ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਿੱਛੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਵਿਚਾਲੇ ਦੂਜੇ ਉੱਤੇ ਹਾਵੀ ਹੋਣ ਜਾਂ ਦੂਜੇ ਨੂੰ ਦਬਾਉਣ ਦੀ ਦੌੜ ਅਤੇ ਆਰਥਿਕ ਮੁਫ਼ਾਦ ਜ਼ਿੰਮੇਵਾਰ ਹਨ।
ਦਲ ਖਾਲਸਾ ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਦੋਂ ਤੋਂ ਇਜ਼ਰਾਈਲੀ ਫੌਜਾਂ ਅਤੇ ਫਲਸਤੀਨੀਆਂ ਵਿਚਕਾਰ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹਜ਼ਾਰਾਂ ਬੇਗੁਨਾਹ ਜਾਨਾਂ ਜੰਗ ਦੀ ਭੇਟ ਚੜ੍ਹ ਗਈਆਂ ਹਨ ਜਿਸ ਨੂੰ ਦੇਖ ਕੇ ਦਿਲ ਦਹਿਲਦਾ ਹੈ। ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਦੁਨੀਆਂ ਕਿਵੇਂ ਫਿਲਸਤੀਨੀਆਂ ਦੀ ਤਬਾਹੀ ਦਾ ਮਨਜ਼ਰ ਖ਼ਾਮੋਸ਼ੀ ਨਾਲ ਦੇਖ ਰਹੀ ਹੈ।
ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਟਕਰਾਅ ਦਾ ਮੌਜੂਦਾ ਸੰਸਾਰ ਨਿਜ਼ਾਮ ਤਹਿਤ ਹੱਲ ਸੰਭਵ ਨਹੀਂ ਹੈ। ਮੌਜੂਦਾ ਵਰਲਡ ਆਡਰ ਤਹਿਤ ਇਸ ਮਸਲੇ ਨੂੰ ਸੱਤਾ ਦੇ ਤਵਾਜ਼ਨ (ਬੈਲੰਸ ਆਫ ਪਾਵਰ) ਦੀ ਨੀਤੀ ਨਾਲ ਇਸ ਨਜਿੱਠਆ ਜਾ ਰਿਹਾ ਹੈ ਜਿਸ ਨਾਲ ਇਸ ਦਾ ਪੱਕਾ ਹੱਲ੍ਹ ਨਹੀਂ ਨਿੱਕਲ ਸਕਦਾ।
ਇਸਰਾਇਲੀ ਯਹੂਦੀਆਂ ਅਤੇ ਫਲਸਤੀਨੀ ਮੁਸਲਮਾਨਾ ਵਿੱਚਕਾਰ ਲੜਾਈ ਇੱਕਵਾਰ ਫਿਰ ਭੱਖ ਗਈ ਹੈ।ਇਸਰਾਇਲ ਵੱਲੋਂ ਹਮਾਸ ਦੇ 300 ਤੋਂ ਜ਼ਿਆਦਾ ਟਿਕਾਣਿਆਂ ਉਪਰ ਅੱਜ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 29 ਫ਼ਲਸਤੀਨੀ ਮਾਰੇ ਗਏ ਹਨ ਜਿਸ ਨਾਲ ਸੱਜਰੇ ਟਕਰਾਅ ਦੌਰਾਨ ਮੌਤਾਂ ਦੀ ਗਿਣਤੀ ਵਧ ਕੇ 80 ਹੋ ਗਈ ਹੈ।