ਹਰਿਆਣੇ ਦੇ ਗੁੜਗਾਓਂ ਜਿਲ੍ਹੇ ਵਿਚ ਹੋਲੀ ਵਾਲੇ ਦਿਨ ਇਕ ਮੁਸਲਮਾਨ ਪਰਵਾਰ ਦੀ ਘਰ ਅੰਦਰ ਵੜ ਕੇ ਕੁੱਟਮਾਰ ਕੀਤੇ ਜਾਣ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਜੰਗਲ ਦੀ ਅੱਗ ਵਾਙ ਫੈਲੇ ਹਨ।
ਇਕ ਅਮਰੀਕੀ ਅਦਾਲਤ ਨੇ ਦੋ ਜਣਿਆਂ ਨੂੰ ਨਸਲੀ ਅਪਰਾਧ ਦੇ ਦੋਸ਼ ਹੇਠ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕੈਲੀਫੋਰਨੀਆ ਵਿੱਚ ਪਿਛਲੇ ਸਾਲ ਇਕ ਸਿੱਖ-ਅਮਰੀਕੀ ਉਤੇ ਹਮਲਾ ਕੀਤਾ ਸੀ।
ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਿੱਚ ਸਿੱਖਾਂ ਪ੍ਰਤੀ ਨਸਲੀ ਵਿਤਕਰੇ ਵਾਲੇ ਪੋਸਟਰ ਲਾਏ ਗਏ। ਇਨ੍ਹਾਂ ਪੋਸਟਰਾਂ ਵਿੱਚ ਦਸਤਾਰ ਵਾਲੇ ਬੰਦੇ ਦੀ ਫੋਟੋ ਲਾ ਕੇ ਸਿੱਖਾਂ ਨੂੰ ਉਨ੍ਹਾਂ ਦੇ ‘ਆਪਣੇ’ ਵਤਨ ਵਾਪਸ ਜਾਣ ਲਈ ਕਿਹਾ ਗਿਆ ਹੈ।
ਅਮਰੀਕੀ ਸਿੱਖ 'ਤੇ ਬੁਰੀ ਤਰ੍ਹਾਂ ਹਮਲਾ ਕਰਨ ਅਤੇ ਉਸ ਨੂੰ ਅੱਤਵਾਦੀ ਅਤੇ ਬਿਨ ਲਾਦੇਨ ਆਖਣ ਪਿੱਛੋਂ ਨਫਰਤੀ ਅਪਰਾਧ ਦੇ ਦੋਸ਼ਾਂ ਅਧਨਿ ਇਕ ਅਮਰੀਕੀ ਨਾਬਾਲਗ ਨੂੰ ਦੋ ਸਾਲਾ ਕਾਨੂੰਨੀ ਨਿਗਾਰਨੀ ਵਿੱਚ ਰਹਿ ਕੇ ਚੰਗੇ ਵਿਹਾਰ ਦੀ ਸਜ਼ਾ ਦਿੱਤੀ ਗਈ ਹੈ ਅਤੇ ਉਸ ਨੂੰ ਸਿੱਖ ਭਾਈਚਾਰੇ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ ।
ਅਮਰੀਕਾ ਦੇ ਸ਼ਹਿਰ ਫਰਜ਼ਿਨੋ ਵਿੱਚ ਨਵੇਂ ਸਾਲ ਵਾਲੇ ਦਿਨ ਸੀਲਡ ਐਕਸਪ੍ਰੈਸ ਮਾਰਟ ਸਟੋਰ ਤੇ ਕੰਮ ਕਰਦੇ ਗੁਰਚਰਨ ਸਿੰਘ ਗਿੱਲ ਨਾਮੀ 68 ਸਾਲਾ ਸਿੱਖ ਬੁਜ਼ਰਗ ਦਾ ਅਣਪਛਾਤੇ ਕਾਤਲ ਵੱਲੋਂ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ 10,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
ਅਮਰੀਕੀ ਮੇਜ਼ਬਾਨ ਸਮਾਜ ਨਾਲ ਸਿੱਖ ਡਾਇਸਪੋਰਾ ਦੇ ਇੱਕ ਸਦੀ ਤੋਂ ਉੱਪਰ ਦੇ ਸਬੰਧਾਂ ਨੂੰ 11 ਸਤੰਬਰ, 2001 ਦੇ ਹਮਲਿਆਂ ਨੇ ਇਕ ਵਾਰ ਫਿਰ ਮੁਢਲੇ ਪੜਾਅ ਤੇ ਲਿਆ ਖੜ੍ਹਾਇਆ ਹੈ। ਇਨ੍ਹਾਂ ਹਮਲਿਆਂ ਤੋਂ ਮਗਰੋਂ ਸਿੱਖਾਂ ਅਤੇ ਅਮਰੀਕੀਆਂ ਦੇ ਵਰਤਾਓ ਵਿਚ ਸਿਫਤੀ ਤਬਦੀਲੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਕਾਰਨ ਪਿਛਲੇ 14 ਸਾਲਾਂ ਵਿਚ ਸਿੱਖਾਂ ਉੱਪਰ ਹੋਏ ਨਸਲੀ ਹਮਲੇ ਹਨ।
