Tag Archive "indian-nationalism"

ਜਨ ਗਨ ਮਨ ਰਾਹੀਂ ਰਾਸ਼ਟਰਵਾਦ; ਸੁਪਰੀਮ ਕੋਰਟ ਨੇ ਕਿਹਾ; ਜੇ ਤੁਹਾਨੂੰ 40 ਵਾਰ ਵੀ ਖੜ੍ਹਨਾ ਪਵੇ, ਖੜ੍ਹੇ ਹੋਵੋ

ਭਾਰਤੀ ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ 'ਜਨ ਗਨ ਮਨ' ਗਾਉਣਾ ਜ਼ਰੂਰੀ ਹੈ। ਜਸਟਿਸ ਦੀਪਕ ਮਿਸ਼ਰਾ ਅਤੇ ਅਮਿਤਵਾ ਰੌਏ ਦੀ ਬੈਂਚ ਨੇ 30 ਨਵੰਬਰ ਦੇ ਆਪਣੇ ਫੈਸਲੇ ਵਿਚ ਇਹ ਹੁਕਮ ਜਾਰੀ ਕੀਤਾ ਸੀ।

ਜਨ ਗਨ ਮਨ ਗਾਉਣ ਲਈ ਅਦਾਲਤ ਨੇ ਦਿੱਤੇ ਹਿੰਦੂਤਵੀ ਰਾਸ਼ਟਰਵਾਦੀ ਹੁਕਮ

ਸਿਨੇਮਾ ਘਰਾਂ ਵਿਚ ਹਰ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਲਈ ਖੜ੍ਹੇ ਹੋ ਕੇ "ਕੌਮੀ ਤਰਾਨੇ" ਦੇ ਗਾਉਣ ਵਿੱਚ ਹਿੱਸਾ ਲੈਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਆਰ.ਆਰ.ਐਸ. ਤੇ ਮੋਦੀ ਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਵਾਲੇ ਸਿਆਸੀ ਏਜੰਡੇ ਉਤੇ ਮੋਹਰ ਲਾਉਣ ਦੀ ਸਪੱਸ਼ਟ ਪ੍ਰਕ੍ਰਿਆ ਹੈ।

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿਖੇ ਭਾਈ ਅਜਮੇਰ ਸਿੰਘ ਵਲੋਂ ‘ਰਾਸ਼ਟਰਵਾਦ’ ‘ਤੇ ਵਖਿਆਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੁਨਿਵਰਸਿਟੀ (ਲੁਧਿਆਣਾ) ਯੂਨਿਟ ਵਲੋਂ 16 ਨਵੰਬਰ, 2016 ਨੂੰ ਕਰਵਾਏ ਗਏ ਇਕ ਸਮਾਗਮ 'ਚ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਭਾਈ ਅਜਮੇਰ ਸਿੰਘ ਨੇ 'ਰਾਸ਼ਟਰਵਾਦ' ਵਿਸ਼ੇ 'ਤੇ ਵਖਿਆਨ ਕੀਤਾ।

ਜਨ ਗਨ ਮਨ ਥੋਪਣ ਦੇ ਅਦਾਲਤੀ ਹੁਕਮ ਨੂੰ ਨਹੀਂ ਮੰਨਾਂਗੇ: ਦਲ ਖਾਲਸਾ

ਦਲ ਖ਼ਾਲਸਾ ਨੇ ਭਾਰਤੀ ਸੁਪਰੀਮ ਕੋਰਟ ਵਲੋਂ ਸਿਨੇਮਾ ਘਰਾਂ ਵਿਚ ਫਿਲਮ ਚੱਲਣ ਤੋਂ ਪਹਿਲਾਂ ਅਖੌਤੀ "ਰਾਸ਼ਟਰੀ ਗੀਤ" ਚਲਾਉਣ ਅਤੇ ਉਸ ਦੇ ਸਤਿਕਾਰ ਲਈ ਹਾਜ਼ਿਰ ਲੋਕਾਂ ਲਈ ਖੜੇ ਹੋਣ ਨੂੰ ਜ਼ਰੂਰੀ ਕਰਾਰ ਦੇਣ ਦੇ ਫੈਸਲੇ ਨਾਲ ਸਖਤ ਅਸਹਿਮਤੀ ਪ੍ਰਗਟਾਈ ਹੈ।

