ਅਮਰੀਕਾ ਵਿੱਚ ਵੱਸਦੇ ਸਿੱਖਾਂ ਦੀ ਸਾਲਾਂਬੱਧੀ ਮਿਹਨਤ ਉਦੋਂ ਰੰਗ ਲਿਆਈ ਜਦ ਅਮਰੀਕਾ ਦੀ ਮੁੱਖ ਜਾਂਚ ਏਜ਼ੰਸੀ ਨੇ ਅਧਿਕਾਰਤ ਤੌਰ 'ਤੇ ਮੰਨਿਆ ਕਿ ਅਮਰੀਕਾਂ ਵਿੱਚ ਸਿੱਖਾਂ 'ਤੇ ਹੁੰਦੇ ਹਮਲੇ ਨਸਲੀ ਹਨ ਅਤੇ ਹੁਣ ਇਨ੍ਹਾਂ ਹਮਲ਼ਿਆਂ ਦੀ ਜਾਂਚ ਐੱਫਬੀਆਈ ਕਰੇਗੀ।
ਅਮਰੀਕਾ ਦੇ ਸ਼ਹਿਰ ਨਿਊਯਾਰਕ ਵਾਸੀ ਸਿੱਖ ਭਾਈਚਾਰੇ ਨੇ ਸ਼ਹਿਰ ਦੇ ਮੇਅਰ ਡੀ ਬਲਾਸਿਓ ਨੂੰ ਇਕ ਚਿੱਠੀ ਲਿਖ ਕੇ ਨਿਊਯਾਰਕ 'ਚ ਸਿੱਖ ਭਾਈਚਾਰੇ 'ਤੇ ਹੋ ਰਹੇ ਨਸਲੀ ਹਮਲੇ ਰੋਕੇ ਜਾਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਲਈ ਕਿਹਾ ਹੈ।
ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਨਫਰਤੀ ਹਮਲੇ ਜਾਰੀ ਹਨ।ਕੁਝ ਦਿਨ flagਪਹਿਲਾਂ ਸਿੱਖ ਨੌਜਵਾਨ ਸੰਦੀਪ ਸਿੰਘ ਇੱਕ ਟਰੱਕ ਡਰਾਈਵਰ ਵੱਲੋ ਨਸਲੀ ਗਾਲ੍ਹਾਂ ਦੇਣ ਅਤੇ ਅੱਤਵਾਦੀ ਕਹਿਣ ਤੋਂ ਬਾਅਦ ਉਸ ਉੱਪਰ ਆਪਣਾ ਟਰੱਕ ਚੜ੍ਹਾ ਦਿੱਤਾ ਸੀ। ਹੁਣ ਫਿਰ ਨਸਲ਼ੀ ਨਫਰਤ ਨਾਲ਼ ਭਰੇ ਅਤੇ ਸਿੱਖੀ ਪਛਾਣ ਪ੍ਰਤੀ ਅਣਜਾਣ ਲੋਕਾਂ ਵੱਲੋਂ ਇੱਕ ਹੋਰ ਮੰਦਭਾਗੀ ਘਟਨਾ 'ਚ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਮਾਤਾ 'ਤੇ ਨਾਬਾਲਗਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ ਹੈ।
« Previous Page