ਚੰਡੀਗੜ੍ਹ: ਭਾਰਤੀ ਮੀਡੀਆ ਇਕ ਵਾਰ ਮੁੜ “ਤਸਵੀਰ” ਦੇ ਅਧਾਰ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਸਪਾਲ ਅਟਵਾਲਾ ਦੀ ” ਕੇਨੇਡਾ ਦੇ ...
ਆਪਣੀ ਨਜ਼ਰਬੰਦੀ ਤੋਂ ਐਨ ਪਹਿਲਾਂ ਹਾਫਿਜ਼ ਸਈਦ ਨੇ ਸੋਸ਼ਲ ਮੀਡੀਆ ਜ਼ਰੀਏ ਇਕ ਬਿਆਨ ਜਾਰੀ ਕੀਤਾ। ਇਸ ਵਿਚ ਉਸਨੇ ਆਪਣੀ ਗ੍ਰਿਫਤਾਰੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਦੋਸਤੀ ਨੂੰ ਦੱਸਿਆ ਹੈ। ਕਸ਼ਮੀਰ ਮੁੱਦੇ ਦੀ ਗੱਲ ਕਰਦੇ ਹੋਏ ਹਾਫਿਜ਼ ਸਈਦ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਜ਼ਰੀਏ ਪਾਕਿਸਤਾਨ 'ਤੇ ਦਬਾਅ ਵਧਾ ਰਿਹਾ ਹੈ। ਹਾਫਿਜ਼ ਸਈਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਅਮਰੀਕਾ ਅਤੇ ਭਾਰਤ ਅੱਗੇ ਝੁਕਣ ਕਰਕੇ ਸਖਤ ਹੱਥੀਂ ਲਿਆ।
ਅੰਮ੍ਰਿਤਸਰ ਸਾਹਿਬ: ਜੇਐਨਯੂ ਤੋਂ ਸ਼ੁਰੂ ਹੋਈ ਜੰਗ ਹੁਣ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਪੋਸਟਰਾਂ ਦੇ ਰੂਪ ਵਿੱਚ ਸਾਹਮਣੇ ਆਈ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਜਗ੍ਹਾ ਤੇ ਹੀ ਭਾਜਪਾ ਅਤੇ ਕਾਂਗਰਸ ਵੱਲੋਂ ਪਸਟਰ ਲਗਾ ਕੇ ਇੱਕ ਦੂਜੇ ਨੂੰ ਪਾਕਿਸਤਾਨ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ ਸਈਦ ਦਾ ਸਾਥੀ ਐਲਾਨਿਆ ਗਿਆ ਹੈ।
ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਅੱਜ ਸਪੱਸ਼ਟ ਕੀਤਾ ਕਿ ਮਨੋਨੀਤ ਦਹਿਸ਼ਤਗਰਦ ਹਾਫਿਜ਼ ਸਈਦ, ਖਿਲਾਫ ਕੋਈ ਮਾਮਲਾ ਨਹੀਂ। ਪਾਕਿਸਤਾਨ ਦਾ ਨਾਗਰਿਕ ਹੋਣ ਕਰਕੇ ਉਹ ਦੇਸ਼ ਵਿੱਚ ਕਿਤੇ ਵੀ ਘੁੰਮ ਸਕਦਾ ਹੈ।
ਆਪਣੀ ਪਾਕਿਸਤਾਨ ਫੇਰੀ ਦੌਰਾਨ ਭਾਰਤ ਵੱਲੋਂ ਮੁੰਬਈ ਹਮਲਿਆਂ ਦੇ ਮੰਨੇ ਜਾਂਦੇ ਦੋਸ਼ੀ ਹਾਫਿਜ਼ ਸਈਅਦ ਨਾਲ ਮੁਲਾਕਾਤ ਕਰਨ ਕਰਕੇ ਵਿਵਾਦਾਂ ਵਿੱਚ ਘਿਰਨ ਵਾਲੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਸੰਸਦ ਮੈਂਬਰਾਂ ‘ਤੇ ਥੁੱਕਣ ਦਾ ਬਿਆਨ ਦੇ ਕੇ ਮੁੜ ਵਿਵਾਦਾਂ ‘ਚ ਫਸ ਗਏ ਹਨ।
ਹਾਫਿਜ਼ ਸਈਅਦ - ਵੇਦ ਪ੍ਰਕਾਸ਼ ਪੱਤਰਕਾਰ ਦੇ ਮਾਮਲੇ ਵਿੱਚ ਰਾਮ ਦੇਵ ਨੇ ਕਿਹਾ ਕਿ ਜੇਕਰ ਸਈਅਦ ਨਾਲ ਮੁਲਾਕਾਤ ਕਰਨ ਸਮੇਂ ਵੇਦ ਪ੍ਰਕਾਸ਼ ਨੇ ਭਾਰਤ ਤੋਂ ਕਸ਼ਮੀਰ ਨੂੰ ਵੱਖ ਕਰਨ ਦੀ ਗੱਲ ਕਹੀ ਹੈ ਤਾਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ।
29/ 11 ਦੇ ਬੰਬਈ ‘ਤੇ ਫਦਾਈਨ ਹਮਲਿਆਂ ਭਾਰਤ ਵੱਲੋਂ ਦੋਸ਼ੀ ਐਲਾਨੇ ਅਤੇ “ਲਸ਼ਕਰ-ਏ ਤੋਇਬਾ” ਦੇ ਸੰਸਥਾਪਕ ਹਾਫਿਜ ਸਈਦ ਨਾਲ ਭਾਰਤ ਦੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਤੋਂ ਬਾਅਦ ਭਾਰਤ ‘ਚ ਰਾਜਨੀਤੀ ਗਰਮਾ ਗਈ ਹੈ।ਉੱਘੇ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਪਾਕਿਸਤਾਨ 'ਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨਾਲ ਮੁਲਾਕਾਤ 'ਤੇ ਸੰਸਦ ਤੋਂ ਲੈ ਕੇ ਸੜਕ ਤੱਕ ਹੰਗਾਮਾ ਮਚਿਆ ਹੋਇਆ ਹੈ।
29/ 11 ਦੇ ਬੰਬਈ ‘ਤੇ ਫਦਾਈਨ ਹਮਲਿਆਂ ਦੇ ਦੱਸੇ ਜਾਂਦੇ ਦੋਸ਼ੀ ਅਤੇ “ਲਸ਼ਕਰ-ਏ ਤੋਇਬਾ” ਦੇ ਸੰਸਥਾਪਕ ਹਾਫਿਜ ਸਈਦ ਨਾਲ ਭਾਰਤ ਦੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਤੋਂ ਬਾਅਦ ਭਾਰਤ 'ਚ ਰਾਜਨੀਤੀ ਗਰਮਾ ਗਈ ਹੈ।