ਟੋਹਾਣਾ: ਹਰਿਆਣਾ ਵਿੱਚ ਇੱਕ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹਾਲਾਤ ਉਦੋਂ ਤਣਾਅਪੂਰਣ ਹੋ ਗਏ ਜਦੋਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਗੁੱਸੇ ਵਿੱਚ ਆ ਕੇ ਮੀਟਿੰਗ ਵਿੱਚ ਸ਼ਾਮਿਲ ਫਤਿਹਾਬਾਦ ਦੀ ਮਹਿਲਾ ਐਸ.ਪੀ ਸੰਗੀਤਾ ਕਾਲੀਆ ਨੂੰ ਗੈਟ ਆਊਟ ਕਹਿ ਦਿੱਤਾ।ਪਰ ਐਸ.ਪੀ ਵੱਲੋਂ ਵਿਰੋਧ ਕਰਨ ਤੇ ਖੁਦ ਮੰਤਰੀ ਨੂੰ ਹੀ ਮੀਟਿੰਗ ਵਿੱਚੋਂ ਆਊਟ ਹੋਣਾ ਪਿਆ।
ਅੰਬਾਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੱਲ੍ਹ ਅੰਬਾਲਾ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਨ੍ਹਾਂ ਦਾ ਇਹ ਦੌਰਾ ਉਦੋਂ ਜਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦਾ ਸਨਮਾਨ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦੇ ਕੇ ਕੀਤਾ ਗਿਆ।
ਹਰਿਆਣਾ ਵਿਧਾਨ ਸਭਾ ਦੀਆਂ ਪਿੱਛਲੀਆਂ ਹੋਈਆਂ ਚੋਣਾਂ ਵਿੱਚ, ਜਿੰਨ੍ਹਾਂ ਰਾਹੀਂ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ,ਵਿੱਚ ਸੌਦਾ ਸਾਧ ਦੀ ਹਮਾਇਤ ਲੈਣ ਕਰਕੇ ਪਹਿਲਾ ਹੀ ਸੌਦਾ ਸਾਧ ਨਾਲ ਨਰਮੀ ਵਰਤਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹਰਿਆਣਾ ਸਰਕਾਰ ਨੂੰ ਅੱਜ ਉਸ ਵੇਲੇ ਹੋਰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੀ. ਬੀ. ਆਈ. ਨੇ ਰਾਜ ਸਰਕਾਰ ਤੋਂ ਲੋੜੀਂਦਾ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ।
ਭਾਰਤ ਵਿੱਚ ਭਗਵਾ ਜੱਥੇਬੰਦੀਆਂ ਦੇ ਸਹਿਯੋਗ ਤੋਂ ਬਾਅਦ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਜਿੱਥੇ ਗੈਰ ਸਰਕਾਰੀ ਅਤੇ ਗੈਰ ਰਾਜਸੀ ਭਗਵਾ ਜੱਥੇਬੰਦੀਆਂ ਦੇ ਆਗੂ ਭਾਰਤ ਦੇ ਭਗਵਾ ਕਰਨ ਕਰਨ ਅਤੇ ਇਸਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਦੇ ਖੁੱਲੇਆਮ ਐਲਾਨ ਕਰ ਰਹੇ ਹਨ, ਉੱਥੇ ਲੋਕਾਂ ਦੁਆਰਾ ਚੁਣੇ ਗਏ ਅਤੇ ਸੰਵਿਧਾਨਕ ਅਹੁਦਿਆਂ ‘ਤੇ ਬਿਰਾਜਮਾਨ ਵਿਅਕਤੀ ਵੀ ਅਜਿਹੇ ਬਿਆਨ ਦੇਣ ਤੋਂ ਰਤਾ ਵੀ ਸੰਕੋਚ ਨਹੀਂ ਕਰ ਰਹੇ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨ ਨੂੰ ਰੱਦ ਕਰਨ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਪਸ਼ਟ ਸ਼ਬਦਾਂ ਵਿੱਚ ਸ਼੍ਰੌਮਣੀ ਕਮੇਟੀ ਵਫਦ ਨੂੰ ਕਿਹਾ ਕਿ ਇਸ ਸਮੇਂ ਹਰਿਆਣਾ ਸਰਕਾਰ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਲੇ ਕਾਨੂੰਨ ਨੂੰ ਰੱਦ ਨਹੀਂ ਕਰ ਸਕਦੀ ਕਿਉਂਕਿ ਮਾਮਲਾ ਸੁਪਰੀਮ ਕੋਰਟ 'ਚ ਹੈ ਙ ਸੁਪਰੀਮ ਕੋਰਟ ਜੋ ਫੈਸਲਾ ਸੁਣਾਏਗੀ ਹਰਿਆਣਾ ਸਰਕਾਰ ਉਸ ਨੂੰ ਲਾਗੂ ਕਰੇਗੀ ।
ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਰਾਜ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਦੇ ਬਨਿਆਦੀ ਹੱਕਾਂ ਦੀ ਰਖਵਾਲੀ ਲਈ ਰਾਜ ਵਿੱਚ ਘੱਟ ਗਿਣਤੀ ਕਮਿਸ਼ਨ ਸਥਾਪਿਤ ਕਰ ਦਿੱਤਾ ਹੈ।
« Previous Page