"ਸਿੱਖ ਪੰਥ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਇਸਦਾ ਹੱਲ" ਵਿਸ਼ੇ 'ਤੇ 9 ਦਸੰਬਰ, 2017 ਨੂੰ ਕੋਟਕਪੂਰਾ ਵਿਖੇ ਹੋਈ ਵਿਚਾਰ ਚਰਚਾ 'ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਵਿਸਥਾਰ 'ਚ ਚਾਨਣਾ ਪਾਇਆ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਯੂਨਿਟ ਵਲੋਂ ਪੰਜਾਬੀ ਦੇ ਸਬੰਧ 'ਚ ਭਾਸ਼ਾ ਦੀ ਮਹੱਤਤਾ ਵਿਸ਼ੇ 'ਤੇ ਵਖਿਆਨ ਦਾ ਪ੍ਰਬੰਧ ਕੀਤਾ ਗਿਆ ਹੈ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ 'ਤੇ 22 ਫਰਵਰੀ, 2017 ਨੂੰ ਗੁਰੂ ਨਾਨਕ ਖਾਲਸਾ ਕਾਲਜ, ਕਰਨਾਲ ਵਿੱਖੇ 11:00 ਵਜੇ ਤੋਂ 2:00 ਵਜੇ ਤੱਕ ਵਿਚਾਰ-ਗੋਸ਼ਠੀ ਕਰਵਾਈ ਜਾ ਰਹੀ ਹੈ। ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਤਕਨੀਕੀ ਬਣਤਰ, ਇਸ ਦਾ ਅਮੀਰ ਵਿਰਸਾ, ਮੌਜੂਦਾ ਸਮੇਂ ਵਿਚ ਇਸ ਦੇ ਘਟਦੇ ਜਾ ਰਹੇ ਰੁਝਾਨ, ਸ਼ਬਦਾਂ ਦੀ ਘਾੜਤ, ਤਕਨੀਕੀਕਰਣ ਦੇ ਦੌਰ ਵਿੱਚ ਇਸ ਦੇ ਸਾਮਣੇ ਸਮਸਿਆਵਾਂ ਅਤੇ ਇਨ੍ਹਾਂ ਦੇ ਹੱਲ ਬਾਰੇ ਵਿਚਾਰ ਚਰਚਾ ਕੀਤੀ ਜਾਏਗੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਪ੍ਰਤੀਕਰਮ ਵਿਸ਼ੇ 'ਤੇ ਸੈਮੀਨਾਰ ਕਾਰਵਾਇਆ ਜਾ ਰਿਹਾ ਹੈ। 8 ਜਨਵਰੀ 2017 ਨੂੰ ਗੁਰਦੁਆਰਾ ਪੇਪਰ ਮਿਲ, ਯਮੁਨਾਨਗਰ ਵਿਖੇ ਹੋਣ ਵਾਲੇ ਇਸ ਸੈਮੀਨਾਰ 'ਚ ਡਾ. ਸੇਵਕ ਸਿੰਘ (ਈਟਰਨਲ ਯੂਨੀਵਰਸਿਟੀ, ਬੜੂ ਸਾਹਿਬ) ਮੁੱਖ ਬੁਲਾਰੇ ਹੋਣਗੇ। ਸੈਮੀਨਾਰ ਸਵੇਰੇ 11 ਵਜੇ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤਕ ਚੱਲੇਗਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਖੇਤੀਬਾੜੀ ਯੁਨਿਵਰਸਿਟੀ (ਲੁਧਿਆਣਾ) ਯੂਨਿਟ ਵਲੋਂ 16 ਨਵੰਬਰ, 2016 ਨੂੰ ਕਰਵਾਏ ਗਏ ਇਕ ਸਮਾਗਮ 'ਚ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਭਾਈ ਅਜਮੇਰ ਸਿੰਘ ਨੇ 'ਰਾਸ਼ਟਰਵਾਦ' ਵਿਸ਼ੇ 'ਤੇ ਵਖਿਆਨ ਕੀਤਾ।