ਭਾਰਤੀ ਸੁਪਰੀਮ ਕੋਰਟ ਵਲੋਂ ਰਾਸ਼ਟਰਵਾਦ ਥੋਪਣ ਲਈ ਸਿਨੇਮਾ ਘਰਾਂ ‘ਚ ਲਾਜ਼ਮੀ “ਰਾਸ਼ਟਰ ਗੀਤ” ਚਲਾਉਣ ਦਾ ਹੁਕਮ

ਭਾਰਤ ਦੇ ਸੁਪਰੀਮ ਕੋਰਟ ਨੇ ਅੱਜ ਹੁਕਮ ਦਿੱਤਾ ਹੈ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਿਨੇਮਾ ਮਾਲਕਾਂ ਨੂੰ "ਰਾਸ਼ਟਰ ਗੀਤ" ਚਲਾਉਣਾ ਲਾਜ਼ਮੀ ਹੋਵੇਗਾ। "ਗੀਤ" ਚੱਲਣ ਵੇਲੇ ਹਾਲ 'ਚ ਹਾਜ਼ਰ ਸਾਰੇ ਦਰਸ਼ਕਾਂ ਦਾ ਖੜ੍ਹੇ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਉਸ ਵੇਲੇ ਹਾਲ ਦੇ ਦਰਵਾਜ਼ੇ ਬੰਦ ਰੱਖੇ ਜਾਣਗੇ।

ਖੱਬੇ-ਪੱਖੀਆਂ ਕਾਮਾਗਾਟਾਮਾਰੂ ਦੇ ਇਤਿਹਾਸ ਨਾਲ ਸੰਬੰਧਤ ਕਿਤਾਬ ਦੇ ਅਨੁਵਾਦ ‘ਚ ਸਿੱਖਾਂ ਦਾ ਜ਼ਿਕਰ ਹਟਾਇਆ

"ਕਾਮਾਗਾਟਾਮਾਰੂ ਦਾ ਅਸਲੀ ਸੱਚ" ਕਿਤਾਬ ਦੇ ਲਿਖਾਰੀ ਤੇ ਰਾਜਵਿੰਦਰ ਸਿੰਘ ਰਾਹੀ ਨੇ ਖੱਬੇ-ਪੱਖੀ ਲਿਖਾਰੀਆਂ/ਅਨੁਵਾਦਕਾਂ ਵੱਲੋਂ ਭਾਰਤੀ ਰਾਸ਼ਟਰਵਾਦ ਦੇ ਏਜੰਡੇ ਤਹਿਤ ਕਾਮਾਗਾਟਾਮਾਰੂ ਦੇ ਘਟਨਾਕ੍ਰਮ ਨਾਲ ਸੰਬੰਧਤ ਕਿਤਾਬ ਦੇ ਅਨੁਵਾਦ ਸਮੇਂ ਕੀਤੀ ਗਈ ਛੇੜ-ਛਾੜ ਦਾ ਸਖਤ ਨੋਟਿਸ ਲਿਆ ਹੈ।

ਹੁਰੀਅਤ ਆਗੂਆਂ ਦੇ ਵਿਦੇਸ਼ੀ ਦੌਰੇ ਅਤੇ ਸੁਰੱਖਿਆ ਛਤਰੀ ਬੰਦ ਹੋ ਸਕਦੀ ਹੈ

ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਹੁਰੀਅਤ ਆਗੂਆਂ ਖ਼ਿਲਾਫ਼ ਆਪਣਾ ਰਵੱਈਆ ਸਖ਼ਤ ਕਰਨ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਉਨ੍ਹਾਂ ਦੇ ਵਿਦੇਸ਼ੀ ਦੌਰੇ ਮੁਸ਼ਕਲ ਕੀਤੇ ਜਾ ਸਕਦੇ ਹਨ ਅਤੇ ਸਰਕਾਰੀ ਖ਼ਰਚੇ ਉਤੇ ਦਿੱਤੀ ਗਈ ਸੁਰੱਖਿਆ ਛਤਰੀ ਘਟਾਈ ਜਾ ਸਕਦੀ ਹੈ। ਦੂਜੇ ਪਾਸੇ ਕਸ਼ਮੀਰ ਵਿੱਚ ਮੁਜਾਹਰਾਕਾਈਆਂ ਤੇ ਨੀਮ ਫੌਜੀ ਦਸਤਿਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਅਨੰਤਨਾਗ ਵਿੱਚ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਵੈਸੇ ਸਾਰੇ ਸ੍ਰੀਨਗਰ ਜ਼ਿਲ੍ਹੇ ਵਿੱਚੋਂ ਕਰਫ਼ਿਊ ਹਟਾ ਲਿਆ ਗਿਆ ਹੈ ਪਰ ਅਜ਼ਾਦੀ ਪਸੰਦਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਲਗਾਤਾਰ 60ਵੇਂ ਦਿਨ ਵੀ ਵਾਦੀ ’ਚ ਤਣਾਅ ਰਿਹਾ।

