ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਨੇ ਕਿਹਾ ਹੈ ਕਿ ਸੰਘ ਪਰਿਵਾਰ ਅਤੇ ਇਸ ਦਾ ਵਿਦਿਆਰਥੀ ਵਿੰਗ ਏਬੀਵੀਪੀ ਭਾਰਤ ਅੰਦਰ ਇੱਕ ਨਵੇਂ ਤਰ੍ਹਾਂ ਦੀ ਅਸਿਹਣਸ਼ੀਲਤਾ ਅਤੇ ਨਫਰਤ ਦੀ ਗੰਦੀ ਰਾਜਨੀਤੀ ਨੂੰ ਹਵਾ ਦੇ ਰਹੇ ਹਨ, ਜਿਸ ਦੇ ਨਤੀਜੇ ਗੰਭੀਰ ਅਤੇ ਭਿਆਨਕ ਨਿਕਲਣਗੇ। ਜਥੇਬੰਦੀ ਨੇ ਫਾਸੀਵਾਦੀ ਬਿਰਤੀ ਖਿਲਾਫ ਸਿਧਾਂਤਕ ਲੜਾਈ ਲੜਨ ਦਾ ਸੰਕਲਪ ਕੀਤਾ।
ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (SIMI) ਸਿਮੀ ਦੇ ਮੁਖੀ ਸਫਦਰ ਹੁਸੈਨ ਨਗੌਰੀ ਅਤੇ 10 ਹੋਰ ਕਾਰਕੁਨਾਂ ਨੂੰ 2008 ਦੇ "ਦੇਸ਼ ਧ੍ਰੋਹ ਕੇਸ ਵਿੱਚ ਦੋਸ਼ੀ" ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਦਸ ਸਿਮੀ ਕਾਰਜਕਰਤਾਵਾਂ ਨੂੰ ਅਦਾਲਤ ਦੇ ਫ਼ੈਸਲੇ ਬਾਰੇ ਵੀਡੀਓ-ਕਾਨਫਰੰਸਿੰਗ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਵੀਡੀਓ ਕਾਨਫਰੰਸਿੰਗ ਲਈ ਅਪੀਲ ਕੀਤੀ ਗਈ ਸੀ।
ਦਿੱਲੀ ਦੇ ਰਾਮਜਸ ਕਾਲਜ ’ਚ ਹੋਈ ਘਟਨਾ ਦਾ ਸੇਕ ਪੰਜਾਬ ਯੂਨੀਵਰਸਿਟੀ ’ਚ ਵੀ ਪਹੁੰਚ ਗਿਆ ਹੈ। ਸੋਮਵਾਰ ਪੰਜਾਬ ਯੂਨੀਵਰਸਿਟੀ ’ਚ ਆਰ.ਐਸ.ਐਸ. ਦੀ ਹਮਾਇਤ ਵਾਲੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਅਤੇ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਦਰਮਿਆਨ ਝੜਪ ਹੋਈ। ਦੋਵੇਂ ਧਿਰਾਂ ਨੇ ਇਕ ਦੂਜੇ ਖ਼ਿਲਾਫ਼ ਖੂਬ ਮਾਰ-ਕੁੱਟ ਕੀਤੀ।
ਕਾਰਗਿਲ ’ਚ ਮਾਰੇ ਗਏ ਕੈਪਟਨ ਮਨਦੀਪ ਸਿੰਘ ਦੀ ਪੁੱਤਰੀ ਗੁਰਮਿਹਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਰਐਸਐਸ ਦੇ ਵਿਦਿਆਰਥੀ ਵਿੰਗ ਖ਼ਿਲਾਫ਼ ਮੁਹਿੰਮ ਛੇੜੇ ਜਾਣ ਬਾਅਦ ਏਬੀਵੀਪੀ ਮੈਂਬਰਾਂ ਵੱਲੋਂ ਉਸ ਨੂੰ ‘ਬਲਾਤਕਾਰ’ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਮਿਹਰ ਨੇ ਇਸ ਬਾਰੇ ਦਿੱਲੀ ਔਰਤ ਕਮਿਸ਼ਨ (ਡੀਸੀਡਬਲਿਊ) ਕੋਲ ਪਹੁੰਚ ਕੀਤੀ ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਜੰਮੂ 'ਚ 'ਜਨ ਗਨ ਮਨ' ਗੀਤ ਦਾ 'ਸਤਿਕਾਰ' ਨਾ ਕਰਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕਸ਼ਮੀਰੀ ਵਿਦਿਆਰਥੀ ਅਨੰਤਨਾਗ ਅਤੇ ਹੰਦਵਾੜਾ ਦੇ ਰਹਿਣ ਵਾਲੇ ਹਨ।
