਿੰਘ ਬੱਗਾ ਅਤੇ ਫਤਿਹਗੜ੍ਹ ਵਾਸੀ ਹਰਦੀਪ ਸਿੰਘ ਸ਼ੇਰਾ ਖੰਨਾ ਵਿਖੇ ਪੁਲਿਸ ਰਿਮਾਂਡ 'ਚ ਹਨ।
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ 'ਹਿੰਦੂਵਾਦੀ ਆਗੂਆਂ' ਦੇ ਕਤਲਾਂ ਦੇ ਮਾਮਲੇ 'ਚ ਆਪਣੇ ਬਿਆਨ, 'ਆਈ.ਐਸ.ਆਈ. ਦਾ ਹੱਥ' ਨੂੰ ਸਾਬਤ ਕਰੇ।
ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੱਤੀ ਕਿ ਅੱਜ (11 ਦਸੰਬਰ, 2017) ਜਗਤਾਰ ਸਿੰਘ ਜੱਗੀ ਨੂੰ ਅਮਿਤ ਸ਼ਰਮਾ ਕਤਲ ਕੇਸ 'ਚ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।
ਦਮਦਮੀ ਟਕਸਾਲ (ਚੌਂਕ ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਹੋਰਨਾਂ ਬੇਕਸੂਰ ਨੌਜਵਾਨਾਂ ਦੀ ਗ੍ਰਿਫ਼ਤਾਰੀ 'ਤੇ ਚਿੰਤਾ ਜਤਾਉਂਦਿਆਂ ਉਹਨਾਂ ਦੀ ਤੁਰੰਤ ਰਿਹਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਦਿਲਚਸਪੀ ਲੈਂਦਿਆਂ ਦਖਲ ਦੇਣ ਦੀ ਮੰਗ ਕੀਤੀ ਹੈ।
ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਮੋਗਾ ਪੁਲਿਸ ਵੱਲੋਂ ਪਿਛਲੇ ਦੋ ਵਰ੍ਹਿਆਂ 'ਚ ਹੋਏ ਚੋਣਵੇਂ ਕਤਲਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਯੂ.ਕੇ. ਵਿੱਚ ਕਾਫ਼ੀ ਭਖ਼ ਗਿਆ ਹੈ।