ਅਮਰੀਕਾ ਵਿੱਚ ਸਿੱਖਾਂ ਵੱਲੋਂ ਸਿੱਖ ਪਛਾਣ ਬਾਰੇ ਵਿਸ਼ੇਸ਼ ਮੁਹਿਮਾਂ ਚਲਾਏ ਜਾਣ ਅਤੇ ਉਚੇਚੇ ਉਪਰਾਲੇ ਕਰਨ ਦੇ ਬਾਵਜੂਦ ਵੀ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲੇ ਰੁਕਣ ਦਾ ਨਾਮ ਨਹੀਂ ਲਏ ਰਹੇ।ਇੱਥੋਂ ਦੇ ਸ਼ਹਿਰ ਦੇ ਸ਼ਹਿਰ ਫਰੀਜਨੋ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਉੱਤੇ ਨਸਲੀ ਹਮਲਾ ਹੋਇਆ ਹੈ।
ਅਮਰੀਕਾ ਦੇ ਸ਼ਿਕਾਗੋ ‘ਚ ਇਕ ਬਜ਼ੁਰਗ ਸਿੱਖ ਇੰਦਰਜੀਤ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕਰਨ ਤੇ ਨਸਲੀ ਟਿੱਪਣੀ ਮਾਮਲੇ ਵਿੱਚ ਨਸਲੀ ਹਮਲੇ ਦੇ ਦੋਸ਼ਾਂ ਅਧੀਨ ਕਾਰਵਾਈ ਨਾ ਕਰਦੇ ਹੋਏ ਡੂਪੇਜ ਕਾਊਂਟੀ ਰਾਜ ਦੇ ਸਰਕਾਰੀ ਵਕੀਲ ਰਾਬਰਟ ਬਿਰਲਿਨ ਅਨੁਸਾਰ ਦੋਸ਼ੀ ਵਿਰੁੱਧ ਰੋਡ ਰੇਜ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਤੇ ਸਿੱਖ ਭਾਈਚਾਰੇ ਵੱਲੋਂ ਭਾਰੀ ਰੋਸ ਹੈ।
ਬਰਤਾਨੀਆ ਵਿੱਚ ਸਿੱਖ ਡਾਕਟਰ 'ਤੇ ਨਸਲੀ ਨਫਰਤ ਤਹਿਤ ਜਾਨਲੇਵਾ ਹਮਲਾ ਕਰਨ ਵਾਲੇ ਇੱਕ ਗੋਰੇ ਵਿਅਕਤੀ ਨੂੰ ਅਦਾਲਤ ਨੇ ਸੁਣਵਾਈ ਦੌਰਾਨ ਕਾਤਲਾਨਾ ਹਮਲੇ ਦਾ ਦੋਸ਼ੀ ਕਰਾਰਨ ਦੇ ਦਿੱਤਾ ਹੈ।ਅਦਾਲਤ ਨੇ ਜੈਕ ਡੇਵਿਸ ਨੂੰ ਇਰਾਦਾ-ਏ-ਕਤਲ ਦੇ ਦੋਸ਼ 'ਚ ਦੋਸ਼ੀ ਐਲਾਨਦਿਆਂ 11 ਸਤੰਬਰ ਨੂੰ ਸਜ਼ਾ ਸੁਣਾਉਣ ਦਾ ਹੁਕਮ ਸੁਣਾਇਆ ਹੈ ।
ਅਮਰੀਕਾ ਦੀ ਸਿਖਰਲੀ ਜਾਂਚ ਏਜ਼ੰਸੀ ਐਫ਼.ਬੀ.ਆਈ. ਵਲੋਂ ਨਫ਼ਰਤੀ ਜੁਰਮਾਂ 'ਤੇ ਜਾਰੀ ਨਵੀਂ ਨਿਯਮਾਂਵਲੀ 'ਚ ਹੋਰ ਅਮਰੀਕੀ ਘੱਟ ਗਿਣਤੀਆਂ ਸਮੇਤ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਸਿੱਖਾਂ ਨਾਲ ਹੁੰਦੇ ਵਿਤਕਰੇ ਅਤੇ ਨਫ਼ਰਤੀ ਜੁਰਮਾਂ ਦਾ ਪਤਾ ਕੀਤਾ ਜਾਵੇ?
Next Page »