ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ 'ਚ 20 ਸਾਲਾ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਦੀਆਂ 25 ਅਗਸਤ ਤੋਂ ਬਾਅਦ ਦੀਆਂ ਸਰਗਰਮੀਆਂ ਤੋਂ ਹੁਣ ਹੌਲੀ-ਹੌਲੀ ਪਰਦਾ ਉੱਠਣਾ ਸ਼ੁਰੂ ਹੋ ਗਿਆ ਹੈ।
ਬਲਾਤਕਾਰ ਦੇ ਦੋਸ਼ 'ਚ 20 ਸਾਲਾ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਉਰਫ ਪ੍ਰਿਯੰਕਾ ਤਨੇਜਾ ਦੀ ਸੋਮਵਾਰ (3 ਅਕਤੂਬਰ) ਨੂੰ ਹੋਈ ਗ੍ਰਿਫਤਾਰੀ ਤੇ ਉਸ ਤੋਂ ਪਹਿਲਾਂ ਦੋ ਟੀ.ਵੀ. ਚੈਨਲਾਂ ਨਾਲ ਇੰਟਰਵਿਊ ਤੋਂ ਬਾਅਦ ਇਹ ਚਰਚਾ ਸ਼ੁਰੂ ਹੋਈ ਕਿ ਹਨੀਪ੍ਰੀਤ ਬੀਤੇ ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਖੇਤਰਾਂ ਵਿਚ ਘੁੰਮ ਰਹੀ ਸੀ, ਜਿਸ ਸਬੰਧੀ ਪੰਜਾਬ ਪੁਲਿਸ ਨੂੰ ਜਾਣਕਾਰੀ ਸੀ। ਦੋ ਟੀ.ਵੀ. ਚੈਨਲਾਂ ਨੂੰ ਹਨੀਪ੍ਰੀਤ ਵਲੋਂ ਦਿੱਤੀ ਗਈ ਇੰਟਰਵਿਊ ਸਬੰਧੀ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਸਭ ਕੁਝ ਮੁਹਾਲੀ ਪੁਲਿਸ ਅਤੇ 2-3 ਵਕੀਲਾਂ ਦੀ ਜਾਣਕਾਰੀ ਵਿਚ ਸੀ ਜੋ ਪੁਲਿਸ ਦੇ ਵੀ ਸੰਪਰਕ ਵਿਚ ਸਨ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਰਿਆਣਾ ਪੁਲਿਸ ਨੇ ਹਨੀਪ੍ਰੀਤ, ਜੋ ਕਿ ਵਿਵਾਦਤ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ 25 ਅਗਸਤ, ਜਿਸ ਦਿਨ ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ 'ਚ 20 ਸਾਲਾ ਸਜ਼ਾ ਹੋਈ ਸੀ, ਤੋਂ ਫਰਾਰ ਸੀ।
25 ਅਗਸਤ ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੁਲਾ 'ਚ ਲੋਕਾਂ ਨੂੰ ਭੜਕਾ ਕੇ ਹਿੰਸਾ ਕਰਵਾਉਣ ਅਤੇ ਸਾਜ਼ਿਸ਼ ਰਚਣ ਦੇ ਇੱਕ ਹੋਰ ਮੁਲਜ਼ਮ ਦਿਲਾਵਰ ਇੰਸਾ ਨੂੰ ਹਰਿਆਣਾ ਪੁਲਿਸ ਨੇ ਸੋਨੀਪਤ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦਿਲਾਵਰ ਇੰਸਾ ਨੂੰ ਹਰਿਆਣਾ ਪੁਲਿਸ ਦੇ ਏਸੀਪੀ ਮਨੀਸ਼ ਮਲਹੋਤਰਾ ਦੀ ਅਗਵਾਈ ਵਿੱਚ ਬਣੀ ਐੱਸ.ਆਈ.ਟੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੂੰ ਸਿਰਸਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਨੇ ਡੇਰੇ ਦੀਆਂ 60 ਹਾਰਡ ਡਿਸਕਾਂ ਕੱਢ ਕੇ ਛੁਪਾ ਦਿੱਤੀਆਂ ਸਨ ਤੇ ਡੇਰੇ ਦੀਆਂ ਕਾਫ਼ੀ ਸੀ.ਸੀ.ਟੀ.ਵੀ. ਫੁਟੇਜ਼ ਵੀ ਡਿਲੀਟ ਕਰ ਦਿੱਤੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਦੇ ਆਈ.