ਜੂਨ 1984 ਦੇ ਘੱਲੂਘਾਰੇ, ਨਵੰਬਰ '84 ਦੇ ਸਿੱਖ ਕਤਲੇਆਮ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਇਜਲਾਸ ਲਗਭਗ ਦੋ ਵਰ੍ਹਿਆਂ ਮਗਰੋਂ 16 ਅਕਤੂਬਰ 1985 ਨੂੰ ਜੁੜਿਆ ਸੀ। ਇਸ ਵਿਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਇੰਦਰਾ ਗਾਂਧੀ ਸਮੇਤ ਹੋਰ ਅਹਿਮ ਹਸਤੀਆਂ ਨੂੰ ਸ਼ਰਧਾਂਜੀਲ ਭੇਂਟ ਕਰਨ ਵਾਲਾ ਇੱਕ ਮਤਾ ਰੱਖਿਆ ਜੀਹਦੀ ਲਿਸਟ ਵਿਚ ਪਹਿਲਾਂ ਮਾਰੇ ਗਏ 30 ਅਹਿਮ ਬੰਦਿਆਂ ਦੀ ਲਿਸਟ ਸਣੇ ਕੁੱਲ੍ਹ 31 ਆਈਟਮਾਂ ਸਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਨਿੰਦਾ ਕਰਦਿਆਂ ਬਾਦਲ ਨੂੰ ਲੌਂਗੋਵਾਲ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਧਰਮਯੁੱਧ ਮੋਰਚੇ ਦੇ ਗੱਦਾਰ 20 ਅਗਸਤ ਨੂੰ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮਨਾਕੇ ਉਸ ਨੂੰ ਸ਼ਹੀਦ ਬਣਾਉਣਾ ਚਾਹੁੰਦੇ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਡਾ: ਕਾਬਲ ਸਿੰਘ ਨੇ ਕਿਹਾ ਕਿ 20 ਅਗਸਤ ਨੂੰ ਲੋਂਗੋਵਾਲ ਦੀ ਬਰਸੀ ਬਾਦਲ ਦਲ ਇਸ ਕਰਕੇ ਮਨਾ ਰਿਹਾ ਹੈ ਕਿ ਉਸ ਨੇ ਰਾਜੀਵ ਨਾਲ ਸਮਝੋਤੇ ਵਿੱਚ ਐੱਸ.ਵਾਈ.ਐੱਲ, ਨਹਿਰ ਮੁਕੰਮਲ ਕਰਕੇ ਦੇਣੀ ਮੰਨੀ ਸੀ। ਜਿਸ ਨਹਿਰ ਦੇ ਵਿਰੋਧ ਵਿੱਚ ਧਰਮਯੁੱਧ ਮੋਰਚਾ ਲੱਗਾ ਉਹ ਨਹਿਰ ਰਾਜੀਵ ਨਾਲ ਸਮਝੋਤੇ ਵਿੱਚ ਮੁਕੰਮਲ ਕਰਕੇ ਦੇਣੀ ਮੰਨ ਲਈ।