ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਸ ਵਿੱਚ ਈਸਟ ਕੋਸਟ ਅਮਰੀਕਾ ਦੀਆਂ 45 ਦੇ ਕਰੀਬ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਸ਼ਾਮਲ ਹਨ, ਵੱਲੋਂ ਖਾਲਸਾ ਸਾਜਣਾ ਦਿਵਸ, ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਅਤੇ ਸਿੱਖ ਕੌਮ ਦੀ ਅਜ਼ਾਦੀ ਨੂੰ ਮੁੱਖ ਰੱਖਦਿਆਂ 'ਫ੍ਰੀਡਮ ਮਾਰਚ ਫੌਰ ਸਿੱਖ ਨੇਸ਼ਨ' ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਦੇ ਈਸਟ ਕੋਸਟ ਦੇ ਗੁਰਦੁਆਰਾ ਸਹਿਬਾਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਵੱਖ-ਵੱਖ ਪੰਥਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
30 ਮਿਲੀਅਨ ਸਿੱਖ ਕੌਮ ਦੇ ਮੁੱਢਲੇ ਹੱਕਾਂ ਦੇ ਮੁੱਦੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਦੁਨੀਆ ਭਰ ਵਿੱਚ ਵਾਪਰ ਰਹੀਆਂ ਮਨੁੱਖੀ ਅਧਿਕਾਰਾਂ ਦੇ ਹਨਨ ਦੀਆਂ ਘਟਨਾਵਾਂ ਨੂੰ ਸੁਚੱਜੇ ਢੰਗ ਨਾਲ ਸਾਹਮਣੇ ਲਿਆਉਣ ਲਈ ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਟੀਵੀ84 ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸਿੱਖਾਂ ਦੇ ਕੌਮੀ ਮਸਲਿਆਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰ ਰਹੇ ਸਿੱਖ ਟੀਵੀ ਚੈਨਲ ਟੀ. ਵੀ 84 ਲਈ ਮਾਇਆ ਇਕੱਤਰ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਲੋਕ ਆਇਲੈਂਡ ਸਿਟੀ ਸਥਿਤ ਸਾਊਂਡ ਵਿਊ ਬਰੌਡਕਾਸਟਿੰਗ ਕੰਪਨੀ ਕੰਪਲੈਕਸ ਵਿਖੇ ਕੀਤਾ ਗਿਆ।
ਕੈਨੇਡਾ ਦੇ ਅੰਮ੍ਰਿਤਧਾਰੀ ਸੰਸਦ ਮੈਂਬਰ ਜਗਮੀਤ ਸਿੰਘ ਨੇ ਸਿੱਖ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਭਾਰਤੀ ਹਕੂਮਤ ਦੇ ਦੋਹਰੇ ਕਿਰਦਾਰ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਸ ਲਈ ਇਨਕਾਰ ਕੀਤਾ ਕਿ ਉਹ ਭਾਰਤ ਵਿੱਚ ਸਿੱਖਾਂ ਨਾਲ ਹੋਈਆਂ ਵਧੀਕੀਆਂ ਖਿਲਾਫ ਆਵਾਜ਼ ਉਠਾਉਦੇ ਹਨ ਅਤੇ ਸਿੱਖਾਂ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ।
ਸਿੱਖ ਯੂਥ ਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਨੇ ਸਾਂਝੇ ਤੌਰ ’ਤੇ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ੳੁੱਤੇ ਸਮਾਗਮ ਕਰਵਾਇਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਓਂਟਾਰੀਓ ਤੋਂ ਸੰਸਦ ਮੈਂਬਰ ਜਗਮੀਤ ਸਿੰਘ ਪੁੱਜੇ। ਉਨ੍ਹਾਂ ਨਾਲ ਵੈਨਕੂਵਰ ਤੋਂ ਆਏ ਸਿੱਖ ਵਿਦਵਾਨ ਮਨਿੰਦਰ ਸਿੰਘ ਅਤੇ ਆਸਟਰੇਲੀਅਨ ਗਾਇਕ ਸੁਖਦੀਪ ਸਿੰਘ ਵੀ ਸ਼ਾਮਲ ਸਨ।
ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੰਸਦ ਮੈਂਬਰ ਸ੍ਰ. ਜਗਮੀਤ ਸਿੰਘ ਨੂੰ ਆਸਟਰੇਲੀਆ ਦੇ ਗੁਰਦੁਆਰਾ ਸਰਬੱਤ ਖ਼ਾਲਸਾ ਵਿਖੇ ਸੰਗਤਾਂ ਵੱਲੋਂ ਸਨਮਾਨ ਬਖਸ਼ਿਆ ਗਿਆ।ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜਗਮੀਤ ਸਿੰਘ ਸਿੱਖੀ ਮਿਸ਼ਨ, ਸਿਧਾਤਾਂ ਤੇ ਅਸੂਲਾਂ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਆਸਟਰੇਲੀਆ ਪੁੱਜੇ ਹੋਏ ਹਨ।
ਦਰਾ ਗਾਧੀ ਦੇ ਕਤਲ ਤੋਂ ਬਾਅਦ ਸਿੱਖ ਨਫਤਰ ਵਿੱਚ ਅੰਨੀ ਹਿੰਦੂਤਵੀ ਜਨੂੰਨੀ ਭੀੜ ਨੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਤਿੰਨ ਦਿਨਾਂ ਤੱਕ ਯੋਜਨਾਂਬੱਧ ਤਰੀਕੇ ਨਾਲ ਸਿੱਖਾਂਦਾ ਕਤਲੇਆਮ ਕੀਤਾ ਅਤੇ ਸਿੱਖ ਬੀਬੀਆਂ ਦੀ ਪੱਤ ਲੁੱਟੀ ਬੇਪੱਤ ਕੀਤਾ। ਇਸ ਕਲਤੇਆਮ ਦੀ ਯਾਦ ਨੂੰ ਸਮਰਪਿਤ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਯਾਦਗਾਰੀ ਮਾਰਚ ਇਥੇ ਕੈਨੇਡਾ ਦੀ ਓਂਟਾਰੀਓ ਸੰਸਦ ਦੇ ਮੈਂਬਰ ਜਗਮੀਤ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ।
ਅੰਮ੍ਰਿਤਧਾਰੀ ਗਰਸਿੱਖ ਨੌਜਵਾਨ ਜਗਮੀਤ ਸਿੰਘ ਨੇ ਕਨੇਡਾ ਦੇ ਉਂਟਾਰੀਓ ਸੂਬੇ ਵਿੱਚ ਹੋਈਆਂ ਚੋਣਾਂ ਵਿੱਚੋਂ ਦੂਜੀ ਵਾਰ ਜਿੱਤ ਪ੍ਰਾਪਤ ਕਰ ਲਈ ਹੈ।