ਤਿੱਬਤੀ ਆਗੂ ਦਲਾਈ ਲਾਮਾ ਦੇ ਬੁੱਧਵਾਰ ਅਰੁਣਾਚਲ ਪ੍ਰਦੇਸ਼ ਦੇ ਦੌਰੇ ਕਾਰਨ ਚੀਨ ਨੇ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ‘ਭਾਰੀ ਨੁਕਸਾਨ’ ਪੁੱਜਾ ਹੈ। ਦੂਜੇ ਪਾਸੇ ਭਾਰਤ ਆਪਣੇ 'ਅੜੀਅਲ' ਰਵੱਈਏ 'ਤੇ ਕਾਇਮ ਹੈ। ਚੀਨ ਨੇ ਇਸ ਮਾਮਲੇ ’ਤੇ ਪੇਇਚਿੰਗ ਵਿੱਚ ਭਾਰਤੀ ਰਾਜਦੂਤ ਵਿਜੇ ਗੋਖਲੇ ਕੋਲ ਵੀ ਸਖ਼ਤ ਇਤਰਾਜ਼ ਪ੍ਰਗਟਾਇਆ।
ਚੀਨ ਦੇ ਸਰਕਾਰੀ ਮੀਡੀਆ ਨੇ ਤਾਈਵਾਨ ਦੀ ਔਰਤ ਸੰਸਦਾਂ ਦੀ ਇਕ ਟੀਮ ਦੇ ਭਾਰਤ ਦੌਰੇ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਦੌਰਾ ਭਾਰਤ ਅਤੇ ਤਾਈਵਾਨ ਵਿਚਕਾਰ ਦਸੰਬਰ 2016 'ਚ ਬਣੇ ਸੰਸਦੀ ਮਿੱਤਰਤਾ ਫੋਰਮ ਤਹਿਤ ਕੀਤਾ ਜਾ ਰਿਹਾ ਹੈ।
ਚੀਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਿੱਬਤੀ ਆਗੂ ਦਲਾਈ ਲਾਮਾ ਨੂੰ ਅਰੁਣਾਚਲ ਪ੍ਰਦੇਸ਼ ਜਾਣ ਦੀ ਇਜਾਜ਼ਤ ਦਿੱਤੀ ਗਈ ਤਾਂ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸੱਦੇ ’ਤੇ ਦਲਾਈ ਲਾਮਾ ਨੂੰ ਉਥੇ ਜਾਣ ਦੀ ਭਾਰਤ ਵੱਲੋਂ ਦਿੱਤੀ ਗਈ ਮਨਜ਼ੂਰੀ ਦੀਆਂ ਰਿਪੋਰਟਾਂ ਤੋਂ ਬਾਅਦ ਪੁੱਛੇ ਗਏ ਸਵਾਲ ਦੇ ਜਵਾਬ ’ਚ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਸੋਮਵਾਰ ਨੂੰ ਰਾਮਦੇਵ ਨੇ ਚੀਨੀ ਸਮਾਨ ਦੇ ਬਾਈਕਾਟ ਲਈ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਸੀ। ਹੁਣ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਗੱਲ ਕਹੀ ਹੈ।
« Previous Page