ਗੁਰੂ ਤੇਗ ਬਹਾਦਰ ਜੀ ਦੀ ਸਖਸ਼ੀਅਤ ਇੰਨੀ ਕੋਮਲ ਸੀ ਕਿ ਉਨਾਂ ਦਾ ਤਾਂ ਇਸ ਸੰਸਾਰ ਦੇ ਲੋਕਾਂ ਦੇ ਦੁਖਾਂ ਨਾਲ ਵਾਹ ਨਹੀਂ ਸੀ ਪੈਣਾ ਚਾਹੀਦਾ ਹਿਰਦੇ ਦੇ ਮੌਨ ਵਿਚੋਂ ਉਪਜੀਆਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਵਹਾਏ ਗਏ ਹੰਝੂ ਸਨ। ਬਰਸਾਤ ਦੇ ਬੱਦਲਾਂ ਸਮਾਨ ਨਰਮ ਉਨ੍ਹਾਂ ਦੀ ਬਾਣੀ ਸੁੱਕੇ ਦਿਲਾਂ ਨੂੰ ਹਰਾ ਕਰ ਦਿੰਦੀ ਹੈ।