ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀਜੀਪੀ ਨੂੰ ਨਵੰਬਰ 1984 'ਚ ਹੋਂਦ ਚਿੱਲੜ ਕਤਲੇਆਮ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਗ੍ਰਹਿ ਵਿਭਾਗ ਨੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ, ਉਨ੍ਹਾਂ ਵਿੱਚ ਤਤਕਾਲੀ ਐੱਸਪੀ ਸਤਿੰਦਰ ਕੁਮਾਰ, ਡੀਐੱਸਪੀ ਰਾਮ ਭੱਜ, ਐਸਆਈ ਰਾਮ ਕਿਸ਼ੋਰ ਅਤੇ ਹੈਡ ਕਾਂਸਟੇਬਲ ਰਾਮ ਕੁਮਾਰ ਪ੍ਰਮੁੱਖ ਹਨ।
ਨਾਭਾ ਜੇਲ੍ਹ ਤੋਂ ਭੱਜਣ ਲਈ ਵਰਤੀ ਗਈਆਂ ਕਾਰਾਂ ਵਿਚੋਂ ਇਕ ਹੋਰ ਕਾਰ ਹਰਿਆਣਾ ਦੇ ਪਿੰਡ ਫਰਲ੍ਹ, ਜ਼ਿਲ੍ਹਾ ਕੈਥਲ 'ਚ ਬਰਾਮਦ ਹੋਈ ਹੈ। ਕਾਰ ਬਰਾਮਦ ਹੋਣ ਦੀ ਥਾਂ ਨਾਭਾ ਤੋਂ 70 ਕਿਲੋਮੀਟਰ ਦੂਰ ਸਥਿਤ ਹੈ।
ਚੰਡੀਗੜ੍ਹ: ਹਰਿਆਣੇ ਦੇ ਜਾਟਾਂ ਵੱਲੋਂ ਰਾਖਵਾਂਕਰਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਵਿੱਚ ਭਾਵੇਂ ਕਿ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ, ਜਿਸ ਬਾਰੇ ਵੱਡੀ ਚਰਚਾ ਹੋ ਰਹੀ ਹੈ ਪਰ ਅੰਦੋਲਨ ਦੀ ਆੜ ਹੇਠ ਲੁੱਟੀਆਂ ਗਈਆਂ ਇੱਜਤਾਂ ਬਾਰੇ ਬਹੁਤੀਆਂ ਜੁਬਾਨਾਂ ਖਾਮੋਸ਼ ਹੀ ਹਨ। ਅੱਜ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਵੱਲੋਂ ਛਾਪੀ ਗਈ ਰਿਪੋਰਟ “ਜਿੰਦਗੀ ਨੇ ਮੁੱਖ ਮੋੜਿਆ ਪੱਲੇ ਪੈ ਗਏ ਹੰਝੂ ਤੇ ਹਉਕੇ” ਨੂੰ ਪੜ੍ਹ ਕੇ ਹਰ ਗੈਰਤਮੰਦ ਇਨਸਾਨ ਝੰਜੋੜਿਆ ਜਾਵੇਗਾ।
ਸੋਨੀਪੱਤ: ਹਰਿਆਣਾ ਵਿੱਚ ਜਾਟਾਂ ਵੱਲੋਂ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚਲਾਏ ਜਾ ਰਹੇ ਅੰਦੋਲਨ ਦੇ ਹਿੰਸਕ ਰੂਪ ਧਾਰ ਲੈਣ ਤੋਂ ਬਾਅਦ ਹਰਿਆਣਾ ਦੇ 8 ਵੱਡੇ ਕਸਬਿਆਂ ਰੋਹਤਕ, ਭਿਵਾਨੀ, ਜੀਂਦ, ਝੱਜਰ, ਹਿਸਾਰ, ਹਾਂਸੀ, ਸੋਨੀਪਤ ਤੇ ਗੋਹਾਨਾ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਰੋਹਤਕ: ਹਰਿਆਣਾ ਵਿੱਚ ਜਾਟ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਵਿੱਚ ਹੁਣ ਤੱਕ 12 ਵਿਅਕਤੀਆਂ ਦੀ ਮੌਤ ਅਤੇ 150 ਦੇ ਕਰੀਬ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।
« Previous Page