ਪੁਰਾਣੇ ਸਮੇਂ ਵਿੱਚ ਬੀਜ ਕਿਰਸਾਨੀ ਜੀਵਨ ਦਾ ਆਧਾਰ ਮੰਨੇ ਜਾਂਦੇ ਸੀ। ਫਸਲ ਉਗਾਉਣ ਲਈ ਘਰੋਂ ਹੀ ਬੀਜ ਵਰਤੇ ਜਾਂਦੇ ਸਨ। ਜੇਕਰ ਕਿਸੇ ਨੇ ਬੀਜ ਦੂਸਰੇ ਕਿਸਾਨੀ ਪਰਿਵਾਰ ਤੋਂ ਲੈਣਾ ਹੁੰਦਾ ਸੀ ਤਾਂ ਬੀਜ ਬਿਨਾਂ ਪੈਸੇ ਤੋਂ ਦੇਣ ਦਾ ਰਿਵਾਜ ਸੀ। ਅਜੇ ਵੀ ਇਹ ਪਿਰਤ ਕਿਤੇ ਕਿਤੇ ਕਿਸੇ ਕਬੀਲੇ ਜਾਂ ਕਿਸੇ ਖਿੱਤੇ ਦੀ ਵਿਰਾਸਤ ਬਣੀ ਹੋਈ ਹੈ।