Tag Archive "gurudwara"

ਆਪਣੇ ਅੱਖੀਂ ਮੈਂ ਅਨੰਦਪੁਰ ਸਾਹਿਬ ਦੀ ਪੁਰਾਤਨਤਾ ਦੇਖੀ ! ਪਰ ਅੱਜ ?

ਨੌਵੇ ਪਾਤਸ਼ਾਹ ਦੀ ਪਵਿੱਤਰ ਯਾਦ ਸਾਂਭੀ ਬੈਠਾ ਮੁਕੱਦਸ ਅਸਥਾਨ , ਗੁਰੂਦੁਆਰਾ ਸੀਸ ਗੰਜ ਸਾਹਿਬ , ਜਿਸ ਦੇ ਮੂਲ ਰੂਪ ਨੂੰ “ਸੁੰਦਰੀਕਰਨ” ਦੇ ਨਾਂ ਤੇ ਵਿਗਾੜਨ ਦਾ ਕਾਰਜ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਆਰੰਭ ਹੋ ਚੁੱਕਾ ਸੀ । ਇਸ ਵਿਰੁੱਧ ਸੰਗਤ ਵਿੱਚ ਭਾਰੀ ਰੋਸ ਸੀ।

ਸ਼੍ਰੋ.ਗੁ.ਪ੍ਰ ਕਮੇਟੀ ਨੂੰ ਧਾਰਮਿਕ ਇਮਾਰਤਾਂ ਦੀ ਬੇਲੋੜੀ ਭੰਨਤੋੜ ਕਰਨ ਤੋਂ ਰੋਕਿਆ।

ਦਿੱਲੀ ਦੇ ਚਾਂਦਨੀ ਚੌਕ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਅੱਜ, ਜਿੱਥੇ ਗੁਰਦੁਆਰਾ ਸੀਸ਼ਗੰਜ ਸਾਹਿਬ ਸੁਸ਼ੋਭਿਤ ਹੈ, ਦਸਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸੀਸ਼ਗੰਜ ਸਾਹਿਬ ਦੀ ਉਸਾਰੀ ਕੀਤੀ।