ਐਤਵਾਰ ਨੂੰ ਹਰਿਆਣਾ 'ਚ ਦੋ ਜਾਤ ਆਧਾਰਤ ਰੈਲੀਆਂ ਕਾਰਨ ਵਧਦੇ ਤਣਾਅ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂ 'ਤੇ 26 ਨਵੰਬਰ ਦੀ ਅੱਧੀ ਰਾਤ ਤਕ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਹਰਿਆਣਾ ਦੇ ਜਾਟਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਜ਼ਿਲ੍ਹਿਆਂ ’ਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਅੰਦੋਲਨ ਦਾ ਪਹਿਲਾ ਦਿਨ ਸ਼ਾਂਤਮਈ ਗੁਜ਼ਰ ਗਿਆ ਪਰ ਜਾਟਾਂ ਨੇ ਧਰਨੇ ਲਾ ਕੇ ਸੂਬਾ ਸਰਕਾਰ ਨੂੰ ਵਖ਼ਤ ਪਾ ਦਿੱਤਾ। ਮੁਜਾਹਰਾਕਾਰੀਆਂ ਨੇ ਲੋਕਾਂ ਨੂੰ ਨਾਲ ਜੋੜੀ ਰੱਖਣ ਲਈ ਲੰਗਰ ਲਾ ਦਿੱਤੇ ਹਨ। ਖਾਸ ਕਰ ਕੇ ਰੋਹਤਕ ਦੇ ਨਾਲ ਪੈਂਦੇ ਜਾਸੀਆ ਵਿੱਚ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਹੈ। ਪਿਛਲੀ ਵਾਰ ਅੰਦੋਲਨ ਦੌਰਾਨ ਇਸੇ ਥਾਂ ’ਤੇ ਵੱਡਾ ਧਰਨਾ ਲਾਇਆ ਗਿਆ ਸੀ ਅਤੇ ਰੋਹਤਕ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹਿੰਸਾ ਫੈਲੀ ਸੀ। ਪੁਲਿਸ ਵੱਲੋਂ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ।
ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦੇ ਲਈ 5 ਜੂਨ ਤੋਂ ਹਰਿਆਣਾ ਵਿਚ ਫਿਰ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।
ਪਿਛਲੇ ਦਿਨੀ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਸੋਨੀਪਤ ਦੇ ਮੁਰਥਲ ਢਾਬੇ ਨਜਦੀਕ ਰਾਹਗੀਰ ਬੀਬੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਚਸ਼ਮਦੀਦ ਗਵਾਹ ਬੌਬੀ ਜੋਸ਼ੀ 'ਤੇ ਦੇਰ ਰਾਤ ਜਾਨਲੇਵਾ ਹਮਲਾ ਹੋਇਆ ਹੈ, ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ।
ਪਿਛਲੇ ਦਿਨੀ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਸੋਨੀਪਤ ਦੇ ਮੁਰਥਲ ਢਾਬੇ ਨਜਦੀਕ ਰਾਹਗੀਰ ਬੀਬੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਚਸ਼ਮਦੀਦ ਗਵਾਹ ਬੌਬੀ ਜੋਸ਼ੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ।
ਪਿਛਲੇ ਸਮੇਂ ਹਰਿਆਣੇ ਵਿੱਚ ਜਾਟ ਅੰਦੋਲਨ ਦੌਰਾਨ ਮੂਰਥਲ 'ਚ ਬੀਬੀਆਂ ਨਾਲ ਹੋਏ ਸਮੂਹਿਕ ਜਬਰ ਜਨਾਹ ਹੋਣ ਤੋਂ ਇਨਕਾਰ ਕਰਦੀ ਆ ਰਹੀ ਹਰਿਆਣਾ ਪੁਲਿਸ ਆਪਣੇ ਦਾਅਵੇ ਤੋਂ ਪਲਟ ਗਈ ਹੈ।ਹਰਿਆਣਾ ਪੁਲਿਸ ਨੇ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪ੍ਰਵਾਨ ਕੀਤਾ ਹੈ ਕਿ ਜਾਟ ਅੰਦੋਲਨ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਭਾਵਨਾ ਹੋ ਸਕਦੀ ਹੈ।
ਕੈਨੇਡਾ ਦੇ ਦੌਰੇ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰ ਰਹੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਉਨ੍ਹਾਂ ਬੀਤੇ ਦਿਨੀਂ ਹਰਿਆਣਾ 'ਚ ਜਾਟ ਅੰਦੋਲਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਪਦਵੀਆਂ ਦੇ ਇਨਾਮ ਨਾ ਮਿਲਣ ਸਗੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕੋਈ ਕਾਰਨ ਨਹੀਂ ਬਚਦਾ ਕਿ ਅਜਿਹੀਆਂ ਵਾਰਦਾਤਾਂ ਵਾਰ-ਵਾਰ ਵਾਪਰਨ ।ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਅਜਿਹੀ ਘਟਨਾਵਾਂ ਵਾਪਰਦੀਆਂ ਹਨ।
ਹਰਿਆਣੇ ਦੇ ਜਾਟ ਅੰਦੋਲਨ ਦੌਰਾਨ ਲਗਪਗ ਇੱਕ ਪੰਦਰਵਾੜੇ ਤਕ ਚੱਲੇ ਤਾਂਡਵ-ਨਾਚ ਨੇ ਸੋਲ੍ਹਵੀਂ ਸਦੀ ਵਿੱਚ ਭਾਰਤ ’ਤੇ ਹੋਏ ਬਾਬਰ ਦੇ ਹਮਲਿਆਂ ਦੇ ਵਹਿਸ਼ੀਪੁਣੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜੋ ਕੁਝ ਵੀ ਹਰਿਆਣਾ ਦੇ ਵੱਡੇ ਸ਼ਹਿਰਾਂ ਅਤੇ ਜ਼ਿਲ੍ਹਾ ਸੋਨੀਪਤ ਅਤੇ ਪਾਣੀਪਤ ਵਿੱਚੋਂ ਗੁਜ਼ਰਦੀ ਕੌਮੀ ਸ਼ਾਹਰਾਹ ਨੰਬਰ-1 ਉੱਪਰ ਸਥਿਤ ਢਾਬਿਆਂ ’ਤੇ ਰੁਕੇ ਹੋਏ ਮੁਸਾਫ਼ਰਾਂ ਅਤੇ ਉਨ੍ਹਾਂ ਦੀਆਂ ਅੌਰਤਾਂ ਅਤੇ ਬੱਚਿਆਂ ਨਾਲ ਵਾਪਰਿਆ ਹੈ, ਠੀਕ ਇਹੀ ਕੁਝ ਬਾਬਰ ਦੇ 1524 ਈਸਵੀ ਦੇ ਹਮਲੇ ਵਿੱਚ, ਲਾਹੌਰ ਦੀ ਲੁੱਟ-ਮਾਰ ਸਮੇਂ ਵਾਪਰਿਆ ਸੀ।