ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ "ਭਾੜੇ ਤੇ ਕਤਲ" ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਵਿਕਾਸ ਯਾਦਵ ਨੂੰ ਲੋੜੀਂਦਾ (ਵਾਂਟਿਡ) ਐਲਾਨਿਆ ਹੈ।
ਜਨਵਰੀ ਮਹੀਨੇ ਅਜੇ ਸ਼ੁਕਲਾ ਦਾ ਇਕ ਲੇਖ ਛਪਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੰਡੀਅਨ ਫੌਜ ਦਾ ਧੁਰਾ ਹੁਣ ਉੱਤਰ ਦਿਸ਼ਾ ਵੱਲ ਹੋਵੇਗਾ। ਇਹ ਲੇਖ ਭਾਰਤ ਵਲੋਂ ਇੱਕ ‘ਸਟ੍ਰਾਈਕ ਕੋਰਪਸ’ ਨੂੰ ਮਥੁਰਾ ਪਾਕਿਸਤਾਨ ਸਰਹੱਦ ਤੋਂ ਬਦਲਕੇ ਚੀਨ ਵੱਲ ਲਾਉਣ ਦੇ ਫੈਸਲੇ ਤੋਂ ਬਾਅਦ ਆਇਆ।
ਚੰਡੀਗੜ੍ਹ – ਚੀਨ ਤੇ ਇੰਡੀਆ ਦਰਮਿਆਨ ਤਣਾਅ ਘਟਾਉਣ ਲਈ ਚੱਲ ਰਹੀ ਗੱਲਬਾਤ ਵਿੱਚੋਂ ਹਾਲ ਦੀ ਘੜੀ ਕੋਈ ਰਾਹ ਨਹੀਂ ਨਿੱਕਲ ਰਿਹਾ। ਫੌਜੀ ਪੱਧਰ ਦੀ ਗੱਲਬਾਤ ...
ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ 'ਵਪਾਰ-ਯੁੱਧ' ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।
ਇੰਡੀਆ ਵੱਲੋਂ ਟਿੱਕਟਾਕ, ਕੈਮ-ਸਕੈਨਰ, ਸ਼ੇਅਰ-ਇਟ ਅਤੇ ਵੀ-ਚੈਟ ਸਮੇਤ 59 ਚੀਨੀ ਜੁਗਤਾਂ (ਐਪਾਂ) ਉੱਤੇ ਰੋਕ ਲਾਉਣ ਦਾ ਚੀਨੀ ਹਲਕਿਆਂ ਵੱਲੋਂ ਤਿੱਖਾ ਪ੍ਰਤੀਕਰਮ ਆਇਆ ਹੈ।
ਲੱਦਾਖ ਵਿੱਚ ਚੀਨ ਅਤੇ ਇੰਡੀਆ ਦੀਆਂ ਫੌਜਾਂ ਦਰਮਿਆਨ ਪਿਛਲੇ ਮਹੀਨੇ ਤੋਂ ਬਣੀ ਤਣਾਅਪੂਰਨ ਸਥਿਤੀ ਸੋਮਵਾਰ ਰਾਤ ਨੂੰ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ ਹੋਏ ਇੱਕ ਟਕਰਾਅ ਵਿੱਚ ਇੰਡੀਆ ਦੀ ਫੌਜ ਦਾ ਇੱਕ ਅਫਸਰ ਅਤੇ ਦੋ ਫੌਜੀ ਮਾਰੇ ਗਏ।
ਨੇਪਾਲ ਤੇ ਚੀਨ ਫਰਵਰੀ 'ਚ ਪਹਿਲੀ ਵਾਰ ਸਾਂਝਾ ਫੌਜੀ ਅਭਿਆਸ ਕਰਨਗੇ। ਇਸ ਕਦਮ ਨਾਲ ਭਾਰਤ ਨੇ ਮੱਥੇ 'ਤੇ ਤਿਊੜੀਆਂ ਵੱਟ ਲਈਆਂ ਹਨ। ਵੈਸੇ ਨੇਪਾਲ ਭਾਰਤ ਤੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਨਾਲ ਸਾਂਝੀਆਂ ਮਸ਼ਕਾਂ ਕਰਦਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਨੇਪਾਲੀ ਫੌਜ ਚੀਨ ਦੇ ਨਾਲ ਅਜਿਹਾ ਅਭਿਆਸ ਕਰੇਗੀ।