ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਪੂਰੇ ਇੰਡੀਆ ਵਿੱਚ ਸਿੱਖਾਂ ਤੇ ਵਾਪਰੇ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਤੱਕ ਵੀ ਪਹੁੰਚਿਆ।
ਅੱਖੀਂ ਡਿੱਠਾ ਤੇ ਹੱਢੀਂ ਹੰਢਾਇਆ ਨਵੰਬਰ ੧੯੮੪ ਲੜੀਂ ਤਹਿਤ ਇਸ ਦੂਜੀ ਪੇਸ਼ਕਸ਼ ਰਾਹੀਂ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਦੇ ਸਿੱਖਾਂ ਦੀ ਵਿਥਿਆ ਸਾਂਝੀ ਕਰ ਰਹੇ ਹਾਂ। ਆਪ ਵੇਖ-ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।
ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ ਕੇ ਕਦੇ
ਦੱਖਣੀ ਏਸ਼ੀਆ ਦੀ ਭੂ-ਸਿਆਸਤ (ਜੀਓ-ਪਾਲੀਟਿਕਸ) ਦੀ ਸਰਗਰਮੀ ਇਸ ਵੇਲੇ ਜ਼ੋਰਾਂ ਉੱਤੇ ਹੈ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤਾਂ ਉਦੋਂ ਵੀ ਭੂ-ਸਿਆਸਤ ਦੇ ਮਹਿਰਾਂ ਨੇ ਇਸ ਦਾ ਸਬੰਧ ਦੱਖਣੀ ਏਸ਼ੀਆ ਦੀ ਭੂ-ਸਿਆਸਤ ਅਤੇ ਇਸ ਖਿੱਤੇ ਵਿਚ ਕੌਮਾਂਤਰੀ ਤਾਕਤਾਂ ਦੀ ਵਧੀ ਹੋਈ ਰੁਚੀ ਨਾਲ ਜੋੜਿਆ ਸੀ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਬਹੁਮਤ ਹਾਸਲ ਕਰਕੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਸੋਮਵਾਰ (18 ਦਸੰਬਰ) ਸਵੇਰੇ ਆਏ ਰੁਝਾਨਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਸੀ ਅਤੇ ਗੁਜਰਾਤ ਦਾ ਨਤੀਜਾ ਉਤਰਾਅ-ਚੜ੍ਹਾਅ ਵਾਲਾ ਲੱਗਿਆ।
ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ (18 ਦਸੰਬਜ) ਨੂੰ ਕੀਤਾ ਜਾਵੇਗਾ। ਭਾਜਪਾ ਵੱਲੋਂ ਛੇਵੀਂ ਵਾਰ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਕਾਂਗਰਸ ਵੱਲੋਂ ਰਵਾਇਤ ਦੇ ਉਲਟ ਆਪਣੀ ਸਰਕਾਰ ਬਣਨ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੁਜਰਾਤ ਚੋਣਾਂ ਦੇ ਨਤੀਜਿਆਂ ਦਾ ਅਸਰ 2019 ਦੀਆਂ ਆਮ ਚੋਣਾਂ ’ਤੇ ਵੀ ਪਵੇਗਾ। ਅੱਜ ਸਵੇਰੇ 8 ਵਜੇ ਤੋਂ ਗੁਜਰਾਤ ਦੇ 33 ਜ਼ਿਲ੍ਹਿਆਂ ਵਿਚਲੇ 37 ਪੋਲਿੰਗ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ 68 ਹਲਕਿਆਂ ਵਿਚਲੇ 42 ਕੇਂਦਰਾਂ ਤੇ ਗਿਣਤੀ ਅੱਜ ਹੋਣੀ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਅੱਜ (9 ਨਵੰਬਰ ਨੂੰ) ਪੈ ਰਹੀਆਂ ਹਨ। ਜਿਸ ਲਈ ਕੁੱਲ 7525 ਵੋਟਿੰਗ ਕੇਂਦਰ ਬਣਾਏ ਗਏ ਹਨ, ਜਿਥੇ 50,25,941 ਵੋਟਰ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸਮੇਤ 337 ਉਮੀਦਵਾਰਾਂ ਦੀ ਚੋਣ ਲਈ ਵੋਟਾਂ ਪਾਉਣਗੇ। ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਹੈ।
ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ 'ਤੇ ਭਾਰਤੀ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਦਿੱਲੀ ਸਮੇਤ ਪੰਜਾਬ ਦੇ ਗੁਆਂਢੀ ਰਾਜ ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਨੇ ਮਿਲ ਪੰਜਾਬ ਨੂੰ ਘੇਰਦਿਆਂ ਪੰਜਾਬ ਦੀ ਮੁਖਾਲਫਿਤ ਕੀਤੀ ਹੈ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿਚ ਗੁਰਦੁਆਰਾ ਮਨੀਕਰਨ ਸਾਹਿਬ ਦੀ ਸਰਾਂ ਉੱਪਰ ਚਟਾਨਾਂ ਡਿਗਣ ਨਾਲ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ ।
ਗੁਰੁਦਆਰਾ ਸ੍ਰੀ ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 40 ਸ਼ਰਧਾਲੂਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।