ਸਿੱਕਮ ਦੇ ਡੋਕਲਾਮ 'ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਹੱਥੋਪਾਈ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਸਰਹੱਦ 'ਤੇ ਤਣਾਅ ਨੂੰ ਦੇਖਦਿਆਂ ਹੁਣ ਬੀਜਿੰਗ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਲਈ 'ਸੇਫ਼ਟੀ ਅਡਵਾਈਜ਼ਰੀ' ਜਾਰੀ ਕੀਤੀ ਹੈ।
ਚੀਨ ਨੇ ਸਿੱਕਮ ਸੈਕਟਰ ਵਿਚ ਭਾਰਤ ਨਾਲ ਚਲ ਰਹੇ ਝਗੜੇ 'ਚ ਸਮਝੌਤੇ ਦੀ ਉਮੀਦ ਤੋਂ ਇਨਕਾਰ ਕਰਦਿਆਂ 'ਗੰਭੀਰ' ਸਥਿਤੀ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਸਿਰ ਪਾ ਦਿੱਤੀ ਹੈ। ਭਾਰਤ ਵਿਚ ਚੀਨ ਦੇ ਰਾਜਦੂਤ ਲੂ ਜ਼ਾਹੂਈ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਾਰੀ ਗੱਲ ਭਾਰਤ 'ਤੇ ਨਿਰਭਰ ਕਰਦੀ ਹੈ ਅਤੇ ਭਾਰਤ ਨੇ ਹੀ ਇਹ ਤੈਅ ਕਰਨਾ ਹੈ ਕਿ ਕਿਹੜੇ ਬਦਲਾਂ ਨੂੰ ਅਪਣਾ ਕੇ ਅੜਿੱਕੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਚੀਨੀ ਮੀਡੀਆ ਅਤੇ ਥਿੰਕ ਟੈਂਕ ਵਲੋਂ ਜੰਗ ਦੇ ਬਦਲ ਬਾਰੇ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕਈ ਬਦਲਾਂ 'ਤੇ ਗੱਲਾਂ ਹੋ ਰਹੀਆਂ ਹਨ॥ ਇਹ ਤੁਹਾਡੀ ਸਰਕਾਰ ਦੀ ਨੀਤੀ (ਫੌਜੀ ਤਾਕਤ ਦੀ ਵਰਤੋਂ ਕਰਨੀ ਹੈ ਜਾਂ ਨਹੀਂ) 'ਤੇ ਨਿਰਭਰ ਕਰਦਾ ਹੈ।
ਚੀਨ ਨੇ ਸਿੱਕਿਮ ਵਿੱਚ ਚੀਨ-ਭਾਰਤ ਸਰਹੱਦ ’ਤੇ ਜਾਰੀ ਤਣਾਅ ਦਰਮਿਆਨ ਡੋਕਲਾਮ ਖੇਤਰ ਵਿੱਚ ਭਾਰਤੀ ਫੌਜ ਵਲੋਂ ਕੀਤੀ ਘੁਸਪੈਠ ਦੇ ਦਾਅਵੇ ਨੂੰ ਸਾਬਤ ਕਰਨ ਲਈ ਐਤਵਾਰ ਨੂੰ ਇਕ ਨਕਸ਼ਾ ਜਾਰੀ ਕੀਤਾ ਹੈ। ਇਸ ਨਕਸ਼ੇ ’ਚ ਡੋਕਲਾਮ ਖੇਤਰ ਨੂੰ ਚੀਨ ਦਾ ਹਿੱਸਾ ਦਰਸਾਇਆ ਗਿਆ ਹੈ। ਨਕਸ਼ੇ ਦੇ ਨਾਲ ਹੀ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਭਾਰਤੀ ਫ਼ੌਜੀਆਂ ਨੂੰ ਸਰਹੱਦ ਦੇ ਦੂਜੇ ਪਾਸੇ ਚੀਨੀ ਖੇਤਰ ’ਚ ਵਿਖਾਇਆ ਗਿਆ ਹੈ। ਭਾਰਤੀ ਮੀਡੀਆ ਮੁਤਾਬਕ ਇਸ ਦੌਰਾਨ ਭਾਰਤ ਨੇ ਸਰਹੱਦ ’ਤੇ ਸਿੱਕਿਮ ਦੇ ਨੇੜਲੇ ਖੇਤਰਾਂ ’ਚ ਫ਼ੌਜ ਦੀ ਨਫ਼ਰੀ ਵਧਾ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਰਾਵਤ ਨੂੰ ਸਵਾਲ ਕੀਤਾ ਕਿ ਹੁਣ ਉਹ ਚੀਨ ਦੀ ਫੌਜ ਦਾ ਮੁਕਾਬਲਾ ਕਰਨ ਦੀ ਹਿੰਮਤ ਦਿਖਾਉਣਗੇ ਜਾਂ ਨਹੀਂ? ਸ. ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਪਠਾਣਾਂ ਦੇ ਹਮਲਿਆਂ ਵੇਲੇ ਹਿੰਦੂ ਹਾਕਮ ਗਊਆਂ ਅੱਗੇ ਕਰ ਦਿੰਦੇ ਸੀ ਕਿ ਦੁਸ਼ਮਣ ਫੌਜ ਵੀ ਹਿੰਦੂਆਂ ਵਾਂਗ ਹੀ ਗਊਆਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅਤੇ ਗਊਆਂ ਕਾਰਨ ਸਾਡੀ ਜਾਨ ਬਚ ਜਾਏਗੀ।
ਚੀਨ ਨੇ ਵੀਰਵਾਰ (29 ਜੂਨ) ਭਾਰਤ ਨੂੰ ਸਿੱਕਿਮ ਸੈਕਟਰ ਵਿੱਚੋਂ ਆਪਣੇ ਫੌਜ ਵਾਪਸ ਬੁਲਾਉਣ ਲਈ ਕਿਹਾ ਕਿਉਂਕਿ ਸਰਹੱਦੀ ਵਿਵਾਦ ਦੇ ਹੱਲ ਲਈ ‘ਸਾਰਥਕ ਗੱਲਬਾਤ’ ਵਾਸਤੇ ਇਹ ਅਗਾਊਂ ਸ਼ਰਤ ਹੈ। ਉਸ ਨੇ ਨਾਲ ਹੀ 1962 ਦੀ ਜੰਗ ਦਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਭਾਰਤੀ ਜ਼ਮੀਨੀ ਫੌਜ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਚੀਨ ਨੇ ਸਿੱਕਿਮ ਵਿੱਚ ਭਾਰਤ ਤੇ ਭੂਟਾਨ ਨਾਲ ਲਗਦੀ ਆਪਣੀ ਤਿੰਨ ਧਿਰੀ ਸਰਹੱਦ ਉਤੇ ਭਾਰਤੀ ਫੌਜ ਦਾ ਬੰਕਰ ਬੁਲਡੋਜ਼ਰ ਨਾਲ ਹਟਾ ਦਿੱਤਾ। ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਸਿੱਕਿਮ ਵਿੱਚ ਡੋਕਾ ਲਾ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ ਵਾਪਰੀ।
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਿੱਕਿਮ ਸਰਹੱਦ ਤੋਂ ਆਪਣੀ ਫੌਜ ਨੂੰ ਫੌਰੀ ਤੌਰ 'ਤੇ ਵਾਪਸ ਬੁਲਾਵੇ। ਚੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੇ ਸਰਹੱਦ ’ਤੇ ਜਾਰੀ ਤਣਾਅ ਕਰਕੇ ਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਨਿਕਲੇ ਭਾਰਤੀ ਸ਼ਰਧਾਲੂਆਂ ਲਈ ਨਾਥੂ ਲਾ ਦੱਰੇ ਤੋਂ ਦਾਖ਼ਲਾ ਬੰਦ ਕੀਤਾ ਹੈ। ਚੀਨ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਸਰਹੱਦੀ ਉਲੰਘਣਾ ਸਬੰਧੀ ਭਾਰਤ ਕੋਲ ਆਪਣਾ ਸਫ਼ਾਰਤੀ ਵਿਰੋਧ ਦਿੱਲੀ ਤੇ ਪੇਇਚਿੰਗ ਦੋਵਾਂ ਥਾਵਾਂ ’ਤੇ ਦਰਜ ਕਰਵਾ ਦਿੱਤਾ ਹੈ।