ਟੀ. ਮੁਖੀ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਇਕ ਖੇਤ ਤੋਂ 60 ਹਾਰਡ ਡਿਸਕਾਂ ਵੀ ਬਰਾਮਦ ਕੀਤੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਬਲਾਤਕਾਰ ਦੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਗੁੰਡਾਗਰਦੀ ਦਾ ਦੋਸ਼ ਪੰਜਾਬ ਸਿਰ ਲਾਉਣ ਦੀ ਨਿਖੇਧੀ ਕਰਦਿਆਂ ਇਸ ਨੂੰ ਖੱਟੜ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਬੇਤੁਕੀ ਕੋਸ਼ਿਸ਼ ਕਰਾਰ ਦਿੱਤਾ ਹੈ।
ਡੇਰਾ ਸਿਰਸਾ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਚੱਲ ਰਹੀ ਤਲਾਸ਼ੀ ਮੁਹਿੰਮ ਐਤਵਾਰ (10 ਸਤੰਬਰ) ਨੂੰ ਪੂਰੀ ਹੋ ਗਈ। ਤਲਾਸ਼ੀ ਦੀ ਸਾਰੀ ਰਿਪੋਰਟ 'ਬੰਦ ਲਿਫਾਫਿਆਂ' 'ਚ ਅਦਾਲਤ ਨੂੰ ਸੌਂਪ ਦਿੱਤੀ ਜਾਣੀ ਹੈ। 24 ਅਗਸਤ ਤੋਂ ਬੰਦ ਰੇਲ ਗੱਡੀਆਂ ਤੇ ਇੰਟਰਨੈੱਟ ਸੇਵਾ ਭਲਕੇ 11 ਸਤੰਬਰ ਤੋਂ ਬਹਾਲ ਹੋ ਜਾਣਗੀਆਂ। ਡੇਰੇ ਨੇੜਲੇ ਪਿੰਡਾਂ ਵਿੱਚ ਲੱਗੇ ਕਰਫਿਊ ’ਚ ਤਿੰਨ ਘੰਟਿਆਂ ਦੀ ਢਿੱਲ ਦਿੱਤੀ ਗਈ ਹੈ।
ਕੁਝ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਹਨੀਪ੍ਰੀਤ ਉਰਫ ਪ੍ਰਿਯੰਕਾ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਤੋਂ ਬਾਅਦ ਹਰਿਆਣਾ ਪੁਲਿਸ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਸਨੂੰ ਅਜਿਹੀ ਕੋਈ ਜਾਣਕਾਰੀ ਅਧਿਕਾਰਤ ਤੌਰ 'ਤੇ ਨਹੀਂ ਮਿਲੀ ਹੈ।
ਬਲਾਤਕਾਰ ਕੇਸ 'ਚ ਰਾਮ ਰਹੀਮ ਦੀ ਹਮਾਇਤ ਕਰਨ ਗਏ ਡੇਰਾ ਸਿਰਸਾ ਦੇ ਬਹੁਤ ਸਾਰੇ ਪੈਰੋਕਾਰ ਅਜੇ ਤੱਕ ਵਾਪਸ ਨਹੀਂ ਪੁੱਜੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੰਚਕੂਲਾ ਪੁਲਿਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ 22 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ, ਜਦੋਂ ਕਿ ਇਸ ਜ਼ਿਲ੍ਹੇ ਦੇ 100 ਤੋਂ ਵੱਧ ਡੇਰਾ ਪ੍ਰੇਮੀਆਂ ਬਾਰੇ ਹਾਲੇ ਤਕ ਕੁਝ ਪਤਾ ਨਹੀਂ ਲੱਗਿਆ ਹੈ। ਪੁਲਿਸ ਨੇ ਲਾਪਤਾ ਡੇਰਾ ਪੈਰੋਕਾਰਾਂ ਖ਼ਿਲਾਫ਼ ਕੇਸ ਦਰਜ ਨਾ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਪ੍ਰੇਮੀਆਂ ਬਾਰੇ ਹਸਪਤਾਲਾਂ ’ਚੋਂ ਵੀ ਕੁਝ ਪਤਾ ਨਹੀਂ ਲੱਗ ਰਿਹਾ।
ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਦੇ ਸੈਕਟਰ ਪੰਜ ਪੁਲਿਸ ਸਟੇਸ਼ਨ ਨੇ ਹਨੀਪ੍ਰੀਤ ਇੰਸਾਂ ਉਰਫ ਪ੍ਰਿਯੰਕਾ ਦੇ ਲੁਕ ਆਉਟ ਨੋਟਿਸ ਜਾਰੀ ਕੀਤਾ ਹੈ।
« Previous Page — Next Page »