ਇੰਗਲੈਂਡ ਦੀਆਂ 10 ਸਿੱਖ ਜਥੇਬੰਦੀਆਂ ਦੇ ਤਾਲਮੇਲ ਵਾਲੀ ਜਥੇਬੰਦੀ "ਫੈਡਰੇਸ਼ਨ ਆਫ ਸਿੱਖ ਆਗਰੇਨਾਈਜ਼ੇਸ਼ਨਸ" (ਐਫ. ਐਸ. ਓ.) ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਗਲੈਂਡ ਦੇ 225 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਾਰਤੀ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ 'ਤੇ ਰੋਕ ਲਾਉਣ ਦੇ ਫੈਸਲੇ ਨਾਲ ਸਹਿਮਤੀ ਪਰਗਟਾਈ ਹੈ। ਜ਼ਿਕਰਯੋਗ ਹੈ ਕਿ ਕਨੇਡਾ ਦੇ ਓਂਟਾਰੀਓ ਸੂਬੇ ਦੀਆਂ ਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਨਵਰੀ 2018 ਵਿੱਚ ਭਾਰਤੀ ਸਫੀਰਾਂ ਤੇ ਹੋਰ ਭਾਰਤੀ ਨੁਮਾਇੰਦਿਆਂ ਨੂੰ ਗੁਰਦੁਆਰਾ ਸਾਹਿਬਾਨ ਦੇ ਮੰਚ ਤੋਂ ਬੋਲਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ ਗਿਆ ਸੀ।
ਯੂ. ਏ. ਈ. ਦੇ ਸਫਾਰਤਖਾਨੇ ਨੇ ਅੱਜ ਟਵਿੱਟਰ ਉੱਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਭਾਰਤੀ ਮੀਡੀਆ ਵੱਲੋਂ ਲੰਘੇ ਦਿਨੀਂ ਚਲਾਈ ਜਾ ਰਹੀ ਇੱਕ ਵੀਡੀਓ ਨੂੰ ਜਾਅਲੀ ਕਰਾਰ ਦਿੱਤਾ ਹੈ। ਭਾਰਤੀ ਮੀਡੀਆ ਚੈਨਲਾਂ ਜਿਨ੍ਹਾਂ ਵਿੱਚ ਟਾਈਮਜ਼ ਨਾਓ ਅਤੇ ਜ਼ੀ ਨਿਊਜ਼ ਸ਼ਾਮਲ ਹਨ- ਵੱਲੋਂ ਇਕ ਵੀਡੀਓ ਚਲਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਬੂਧਾਬੀ ਦੇ ਸ਼ਹਿਜ਼ਾਦੇ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ "ਜੈ ਸੀਆ ਰਾਮ" ਦਾ ਨਾਅਰਾ ਲਾਇਆ।
ਪਾਕਿਸਤਾਨ ਨੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਦੀ ਪਤਨੀ ਅਤੇ ਮਾਤਾ ਨੂੰ ਇਸਲਾਮਾਬਾਦ ਦੌਰੇ ਲਈ ਕੱਲ੍ਹ (20 ਦਸੰਬਰ) ਵੀਜ਼ਾ ਜਾਰੀ ਕਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਟਵੀਟ ਕਰਕੇ ਦੱਸਿਆ, "ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਕਮਾਂਡਰ ਜਾਧਵ ਨਾਲ ਮੁਲਾਕਾਤ ਲਈ ਉਸ ਦੀ ਮਾਂ ਅਤੇ ਪਤਨੀ ਨੂੰ ਅੱਜ (20 ਦਸੰਬਰ) ਇਸਲਾਮਾਬਾਦ ਲਈ ਵੀਜ਼ੇ ਜਾਰੀ ਕਰ ਦਿੱਤੇ ਹਨ।"
ਭਾਰਤ ਦੇ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਵਲੋਂ ਹਿੰਦੂਤਵ ਦੀ ਫਿਰਕਾਪ੍ਰਸਤੀ ਵਾਲੀ ਭਗਤੀ ਕਰਦਿਆਂ-ਕਰਦਿਆਂ ਅਜਿਹੀਆਂ ਗੱਲਾਂ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਕੋਈ ਅਧਾਰ ਨਹੀਂ ਹੁੰਦਾ ਬਲਕਿ ਸੌ ਫੀਸਦੀ ਝੂਠੀਆਂ ਗੱਪਾਂ ਅਤੇ ਮਨਘੜਤ ਕਹਾਣੀਆਂ ਹੁੰਦੀਆਂ ਹਨ।
ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੀ ਰਿਹਾਈ ਲਈ ਮੁਹਿੰਮ #ਫ੍ਰੀਜੱਗੀਨਾਓ ਚਲਾ ਰਹੇ ਮੁਹਿੰਮਕਾਰਾਂ ਨੇ ਕਿਹਾ ਕਿ 7 ਦਸੰਬਰ ਨੂੰ ਬਰਤਾਨਵੀ ਕੌਂਸਲ ਦੇ ਸਟਾਫ ਨੂੰ ਇਕ ਵਾਰ ਫਿਰ ਤੋਂ ਜੱਗੀ ਨੂੰ ਨਿੱਜੀ ਤੌਰ 'ਤੇ ਮਿਲਣ ਤੋਂ ਰੋਕ ਦਿੱਤਾ ਗਿਆ।
ਭਾਰਤੀ ਮੁੱਖਧਾਰਾ ਦੇ ਮੀਡੀਆ ਦੇ ਇਕ ਹਿੱਸੇ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੇ "ਇਕਬਾਲੀਆ ਬਿਆਨ" ਨੂੰ ਆਪਣੇ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ।
31 ਅਕਤੂਬਰ 1984 ਸਵੇਰੇ 10-11 ਦਾ ਸਮਾਂ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, "ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।"
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਲਦੀਪ ਨਈਅਰ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਹੈਵਾਨੀਅਤ ਦਾ ਨੰਗਾ ਨਾਚ ਨੱਚਣ ਵਾਲੇ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਸਿਰਸੇ ਵਾਲੇ ਸਾਧ ਨਾਲ ਆਪਣੇ ਲੇਖ ਵਿਚ ਤੁਲਨਾ ਕਰਨ ਦੀ ਸ਼ਰਾਰਤਪੂਰਨ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਨਈਅਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਿੰਡਰਾਂਵਾਲਿਆਂ ਦੀ ਸ਼ਹੀਦੀ ਹੋਣ ਉਪਰੰਤ 33 ਸਾਲ ਬਾਅਦ ਵੀ ਸਿੱਖ ਆਪਣੇ ਮਨ ਵਿਚ ਸਤਿਕਾਰ ਸਹਿਤ ਸਮੋਈ ਬੈਠੀ ਹੈ, ਤਾਂ ਉਨ੍ਹਾਂ ਵਿਚ ਧਰਮੀ, ਸਮਾਜਿਕ, ਇਨਸਾਨੀ ਅਤੇ ਇਖ਼ਲਾਕੀ ਗੁਣਾਂ ਦੀ ਭਰਮਾਰ ਹੋਣ ਦੀ ਹੀ ਬਦੌਲਤ ਹੈ।
ਪੱਖਪਾਤ ਪੂਰਨ ਖ਼ਬਰਾਂ, ਨਕਾਰਾਤਮਕ ਮੁਹਿੰਮ ਅਤੇ ਕਸ਼ਮੀਰੀ ਲੋਕਾਂ ਦੇ ਖਿਲਾਫ ਮੰਦ ਭਾਵਨਾ ਅਧੀਨ ਭਰਮ ਫੈਲਾਉਣ ਵਾਲਾ ਪ੍ਰਚਾਰ ਕਰਨ ਲਈ ਭਾਰਤੀ ਇਲੈਕਟ੍ਰਾਨਿਕ ਮੀਡੀਆ ਦੀ ਨਿੰਦਾ ਕਰਦੇ ਹੋਏ ਸੱਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ, "ਇਹ ਫਾਸੀਵਾਦੀ ਮਾਨਸਿਕਤਾ ਲਈ ਬਦਨਾਮ ਤਾਕਤਾਂ ਦੀ ਨੁਮਾਇੰਦਗੀ ਕਰ ਰਹੇ ਹਨ।"
ਇਕ ਵੀਡੀਓ ਕਲਿਪ ਹਾਲ ਹੀ ਵਿਚ ਇੰਟਰਨੈਟ 'ਤੇ ਵਾਇਰਲ ਹੋਇਆ ਹੈ ਜਿਸ ਵਿਚ ਇਕ ਕਸ਼ਮੀਰੀ ਆਗੂ ਨੇ ਜੂਨ 1984 'ਚ ਵਾਪਰੇ ਘੱਲੂਘਾਰੇ 'ਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
« Previous Page — Next Page »