ਉੱਤਰ ਪ੍ਰਦੇਸ਼ ਤੋਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਯੂ.ਪੀ. ਦੀਆਂ ਅਦਾਲਤਾਂ 'ਚ 'ਜਨ ਗਨ ਮਨ' ਗਾਉਣ ਨੂੰ ਲਾਜ਼ਮੀ ਕਰਾਰ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਭਾਰਤ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਸਿਨੇਮਾ ਹਾਲਾਂ ਵਿਚ 'ਜਨ ਗਨ ਮਨ' ਚੱਲਣ ਵੇਲੇ ਅਪਾਹਜ ਜਾਂ ਵ੍ਹੀਲ ਚੇਅਰ 'ਤੇ ਬੈਠੇ ਸ਼ਖਸ ਨੂੰ "ਵੱਧ ਤੋਂ ਵੱਧ ਸਥਿਰ" ਹਾਲਤ ਵਿਚ ਰਹਿਣਾ ਪਵੇਗਾ।
ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਸਕੂਲਾਂ ਵਿਚ ਫੌਜ ਨਾਲ ਸਬੰਧਤ ਪਾਠ ਅਤੇ ਭਾਰਤੀ ਝੰਡੇ (ਤਿਰੰਗੇ) ਨੂੰ ਲਾਜ਼ਮੀ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਮੰਤਰੀਆਂ ਦੇ ਧੜੇ ਨੇ ਸਰਕਾਰ ਦੇ 'ਸਰਵਉੱਚ ਵਿਦਿਆ ਨੀਤੀ' ਮਹਿਕਮੇ ਨੂੰ ਸਲਾਹ ਦਿੱਤੀ ਹੈ ਕਿ "ਵਿਦਿਆ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਵਿਦਿਆਰਥੀਆਂ 'ਚ 'ਦੇਸ਼-ਭਗਤੀ' ਵਧੇ"।
ਸਿਨੇਮਾ ਹਾਲ 'ਚ 'ਜਨ ਗਨ ਮਨ' ਗੀਤ ਚੱਲਣ ਸਮੇਂ ਖੜ੍ਹੇ ਨਾ ਹੋਣ 'ਤੇ ਹੋਈਆਂ ਗ੍ਰਿਫਤਾਰੀਆਂ ਦੇ ਵਿਰੋਧ 'ਚ ਫਿਲਮੀ ਬਿਰਾਦਰੀ ਅੱਗੇ ਆਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ (12 ਦਸੰਬਰ) ਨੂੰ ਕੇਰਲਾ 'ਚ ਚੱਲ ਰਹੇ ਕੌਮਾਂਤਰੀ ਫਿਲਮ ਫੈਸਟੀਵਲ ਵੇਲੇ 'ਜਨ ਗਨ ਮਨ' ਗੀਤ ਚੱਲਣ ਵੇਲੇ ਖੜ੍ਹੇ ਨਾ ਹੋਣ 'ਤੇ ਪੁਲਿਸ ਨੇ 12 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਵੱਖ-ਵੱਖ ਘਟਨਾਵਾਂ 'ਚ 12 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੀ ਘਟਨਾ ਕੇਰਲਾ 'ਚ ਚੱਲ ਰਹੇ ਫਿਲਮ ਫੈਸਟੀਵਲ ਦੀ ਹੈ। ਦੂਜੀ ਚੇਨੱਈ ਦੇ ਅਸ਼ੋਕ ਨਗਰ ਇਲਾਕੇ 'ਚ ਸਥਿਤ ਕਾਸੀ ਥਿਏਟਰ ਦੀ ਹੈ ਜਿੱਥੇ ਤਕਰੀਬਨ 20 ਬੰਦਿਆਂ ਨੇ 1 ਮਰਦ ਅਤੇ 2 ਔਰਤਾਂ ਨੂੰ 'ਜਨ ਗਨ ਮਨ' ਵੇਲੇ ਖੜ੍ਹੇ ਨਾ ਹੋਣ 'ਤੇ ਕੁੱਟਿਆ।
« Previous Page — Next Page »