Tag Archive "harike"

ਸੁਖਬੀਰ ਦੀ ਜਲ ਬਸ: ਖਰਚਾ 10 ਕਰੋੜ, ਕਮਾਈ 64 ਹਜ਼ਾਰ

ਅੱਜ ਮੀਡੀਆ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਬੱਸ ਤੋਂ ਅਜੇ ਤੱਕ ਸਿਰਫ 64 ਹਜਾਰ ਰੁਪਾਏ ਕਮਾਈ ਹੋਈ ਹੈ, ਜਦਕਿ ਇਸ ਬਸ ਨੂੰ ਚਲਾਉਣ ਲਈ 10 ਕਰੋੜ ਲੱੱਗੇ ਜੋ ਕੇ ਪੰਜਾਬ ਸਰਕਾਰ ਦੀ ਜੇਬ ਚੋ ਗਏ ਸੀ।

ਸੈਲਾਨੀਆਂ ਨੂੰ ਇਕ ਮਹੀਨਾ ਮੁਫਤ ਝੂਟਿਆਂ ਦਾ ਲਾਰਾ ਲਾ ਕੇ ਪਾਣੀ ‘ਚ ਚੱਲਣ ਵਾਲੀ ਬੱਸ ਹੋਈ ਬੰਦ

ਪੰਜਾਬ ਦੇ ਉਪ ਮੰਤਰੀ ਸੁਖਬੀਰ ਬਾਦਲ ਦੇ ਸੁਪਨਮਈ ਪ੍ਰਾਜੈਕਟ ‘ਜਲ ਬੱਸ’ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਦੀ ਬ੍ਰੇਕ ਲੱਗ ਗਈ ਹੈ। ਬੀਤੀ 12 ਦਸਬੰਰ ਨੂੰ ਚੋਣ ਜ਼ਾਬਤੇ ਦੇ ਡਰੋਂ ਜਲਦਬਾਜ਼ੀ ਵਿੱਚ ਹਰੀਕੇ ਪੱਤਣ ਝੀਲ ਵਿੱਚ ਰਸਮੀ ਤੌਰ ’ਤੇ ਜਲ ਬੱਸ ਚਾਲੂ ਕੀਤੀ ਗਈ ਸੀ ਪਰ ਇਹ ਬੱਸ ਸੁਖਬੀਰ ਬਾਦਲ ਨੂੰ ਹਰੀਕੇ ਝੀਲ ਵਿੱਚ ਦੋ ਚੱਕਰ ਲਵਾਉਣ ਤੋਂ ਬਾਅਦ ਹੁਣ ਗੈਰਾਜ ਵਿੱਚ ਖੜ੍ਹੀ ਹੈ।

ਹਰੀਕੇ ਝੀਲ ਵਿੱਚ ਚੱਲੀ ਜਲ ਬੱਸ; ਅਧਿਕਾਰੀਆਂ ਮੁਤਾਬਕ ਜਲਦ ਹੀ ਰਜਿਸਟ੍ਰੇਸ਼ਨ ਕਰਵਾ ਲਈ ਜਾਵੇਗੀ

ਸਤਲੁਜ-ਬਿਆਸ ਦਰਿਆ ਦੇ ਮੇਲ 'ਤੇ ਬਣੀ ਹਰੀਕੇ ਝੀਲ ਵਿੱਚ 12 ਦਸੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਸੁਖਬੀਰ ਬਾਦਲ ਨਾਲ ਮੀਡੀਆ ਕਰਮੀ ਤੇ ਹੋਰ ਹਾਜ਼ਰ ਸਨ।

ਪਾਣੀ ਵਾਲੀਆਂ ਬੱਸਾਂ ਹਾਲੇ ਦੂਰ ਦੀ ਗੱਲ

ਪੰਜਾਬ ਸਰਕਾਰ ਵੱਲੋਂ ਹਰੀਕੇ ਜਲਗਾਹ ਵਿੱਚ ਜਲ ਬੱਸ ਚਲਾਉਣ ਦੀ ਯੋਜਨਾ ਮੁੜ ਅਗਾਂਹ ਪੈ ਗਈ ਹੈ ਅਤੇ ਹੁਣ ਇਹ ਜਲ ਬੱਸ ਸਤੰਬਰ ਮਹੀਨੇ ਵਿੱਚ ਹਰੀਕੇ ਜਲਗਾਹ ਵਿੱਚ ਤੈਰੇਗੀ।