ਨਵੀਂ ਦਿੱਲੀ, (11 ਮਈ 2014 ):- ਭਾਰਤੀ ਲੋਕ ਸਭਾ ਲਈ ਅੱਜ ਅੰਤਿਮ ਪੜਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਉਪਜਣ ਵਾਲੀ ਸਥਿਤੀ 'ਤੇ ਵਿਚਾਰ ਕਰਨ ਲਈ ਅੱਜ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਸੰਘ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ। ਇਹ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੇ ਭਲਕੇ ਮੁਕੰਮਲ ਹੋਣ ਮਗਰੋਂ ਪਾਰਟੀ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਇਹ ਮੀਟਿੰਗ ਕੀਤੀ ਗਈ ਸੀ।
ਲਖਨਊ,(9 ਮਈ 2014):- ਜਿਉਂ ਜਿਉਂ ਵੋਟਾਂ ਖਤਮ ਹੋਣ ਅਤੇ ਵੋਟਾਂ ਦੀ ਗਣਤੀ ਦੇ ਦਿਨ ਨੇੜੇ ਆ ਰਹੇ ਹਨ ਤਾਂ ਸਿਆਸੀ ਦੂਸ਼ਣਬਾਜ਼ੀ ਦੇ ਨਾਲ ਨਾਲ ਸਮਰਥਨ ਲੈਣ ਦੇਣ ਦੀ ਬਿਆਨ ਬਾਜ਼ੀ ਵੀ ਸ਼ੁਰੂ ਹੋ ਗਈ ਹੈ।ਇਸੇ ਤਹਿਤ ਹੀ ਅੱਜ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਵਾ ਉਦਯੋਗਪਤੀਆਂ ਦੁਆਰਾ ਬਣਾਈ ਹੋਈ ਹੈ | ਇਹ ਫਰਜ਼ੀ ਸਾਬਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ 'ਚ ਚੋਣਾ ਤੋਂ ਬਾਅਦ ਭਾਜਪਾ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ |
ਦਿੱਲੀ, (8 ਮਈ 2014) 12 ਮਈ ਨੂੰ ਵਾਰਾਨਸੀ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਲਈ ਇਸ ਸਮੇਂ ਵਾਰਾਨਸੀ ਦਾ ਸਿਆਸੀ ਮਾਹੋਲ ਪੁਰੀ ਤਰਾਂ ਗਰਮਾ ਗਿਆ ਹੈ।ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਤਰਾਂ ਹੱਥਕੰਡੇ ਅਪਣਾਏ ਜਾ ਰਹੇ ਹਨ।ਭਾਜਪਾ ਵੱਲੋਂ ਚੋਣਾ ਵਿੱਚ ਰਾਜਸੀ ਲ਼ਾਭ ਲੈਣ ਲਈ ਹਰ ਤੁਛ ਘਟਨਾ ਨੂੰ ਆਪਣੇ ਹਿੱਤ ਵਿੱਚ ਵਰਤਣ ਲਈ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ।
ਵਾਰਾਨਸੀ, (8 ਮਈ 2014): - ਚੋਣ ਕਮਿਸ਼ਨ ਵਲੋਂ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਨੂੰ ਬੇਨਿਆਬਾਗ 'ਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਭਾਜਪਾ ਤੇ ਕਮਿਸ਼ਨ ਦੇ 'ਚ ਹੁਣ ਤਣਾਅ ਪੈਦਾ ਹੋ ਗਿਆ ਹੈ ਤੇ ਦੂਜੇ ਪਾਸੇ ਇਸ ਰੈਲੀ ਤੋਂ ਇਨਕਾਰ ਦੇ ਬਾਅਦ ਵਾਰਾਨਸੀ 'ਚ ਸਿਆਸਤ ਕਾਫ਼ੀ ਗਰਮਾ ਹੋ ਗਈ ਹੈ।