ਭਾਰਤੀ ਰਾਸ਼ਟਰਵਾਦ – ਸਨਾਤਨ ਧਰਮ ਦਾ ਕੌਮੀਕਰਨ (ਲੇਖਕ: ਅਜਮੇਰ ਸਿੰਘ)

9 ਅਪ੍ਰੈਲ, 2016 ਨੂੰ "ਸੰਵਾਦ" ਵੱਲੋਂ ਲੁਧਿਆਣਾ ਵਿਖੇ "ਨੈਸ਼ਨਲਇਜ਼ਮ: ਮੌਜੂਦਾ ਸੰਧਰਭ ਵਿਚ" ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਦੌਰਾਨ ਸ. ਅਜਮੇਰ ਸਿੰਘ ਨੇ ਆਪਣੇ ਵਖਿਆਨ ਦੌਰਾਨ ਭਾਰਤੀ ਰਾਸ਼ਟਰਵਾਦ ਦੇ ਮੁਢ ਦੀ ਨਿਸ਼ਾਨ ਦੇਹੀ ਕੀਤੀ ਸੀ।

ਸੰਵਾਦ’ ਵਲੋਂ ‘ਨੈਸ਼ਨਲਇਜ਼ਮ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਨੇ ਨਵੀਂ ਚਰਚਾ ਛੇੜੀ

ਲੁਧਿਆਣਾ ਦੇ ਪੰਜਾਬੀ ਭਵਨ ਵਿਚ 9 ਅਪਰੈਲ, 2016 ਨੂੰ ਵਿਚਾਰਕ ਜਥੇਬੰਦੀ "ਸੰਵਾਦ" ਵਲੋਂ 'ਨੈਸ਼ਨਲਇਜ਼ਮ: ਮੌਜੂਦਾ ਸੰਦਰਭ ਵਿਚ' ਵਿਸ਼ੇ ਉਪਰ ਸੈਮੀਨਾਰ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਹਲਕਿਆਂ ਵਿਚ ਵਿਚਾਰਕ ਖੜੋਤ ਨੂੰ ਤੋੜਦਿਆਂ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਇਸ ਸੈਮੀਨਾਰ ਨੇ ਲੰਬੇ ਸਮੇਂ ਤੋਂ ਸੁਹਿਰਦ ਤੇ ਗੰਭੀਰ ਯਤਨਾਂ ਦੀ ਕੀਤੀ ਜਾ ਰਹੀ ਉਡੀਕ ਨੂੰ ਵਿਰਾਮ ਲਗਾਇਆ ਹੈ।

ਸ਼ਹੀਦ ਭਗਤ ਸਿੰਘ ਦੀ ਪਛਾਣ ਅਤੇ ਵਿਚਾਰਧਾਰਾ (ਖਾਂਸ ਗੱਲਬਾਤ)

ਸ਼ਹੀਦ ਭਗਤ ਸਿੰਘ ਦੀ ਪਛਾਣ, ਵਿਚਾਰਧਾਰਾ, ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸ੍ਰ. ਭਗਤ ਸਿੰਘ ਦੀ ਭੂਮਿਕਾਂ ਅਤੇ ਹੋਰ ਜੁੜਵੇਂ ਮੁੱਦਿਆਂ ਬਾਰੇ 'ਰੇਡੀਓ ਗੀਤ ਸੰਗੀਤ' ਉੱਤੇ ਕਰਵਾਈ ਗਈ ਵਿਸ਼ੇਸ਼ ਗੱਲਵਾਤ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲ ਬਾਤ ਲਈ ਪ੍ਰਬੰਧਕਾਂ ਵੱਲੋਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੂੰ ਖਾਸ ਤੌਰ ਉੱਤੇ ਫੋਨ ਲਾਈਨ ਉੱਤੇ ਲਿਆ ਗਿਆ ਸੀ। ਸਮੁੱਚੀ ਗੱਲ ਬਾਰ ਦਾ ਸੰਚਾਲਨ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਸ੍ਰ. ਦਲਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ ਸੀ।

« Previous PageNext Page »