ਭਾਰਤੀ ਮੀਡੀਆ ਮੁਤਾਬਕ ਚੀਨੀ ਫੌਜੀ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਵਿਚ ਭਾਰਤੀ ਖੇਤਰ ਵਿਚ ਇਕ ਕਿਲੋਮੀਟਰ ਤੱਕ ਇਸ ਮਹੀਨੇ ਦੋ ਵਾਰ ਘੁਸੇ। ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ 25 ਜੁਲਾਈ ਦੀ ਸਵੇਰ ਨੂੰ ਚੀਨ ਦੇ 15-20 ਫੌਜੀ ਚਮੋਲੀ ਜ਼ਿਲ੍ਹੇ ਵਿਚ 800 ਮੀਟਰ ਤਕ ਭਾਰਤੀ ਇਲਾਕੇ ਅੰਦਰ ਆਏ ਸਨ।