ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਇਹ ਪਰਗਟਾਵਾ ਕੀਤਾ ਗਿਆ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਨਾਲ ਪਹਿਲਾਂ ਤੋਂ ਤੈਅ ਗੱਲਬਾਤ ਕੀਤੀ ਜਾਵੇਗੀ।
ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਚੰਡੀਗੜ੍ਹ) ਵਲੋਂ ਇਕ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਪੰਜਾਬੀਆਂ ਨੇ 1947 ਦੀ ਵੱਢ-ਟੁੱਕ ਸਮੇਂ ਅਤੇ ਬਾਅਦ ਦੀਆਂ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਦਰਮਿਆਨ ਜੰਗਾਂ ਦੌਰਾਨ ਬਹੁਤ ਖੂਨ-ਖਰਾਬਾ ਅਤੇ ਤਬਾਹੀ ਝੱਲੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਭਾਰਤ-ਪਾਕਿਸਤਾਨ ਦੇ ਸੰਭਾਵੀ ਯੁੱਧ ਦੇ ਮੰਡਰਾਉਂਦੇ ਬੱਦਲ ਉਨ੍ਹਾਂ ਲਈ ਹੋਰ ਭਿਆਨਕ ਮਾਰ-ਮਰਾਈ ਅਤੇ ਉਜਾੜੇ ਦਾ ਸਬੱਬ ਬਣਨ।
ਅੱਜ ਦਿਨ ਦੀ ਚੜਾਅ ਨਾਲ ਹੀ ਪਾਕਿਸਤਾਨੀ ਲੜਾਕੂ ਜਹਾਜਾਂ ਦੇ ਹਮਲੇ ਅਤੇ ਇਸ ਦੀ ਜਵਾਬੀ ਕਾਰਵਾਈ ਕਰਨ ਗਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੂੰ ਪਾਕਿਸਤਾਨ ਵਲੋਂ ਸੁੱਟ ਕੇ ਹਵਾਈ ਫੌਜੀ ਨੂੰ ਫੜ੍ਹ ਲੈਣ ਦੀਆਂ ਖਬਰਾਂ ਬਾਅਦ ਸਰਹੱਦੀ ਜਿਲ੍ਹੇ ਅੰਮ੍ਰਿਤਸਰ ਵਿਚ ਵੀ ਚਰਚਾ ਦਾ ਵਿਸ਼ਾ ਰਹੀਆਂ।
ਇਸ ਵੇਲੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਰਾਜਪਾਲ ਵੀ.ਪੀ ਬਦਨੌਰ ਨੇ ਵੱਡੇ ਅਹੁਦਿਆਂ ਵਾਲੇ ਅਫਸਰਾਂ ਨਾਲ ਬੈਠਕ ਕਰਕੇ ਪ੍ਰਬੰਧਾਂ ਅਤੇ ਹੋਰਨਾਂ ਪ੍ਰਸ਼ਾਸਕੀ ਹਾਲਾਤਾਂ ਦਾ ਜਾਇਜਾ ਲਿਆ।
ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜਾਂ ਨੇ ਕਸ਼ਮੀਰ ਤੇ ਕਬਜੇ ਵਾਲੀ ਹੱਦ (ਲਾਈਨ ਆਫ ਕੰਟਰੋਲ) ਤੋਂ ਪਾਰ ਮੁਜ਼ੱਫਰਾਬਾਦ ਸੈਕਟਰ ਵਿਚ ਦਾਖਲ ਹੋ ਕੇ ਬੰਬ ਸੁੱਟੇ ਤੇ ਫਿਰ ਕਾਹਲੀ ਚ ਵਾਪਸ ਮੁੜ ਗਏ।
