25 ਫਰਵਰੀ ਕਿਸਾਨੀ ਮੋਰਚੇ ਦਾ ਤੇਰਵਾਂ ਦਿਨ ਸੀ। ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਬੈਠਿਆਂ ਦੋ ਹਫਤੇ ਹੋਣ ਵਾਲੇ ਸਨ। ਇਹਨਾਂ ਦੋ ਹਫਤਿਆਂ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਤੇ ਬਹੁਤ ਕੁਝ ਵਾਪਰ ਚੁੱਕਿਆ ਸੀ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਚਰਚਾ ਸੀ ਕਿ ਬਾਰਡਰਾਂ ਉੱਤੇ ਤਾਂ ਹੁਣ ਸਿੱਧੀ ਗੋਲੀ ਮਾਰਦੇ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਬਾਰਡਰਾਂ ਦੇ ਉੱਤੇ ਹੁਣ ਆਮ ਲੋਕਾਂ ਦਾ ਇਕੱਠ ਜਾਂ ਆਮ ਲੋਕਾਂ ਦਾ ਆਉਣਾ ਜਾਣਾ ਘਟ ਜਾਵੇਗਾ, ਪਰ ਹੋਇਆ ਇਸ ਦੇ ਉਲਟ।
ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ 18 ਫਰਵਰੀ ਦੀ ਮੀਟਿੰਗ ਅਜੇ ਚੱਲ ਹੀ ਰਹੀ ਕਿ ਖਨੌਰੀ ਬਾਰਡਰ ਤੋਂ ਇਕ ਹੋਰ ਕਿਸਾਨ ਦੀ ਮੌਤ ਦੀ ਖਬਰ ਆ ਗਈ। ਪਟਿਆਲੇ ਦੇ ਪਿੰਡ ਕਾਂਗਥਲਾ ਦੇ ਰਹਿਣ ਵਾਲੇ ਕਿਸਾਨ ਮਨਜੀਤ ਸਿੰਘ ਦੀ ਮੋਰਚੇ ਦੇ ਹਾਲਾਤਾਂ ਕਰਕੇ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਖਨੌਰੀ ਬਾਰਡਰ ਤੋਂ ਪਟਿਆਲੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਕਿਸਾਨ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਬਲਾਕ ਪਾਤੜਾਂ ਦੇ ਪ੍ਰਧਾਨ ਸਨ।
ਕਿਸਾਨੀ ਮੋਰਚੇ ਤੋਂ ਅੱਜ ਸਵੇਰੇ ਇਕ ਦੁੱਖਦਾਈ ਖਬਰ ਮਿਲੀ ਹੈ।
ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਕਿਸਾਨੀ ਮੋਰਚੇ ਦੇ ਤੀਜੇ ਦਿਨ (15 ਫਰਵਰੀ) ਦੀ ਸ਼ਾਮ ਨੂੰ ਸ਼ੁਰੂ ਹੋਈ ਗੱਲਬਾਤ ਦੇ ਚਲਦਿਆਂ 16 ਫਰਵਰੀ (ਚੋਥੇ ਦਿਨ) ਦੀ ਸਵੇਰ ਹੋ ਗਈ।
ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲੋਂ ਕੂਚ ਕਰਨ ਦੇ ਐਲਾਨ ਤੋਂ ਬਾਅਦ ਅੱਜ ਸਵੇਰੇ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਲਾਏ ਗਏ ਨਾਕਿਆਂ ਉੱਤੇ ਪ੍ਰਬੰਧ ਹੋਰ ਵੀ ਕਰੜੇ ਕਰ ਦਿੱਤੇ ਗਏ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਜੇ.ਸੀ.ਬੀ. ਮਸ਼ੀਨਾਂ ਤੈਨਾਤ ਕਰ ਦਿੱਤੀਆਂ।
ਕਿਸਾਨ ਆਗੂਆਂ ਵੱਲੋਂ 21 ਫਰਵਰੀ ਨੂੰ ਦਿੱਲੀ ਵੱਲ ਅੱਗੇ ਵਧਣ ਦੇ ਐਲਾਨ ਤੋਂ ਬਾਅਦ ਸਭ ਨਿਗਾਹਾਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਵੱਲ ਲੱਗੀਆਂ ਹੋਈਆਂ ਹਨ।
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਨਾਲ ਗੁਰਬਖਸ਼ ਸਿੰਘ ਖਾਲਸਾ ਦੀ ਹੋਈ ਮੌਤ ਲਈ ਹਰਿਆਣਾ ਪੁਲਿਸ ਦੇ ਐਸ.ਪੀ ਅਭਿਸ਼ੇਕ ਗਰਗ ਨੂੰ ਜਿੰਮੇਵਾਰ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਕਤ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਕੇ ਉਸ ਉੱਤੇ ਕਤਲ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਦੇ ਕੇਸ ਵਿਚ ਹਰਿਆਣਾ ਪੁਲਿਸ ਨੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਖਿਲਾਫ ਐਫ.ਆਈ.ਆਰ ਦਰਜ ਕਰ ਲਈ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦੇ ਇਸਮਾਈਲਾਬਾਦ ...
ਹਰਿਆਣਾ ਪੁਲਿਸ ਹੁਣ ਡੇਰਾ ਮੁਖੀ ਦੇ ਕੁੜਮ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਜੱਸੀ ਨੂੰ ਘੇਰਨ ਦੇ ਰੌਂਅ ਵਿੱਚ ਹੈ। ਇਸ ਗੱਲ ਦਾ ਪ੍ਰਗਟਾਵਾ ਖੁਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਨੇ ਮੀਡੀਆ ਸਾਹਮਣੇ ਕੀਤਾ।
Next Page »