ਇਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਫੌਜ ਦੇ ਟਿਕਾਣਿਆਂ ਉੱਤੇ ਕੀਤੇ ਗਏ ਮਿਜ਼ਾਈਲ ਹਮਲੇ ਤੋਂ ਬਾਅਦ ਅਜਿਹੇ ਆਸਾਰ ਬਣ ਸਕਦੇ ਹਨ ਕਿ ਖਿੱਤੇ ਵਿੱਚ ਵਧ ਰਿਹਾ ਤਣਾਅ ਅਤੇ ਟਕਰਾਅ ਜੰਗ ਦਾ ਰੂਪ ਅਖਤਿਆਰ ਨਾ ਕਰੇ।
• ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਵਿੱਚ ਸੁਣਵਾਈ ਹੋਈ • ਅਦਾਲਤ ਨੂੰ ਮਾਮਲਾ ਬੰਦ ਕਰਨ ਲਈ ਪਹਿਲਾਂ ਹੀ ਕਹਿ ਚੁੱਕੀ ਸੀਬੀਆਈ ਨੇ ਇੱਕ ਹੋਰ ਸੀਲਬੰਦ ਲਿਫਾਫਾ ਪੇਸ਼ ਕੀਤਾ • ਕਿਹਾ ਹੁਣ ਚੱਲ ਰਹੀ ਜਾਂਚ ਦੀ ਕਾਰਵਾਈ ਇਸ ਲਿਫਾਫੇ ਵਿੱਚ ਲਿਖ ਦਿੱਤੀ ਹੈ
• ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਹੀ ਸਿੱਖ ਸੁਰੱਖਿਅਤ ਨਹੀਂ ਹਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ • ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਜਪਾ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ • ਕਿਉਂਕਿ ਕੇਂਦਰ ਘੱਟ ਗਿਣਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਲਿਆਉਣ ਚ ਨਾਕਾਮ ਰਹੀ ਹੈ
ਦਿੱਲੀ ਦਰਬਾਰ ਨੇ ਈਰਾਨੀ ਫੌਜ ਦੇ ਆਗੂ ਮੇਜਰ ਜਨਰਲ ਕਾਸਿਮ ਸੁਲੇਮਾਨੀ, ਜੋ ਕਿ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕਾਰਪਸ ਦੀ 'ਕੁਦਸ ਫੋਰਸ' ਦਾ ਮੁਖੀ ਸੀ, ਨੂੰ ਅਮਰੀਕਾ ਵੱਲੋਂ ਹਵਾਈ ਹਮਲਾ ਕਰਕੇ ਖਤਮ ਕਰਨ ਬਾਰੇ ਬਹੁਤ ਇਹਤਿਆਤ ਨਾਲ ਲਿਖਿਆ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚੋਂ ਦਿੱਲੀ ਦਰਬਾਰ ਦੀ ਮੱਧ ਪੂਰਬ ਦੇ ਖਿੱਤੇ ਵਿੱਚ ਵਧਣ ਵਾਲੇ ਕਿਸੇ ਵੀ ਤਣਾਅ ਬਾਰੇ ਚਿੰਤਾ ਜਾਹਿਰ ਹੁੰਦੀ ਹੈ ਕਿਉਂਕਿ ਇਸ ਖਿੱਤੇ ਵਿੱਚ ਕਈ ਕਾਰਨਾਂ ਕਰਕੇ ਇਸਦੀ ਖਾਸੀ ਰੁਚੀ ਹੈ।