Tag Archive "gurudwara-sheesh-ganj-sahib"

ਭਾਈ ਦਲਜੀਤ ਸਿੰਘ ਬਿੱਟੂ ਦਾ ਸਿੱਖ ਨੌਜਵਾਨਾਂ ਦੇ ਨਾਮ ਖਾਸ ਸੁਨੇਹਾ

9 ਅਕਤੂਬਰ 2024 ਨੂੰ ਖਾਲਸਾ ਪੰਥ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਨੌਜਵਾਨਾਂ ਦੇ ਨਾਮ ਇਕ ਖਾਸ ਸੁਨੇਹਾ ਸਾਂਝਾ ਕੀਤਾ ਹੈ।

ਸੁੰਦਰੀਕਰਨ ਦੇ ਨਾਮ ਤੇ ਪੁਰਾਤਨ ਇਮਾਰਤਾਂ ਦਾ ਹੋ ਰਿਹਾ ਨੁਕਸਾਨ ਕਿੱਥੇ ਜਾ ਰੁਕੇਗਾ ?

ਪਿਛਲੇ ਦਿਨਾਂ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਅਤੇ ਸੁੰਦਰੀਕਰਨ ਦੇ ਨਾਮ ਹੇਠ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਇਮਾਰਤ ਦੀਆਂ ਦੀਵਾਰਾਂ ਉੱਤੇ ਪੱਥਰ ਲਗਾਇਆ ਜਾ ਰਿਹਾ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਦੀ ਜੋ ਰਿਵਾਇਤੀ ਦਿੱਖ ਹੈ, ਉਹ ਖਤਮ ਹੋ ਰਹੀ ਸੀ। ਪਰ ਸੰਗਤਾ ਦੇ ਵਿਰੋਧ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਇਹ ਕੰਮ ਅੱਧ ਵਿਚਾਲੇ ਰੋਕਣਾ ਪਿਆ।

ਆਪਣੇ ਅੱਖੀਂ ਮੈਂ ਅਨੰਦਪੁਰ ਸਾਹਿਬ ਦੀ ਪੁਰਾਤਨਤਾ ਦੇਖੀ ! ਪਰ ਅੱਜ ?

ਨੌਵੇ ਪਾਤਸ਼ਾਹ ਦੀ ਪਵਿੱਤਰ ਯਾਦ ਸਾਂਭੀ ਬੈਠਾ ਮੁਕੱਦਸ ਅਸਥਾਨ , ਗੁਰੂਦੁਆਰਾ ਸੀਸ ਗੰਜ ਸਾਹਿਬ , ਜਿਸ ਦੇ ਮੂਲ ਰੂਪ ਨੂੰ “ਸੁੰਦਰੀਕਰਨ” ਦੇ ਨਾਂ ਤੇ ਵਿਗਾੜਨ ਦਾ ਕਾਰਜ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਆਰੰਭ ਹੋ ਚੁੱਕਾ ਸੀ । ਇਸ ਵਿਰੁੱਧ ਸੰਗਤ ਵਿੱਚ ਭਾਰੀ ਰੋਸ ਸੀ।

ਸ਼੍ਰੋ.ਗੁ.ਪ੍ਰ ਕਮੇਟੀ ਨੂੰ ਧਾਰਮਿਕ ਇਮਾਰਤਾਂ ਦੀ ਬੇਲੋੜੀ ਭੰਨਤੋੜ ਕਰਨ ਤੋਂ ਰੋਕਿਆ।

ਦਿੱਲੀ ਦੇ ਚਾਂਦਨੀ ਚੌਕ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਅੱਜ, ਜਿੱਥੇ ਗੁਰਦੁਆਰਾ ਸੀਸ਼ਗੰਜ ਸਾਹਿਬ ਸੁਸ਼ੋਭਿਤ ਹੈ, ਦਸਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸੀਸ਼ਗੰਜ ਸਾਹਿਬ ਦੀ ਉਸਾਰੀ ਕੀਤੀ।

ਗੁ: ਸੀਸ ਗੰਜ ਸਾਹਿਬ (ਪਾਤਸ਼ਾਹੀ ਨੌਵੀਂ, ਸ੍ਰੀ ਅਨੰਦਪੁਰ ਸਾਹਿਬ) ਦੀ ਪੁਰਾਤਨਤਾ ਬਚਾਉਣ ਲਈ ਸੰਗਤਾਂ ਦੀ ਇਕੱਤਰਤਾ 10 ਅਕਤੂਬਰ ਨੂੰ

ਗੁਦੁਆਰਾ ਸੀਸ ਗੰਜ ਸਾਹਿਬ (ਪਾਤਸ਼ਾਹੀ ਨੌਵੀਂ, ਸ੍ਰੀ ਅਨੰਦਪੁਰ ਸਾਹਿਬ) ਦੀ ਪੁਰਾਤਨਤਾ ਨੂੰ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਮ ਉੱਤੇ ਸੰਗਮਰਮਰ ਲਗਾ ਕੇ ਬਦਲਣ ਤੋਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ। ਇਸੇ ਤਹਿਤ ਸੰਗਤਾਂ ਵੱਲੋਂ ਇਸ ਇਤਿਹਾਸਕ ਗੁਰਧਾਮ ਦੀ ਪੁਰਾਤਨਤਾ ਬਚਾਉਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਭਲਕੇ 10 ਅਕਤੂਬਰ ਨੂੰ ਸੰਗਤਾਂ ਦੀ ਭਾਰੀ ਇਕੱਤਰਤਾ ਸੱਦੀ ਗਈ ਹੈ।