ਕਰਤਾਰਪੁਰ ਲਾਂਘੇ ਬਾਰੇ ਅਗਾਊਂ ਯੋਜਨਾ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨੀ ਵਫਦ 13 ਮਾਰਚ ਨੂੰ ਭਾਰਤ ਆਵੇਗਾ।ਪਾਕਿਸਤਾਨੀ ਵਫਦ ਦੀ ਭਾਰਤ ਫੇਰੀ ਤੋਂ ਮਗਰੋਂ ਕਰਤਾਰਪੁਰ ਲਾਂਘੇ ਦੇ ਸਮਝੌਤੇ ਬਾਰੇ ਗੱਲਬਾਤ ਲਈ 28 ਮਾਰਚ ਨੂੰ ਭਾਰਤੀ ਵਫਦ ਪਾਕਿਸਤਾਨ ਜਾਵੇਗਾ।
ਲੰਘੇ ਦਿਨੀਂ ਜਦੋਂ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਜ਼ਾਦੀ ਪੱਖੀ ਕਸ਼ਮੀਰੀ ਆਗੂ ਮੀਰਵਾਈਜ਼ ਉਮਰ ਫਾਰੂਕ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਸੀ ਤਾਂ ਭਾਰਤ ਸਰਕਾਰ ਨੇ ਇਸ ਉੱਤੇ ਖਾਸਾ ਇਤਰਾਜ਼ ਜਤਾਇਆ ਸੀ। ਪਰ ਲੰਘੇ ਸ਼ਨਿੱਚਰਵਾਰ ਪਾਕਿ ਵਜ਼ੀਰ ਨੇ ਭਾਰਤ ਸਰਕਾਰ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੁੜ ਇਕ ਹੋਰ ਅਜ਼ਾਦੀ ਪਸੰਦ ਕਸ਼ਮੀਰੀ ਆਗੂ ਨਾਲ ਫੋਨ ਉੱਤੇ ਗੱਲਬਾਤ ਕੀਤੀ।
ਭਾਰਤ ਏਡੇ ਵੱਡੇ ਮਸਲੇ ਨੂੰ ਲੈ ਕੇ ਜਵਾਕਾਂ ਵਾਲਾ ਵਿਹਾਰ ਕਰ ਰਿਹਾ ਐ ਪਰ ਪਾਕਿਸਤਾਨ ਇਸ ਸੰਬੰਧੀ ਪੂਰੀ ਤਰ੍ਹਾਂ ਗੰਭੀਰ ਹੈ ਸਾਡਾ ਪ੍ਰਤੀਕਰਮ ਪੂਰੀ ਸਮਝਦਾਰੀ ਵਾਲਾ ਹੀ ਹੋਵੇਗਾ
ਪਾਕਿਸਤਾਨ ਵਲੋਂ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਸਮਝੌਤੇ ਦਾ ਖਰੜਾ ਭਾਰਤ ਨਾਲ ਸਾਂਝਾ ਕਰਕੇ ਭਾਰਤ ਨੂੰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਨੂੰ ਸਿਰੇ ਚਾੜ੍ਹਨ ਦਾ ਸੱਦਾ ਦਿੱਤਾ। ਇਸ ਮਗਰੋਂ ਨਵੀਂ ਦਿੱਲੀ ਨੇ ਇਸ ਲਈ 2 ਵੱਖ-ਵੱਖ ਤਰੀਕਾਂ ਦਾ ਸੁਝਾਅ ਦਿੱਤਾ ਹੈ।
ਪਾਕਿਸਤਾਨ ਦੀਆਂ ਜਾਂਚ ਏਜੰਸੀਆਂ ਨੇ ਦੋਸ਼ ਲਾਇਆ ਹੈ ਕਿ ਲੰਘੇ ਨਵੰਬਰ ਵਿਚ ਕਰਾਚੀ ਵਿਚਲੇ ਚੀਨੀ ਸ਼ਫਾਰਤਖਾਨੇ ਦੇ ਬਾਹਰ ਹੋਏ ਹਮਲੇ ਪਿੱਛੇ ਭਾਰਤ ਦੀ ਖੂਫੀਆ ਏਜੰਸੀ ਰਾਅ ਦਾ ਹੱਥ ਹੈ।
« Previous Page — Next Page »