ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ ਮਾਰਨ ਦੇ ਮਾਮਲੇ ਵਿੱਚ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਵੱਲੋਂ ਗਵਾਹ ਬਣਨ ਲਈ ਪਾਏ ਜਾ ਰਹੇ ਦਬਾਅ ਤੋਂ ਤੰਗ ਆ ਕੇ ਖੰਨਾ ਦੇ ਬਿੱਲਾਂ ਵਾਲੀ ਛੱਪੜੀ ਇਲਾਕੇ ਵਿੱਚ ਰਹਿਣ ਵਾਲੇ ਰਾਮਪਾਲ ਨੇ ਬੀਤੇ ਦਿਨ (23 ਜਨਵਰੀ ਨੂੰ) ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ ਵਿੱਚ ਐਨ. ਆਈ. ਏ. ਵੱਲੋਂ ਜਾਂਚ ਦੇ ਨਾਂ 'ਤੇ ਵਰਤੇ ਜਾ ਰਹੇ ਹਰਬਿਆਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਨਾਭਾ ਜੇਲ੍ਹ ਵਿੱਚ ਵਾਪਸ ਭੇਜ ਦਿੱਤਾ ਹੈ। ਲੰਘੀ 17 ਜਨਵਰੀ ਨੂੰ ਐਨ. ਆਈ. ਏ. ਨੇ ਚੁੱਪ-ਚਪੀਤੇ ਹੀ ਜਗਤਾਰ ਸਿੰਘ ਜੱਗੀ ਨੂੰ ਨਾਭਾ ਜੇਲ੍ਹ ਵਿੱਚੋਂ ਲਿਆ ਕੇ ਮੁਹਾਲੀ ਦੇ ਇਕ ਵਧੀਕ ਸੈਸ਼ਨ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।
ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਹੈ।
ਜਗਤਾਰ ਸਿੰਘ ਜੱਗੀ ਦੇ ਵਕੀਲ ਨੇ ਅੱਜ (22 ਦਸੰਬਰ) ਐਨ.ਆਈ.ਏ. ਵਿਸ਼ੇਸ਼ ਅਦਾਲਤ 'ਚ ਜੱਜ ਅੰਸ਼ੁਲ ਬੇਰੀ ਕੋਲ ਅਰਜ਼ੀ ਲਾ ਕੇ ਮੰਗ ਕੀਤੀ ਕਿ ਜੱਗੀ ਦੀ ਮਾਨਸਿਕ ਦਸ਼ਾ ਦੀ ਅਜ਼ਾਦ ਮੈਡੀਕਲ ਜਾਂਚ ਕਰਵਾਈ ਜਾਵੇ।
ਗ੍ਰਿਫਤਾਰ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (19 ਦਸੰਬਰ, 2017) ਵਿਸ਼ੇਸ਼ ਐਨ.ਆਈ.ਏ. ਅਦਾਲਤ 'ਚ ਮੋਹਾਲੀ ਵਿਖੇ ਪੇਸ਼ ਕੀਤਾ ਿਗਆ। ਜਿਥੇ ਐਨ.ਆਈ.ਏ. ਨੇ ਖੰਨਾ ਵਿਖੇ ਹੋਏ ਹਿੰਦੂ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ 'ਚ ਜੱਜ ਅੰਸ਼ੁਲ ਬੇਰੀ ਸਾਹਮਣੇ ਜੱਗੀ ਦੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ।
ਮਨੁੱਖੀ ਅਧਿਕਾਰ ਜਥੇਬੰਦੀ ਰੀਡਰੈਸ (REDRESS) ਅਤੇ ਇਨਸਾਫ ਨੇ ਸੰਯੁਕਤ ਰਾਸ਼ਟਰ 'ਚ ਜ਼ਰੂਰੀ ਅਪੀਲ ਦਾਇਰ ਕਰਕੇ ਮੰਗ ਕੀਤੀ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਤਸ਼ੱਦਦ ਦੇ ਮਾਮਲੇ 'ਚ ਦਖਲ ਦਿੱਤਾ ਜਾਵੇ।
4 ਨਵੰਬਰ, 2017 ਤੋਂ ਪੰਜਾਬ ਪੁਲਿਸ ਦੀ ਹਿਰਾਸਤ 'ਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਅੱਜ (17 ਦਸੰਬਰ, 2017) ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਦੇ ਮੁਕੱਦਮੇ 'ਚ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਕਿ ਐਨ.ਆਈ.ਏ. ਦੀ ਟੀਮ ਪਹਿਲਾਂ ਤੋਂ ਮੌਜੂਦ ਸੀ, ਜਿਸਨੇ ਜੱਜ ਨੂੰ ਦੱਸਿਆ ਕਿ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਸਣੇ 4 ਕੇਸ ਅਧਿਕਾਰਤ ਤੌਰ 'ਤੇ ਐਨ.ਆਈ.ਏ. ਦੇ ਹਵਾਲੇ ਹੋ ਗਏ ਹਨ। ਐਨ.ਆਈ.ਏ. ਅਧਿਕਾਰੀ ਨੇ ਜੱਜ ਤੋਂ ਵੱਧ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਪਰ ਜੱਜ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ।
ਮੀਡੀਆਂ 'ਚ ਛਪੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਸਰਕਾਰ ਦੇ ਕਹਿਣ 'ਤੇ 6 ਹੋਰ ਮੁਕੱਦਮੇ ਕੱਲ੍ਹ (13 ਦਸੰਬਰ, 2017) ਆਪਣੇ ਹੱਥ 'ਚ ਲੈ ਲਏ ਹਨ।
ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੀ ਰਿਹਾਈ ਲਈ ਮੁਹਿੰਮ #ਫ੍ਰੀਜੱਗੀਨਾਓ ਚਲਾ ਰਹੇ ਮੁਹਿੰਮਕਾਰਾਂ ਨੇ ਕਿਹਾ ਕਿ 7 ਦਸੰਬਰ ਨੂੰ ਬਰਤਾਨਵੀ ਕੌਂਸਲ ਦੇ ਸਟਾਫ ਨੂੰ ਇਕ ਵਾਰ ਫਿਰ ਤੋਂ ਜੱਗੀ ਨੂੰ ਨਿੱਜੀ ਤੌਰ 'ਤੇ ਮਿਲਣ ਤੋਂ ਰੋਕ ਦਿੱਤਾ ਗਿਆ।
ਭਾਰਤੀ ਮੁੱਖਧਾਰਾ ਦੇ ਮੀਡੀਆ ਦੇ ਇਕ ਹਿੱਸੇ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੇ "ਇਕਬਾਲੀਆ ਬਿਆਨ" ਨੂੰ ਆਪਣੇ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ।
« Previous Page — Next Page »