ਕੋਲਕਾਤਾ, (8 ਮਈ2014) - ਭਾਰਤੀ ਲੋਕ ਸਭਾ ਦੀਆਂ ਚੋਣਾ ਲਈ ਚੱਲ ਰਹੀ ਮੁਹਿੰਮ ਦੌਰਾਨ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਤੇ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਦੇ 'ਚ ਤਲਖੀ ਤੇ ਬਿਆਨਬਾਜੀ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ।
ਜਲੰਧਰ, (7 ਮਈ 2014):- ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਭਾਰਤੀ ਪਾਰਲੀਮੈਂਟ ਦੀਆਂ ਚੋਣਾ ਵਿੱਚ ਪੰਜਾਬ ਦੇ ਡੇਰਿਆਂ ਦੀ ਸਿਆਸਤ ਦਾ ਰੰਗ ਫਿੱਕਾ ਰਿਹਾ ਅਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੀ ਡੇਰਿਆਂ ਦੇ ਦਰਾਂ ਨੱਕ ਰਗੜਨ ਵਿੱਚ ਬਹੁਤੀ ਦਿਲਚਸਪੀ ਨਹੀਂ ਵਿਖਾਈ। ਸਾਲ 2002 ਅਤੇ 2007 ਦੀ ਵਿਧਾਨ ਸਭਾ ਚੋਣ ਅਤੇ 2004 ਤੇ 2009 ਦੀ ਲੋਕ ਸਭਾ ਚੋਣ ਵਿਚ ਬਾਬਿਆਂ ਦੀ ਵੋਟ ਦੀ ਚੜ੍ਹਤ ਰਹੀ ਸੀ ਤੇ ਰਾਜਸੀ ਪਾਰਟੀਆਂ ਨੇ ਵੱਖ-ਵੱਖ ਡੇਰਿਆਂ ਦੇ ਮੁਖੀਆਂ ਨੂੰ ਆਪੋ-ਆਪਣੇ ਪੱਖ ਵਿਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ।
ਅੰਮ੍ਰਿਤਸਰ.(7 ਮਈ 2014):- ਭਾਰਤ 'ਚ 16ਵੀਂ ਲੋਕ ਸਭਾ ਦੇ ਨਿਰਮਾਣ ਲਈ ਜਾਰੀ ਆਮ ਚੋਣਾਂ ਜਿਥੇ ਨਵੀਂ ਕੇਂਦਰ ਸਰਕਾਰ ਦੀ ਸਥਾਪਤੀ ਦੇ 16 ਮਈ ਨੂੰ ਬੂਹੇ ਖੋਹਲਣਗੀਆਂ ਉਥੇ ਹਮੇਸ਼ਾ ਨਾਲੋਂ ਕੁੱਝ ਵੱਖਰੇ ਜਜ਼ਬੇ ਅਤੇ ਅੰਦਾਜ਼ ਨਾਲ ਹੋਈਆਂ ਉਕਤ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ 'ਚ ਵਿਸ਼ੇਸ਼ ਪ੍ਰਭਾਵ ਦਿੰਦਿਆਂ ਨਵੇਂ ਸਮੀਕਰਨ ਪੈਦਾ ਕਰ ਸਕਦੇ ਹਨ। ਜਿਨ੍ਹਾਂ ਤਹਿਤ ਸੂਬੇ 'ਚ ਗਠਜੋੜ ਭਾਈਵਾਲ ਅਕਾਲੀ-ਭਾਜਪਾ ਦੇ ਆਪਸੀ ਸਬੰਧ, ਨਵੀਂ ਨਵੇਲੀ ਆਮ ਆਦਮੀ ਪਾਰਟੀ ਦਾ ਭਵਿੱਖ ਅਤੇ ਕਾਂਗਰਸ ਦੀ ਸੂਬਾ ਇਕਾਈ ਦਾ ਆਧਾਰ ਦਾਅ 'ਤੇ ਹੋਵੇਗਾ।
ਨਵੀਂ ਦਿੱਲੀ,(6 ਮਈ 2014):-ਭਾਜਪਾ ਅਤੇ ਆਰ. ਐਸ. ਐਸ ਸਮੇਤ ਹਿੰਦੂਵਾਦੀ ਕੱਟੜ ਜੱਥੇਬੰਦੀਆਂ ਜਿੱਥੇ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ ਉੱਥੇ ਨਾਲ ਹੀ ਭਾਰਤੀ ਰਾਜਨੀਤੀ ਵਿੱਚ ਸਰਗਰਮ ਧਰਮ ਨਿਰਪੱਖ ਕਹਾਉਣ ਵਾਲਆਂਿ ਤਾਕਤਾਂ ਨੇ ਮੋਦੀ ਵਿਰੁੱਧ ਸਫਬੰਦੀ ਸ਼ੁਰੂ ਕਰ ਦਿੱਤੀ ਹੈ।
« Previous Page