ਭਾਰਤ-ਚੀਨ ਸਰਹੱਦ ਦੇ ਕੋਲ ਭਾਰਤੀ ਹਵਾਈ ਫੌਜ ਦਾ ਸੁਖੋਈ-30 ਜੇਟ ਲਾਪਤਾ ਹੋ ਗਿਆ ਹੈ। ਜਹਾਜ਼ 'ਚ ਦੋ ਪਾਇਲਟ ਸਵਾਰ ਸੀ, ਕਿਹਾ ਜਾ ਰਿਹਾ ਹੈ ਕਿ ਰਡਾਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਜਹਾਜ਼ ਲਾਪਤਾ ਹੋ ਗਿਆ। ਇਸ ਜਹਾਜ਼ ਨੇ ਅਸਾਮ ਦੇ ਤੇਜ਼ਪੁਰ ਏਅਰਬੇਸ ਤੋਂ ਸਵੇਰੇ 10:30 ਵਜੇ ਉਡਾਣ ਭਰੀ ਸੀ ਪਰ 11 ਵਜੇ ਤੋਂ ਬਾਅਦ ਇਸਦਾ ਰੇਡੀਓ ਸੰਪਰਕ ਟੁੱਟ ਗਿਆ।
ਬੈਲਟ ਅਤੇ ਰੋਡ ਫੋਰਮ (ਬੀਆਰਐਫ) ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਚੀਨ ਦੇ ਰਾਸ਼ਟਰਪੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਦੀ ਨਵੀਂ ਸਿਲਕ ਰੋਡ ਯੋਜਨਾ ਸਦੀ ਦਾ ਪ੍ਰਾਜੈਕਟ ਹੈ ਤੇ ਏਸ਼ੀਆ,
ਐਤਵਾਰ ਤੋਂ ਸ਼ੁਰੂ ਹੋਣ ਵਾਲੇ ਚੀਨ ਦੇ 'ਵਨ ਬੈਲਟ ਵਨ ਰੋਡ' ਸਮਾਗਮਾਂ 'ਚ ਭਾਰਤ ਦੇ ਸ਼ਾਮਲ ਹੋਣ ਦੀ ਉਮੀਦ ਨਾ ਦੇ ਬਰਾਬਰ ਹੈ। ਮੀਡੀਆ ਨੇ ਭਾਰਤੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਭਾਰਤ ਵਲੋਂ ਕਿਸੇ ਵੀ ਨੁਮਾਇੰਦੇ ਦੇ ਇਸ ਵਿਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਇਸਦਾ ਮਤਲਬ ਇਹ ਹੈ ਕਿ ਚੀਨ ਹੋਰ ਦੇਸ਼ਾਂ ਨਾਲ ਮਿਲ ਕੇ ਬੰਦਰਗਾਹ, ਰੇਲਵੇ ਅਤੇ ਸੜਕ ਰਾਹੀਂ ਸੰਪਰਕ ਵਿਕਸਤ ਕਰਨ ਦੀ ਵੱਡੀ ਯੋਜਨਾ ਦੇ ਬਣਾ ਰਿਹਾ ਹੈ ਅਤੇ ਭਾਰਤ ਨੇ ਇਸਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਅਸਲ 'ਚ ਇਸ ਪ੍ਰੋਗਰਾਮ ਦਾ ਇਕ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਹੋ ਕੇ ਲੰਘਦਾ ਹੈ। ਇਸਨੂੰ ਚੀਨ ਅਤੇ ਪਾਕਿਸਤਾਨ ਦੇ ਵਿਚਕਾਰ (ਚੀਨ ਪਾਕਿਸਤਾਨ ਇਕਨਾਮਿਕ ਕਾਰੀਡੋਰ-CPEC) ਵੀ ਕਿਹਾ ਜਾਂਦਾ ਹੈ।
« Previous Page — Next Page »