ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਬੀਤੇ ਕੱਲ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਬੇਅਦਬੀ ਤੇ ਸਾਕਾ ਬਹਿਬਲ ਕਲਾਂ ਵਿਚ ਪੁਲਸ ਵਲੋਂ ਕਤਲ ਕੀਤੇ ਦੋ ਸਿਖਾਂ ਦੇ ਕੇਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਦਾ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
26 ਅਕਤੂਬਰ ਦਿਨ ਸ਼ੁੱਕਰਵਾਨ ਨੂੰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਭਾਈ ਰਤਨ ਸਿੰਘ ਭੰਗੂ ਰਚਿਤ ਸ੍ਰੀ ਗੁਰ ਪੰਥ ਪ੍ਰਕਾਸ਼ ਬਾਰੇ ਵਿਖਿਆਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।
ਬਾਦਲਕਿਆਂ ਵੱਲੋਂ ਬਾਰ-ਬਾਰ ਇਹ ਫੋਕੀ ਦਲੀਲ ਦਿੱਤੀ ਜਾਂਦੀ ਹੈ ਕਿ ਰਣਜੀਤ ਸਿੰਘ ਰਪਟ ਵਿੱਚ ਬਾਦਲ ਦਾ ਨਾਂ ਨਹੀਂ ਆਇਆ, ਏਸ ਲਈ ਉਹ ਬੇਅਦਬੀ ਲਈ ਦੋਸ਼ੀ ਨਹੀਂ। ਬਾਕੀ ਸੰਸਾਰ ਨੂੰ ਬਾਦਲ ਦਾ ਨਾਂਅ ਏਸ ਰਪਟ ਦੇ ਹਰ ਅੱਖਰ ਉਹਲੇ ਘੁੰਡ ਕੱਢ ਕੇ ਖੜ੍ਹਾ ਨਜ਼ਰ ਆਉਂਦਾ ਹੈ। ਆਖ਼ਰੀ ਰਪਟ ਵਿੱਚ ਤਾਂ ਸਪਸ਼ਟ ਵੀ ਹੈ।
ਚੰਡੀਗੜ੍ਹ: ਕਈ ਨਾਮਵਰ ਸਿੱਖ ਬੁੱਧੀਜੀਵੀਆਂ ਅਤੇ ਸਮਾਜ-ਹਿਤੈਸ਼ੀ ਚਿੰਤਕਾਂ ਨੇ ਪਿਛਲੇ ਦਿਨੀਂ ਅਲਵਰ ਵਿੱਚ ਗਊ-ਤਸਕਰ ਗਰਦਾਨ ਕੇ ਜਨੂੰਨੀ ਭੀੜ ਵੱਲੋਂ ਇੱਕ ਮੁਸਲਮਾਨ ਨੌਜਵਾਨ ਰਕਬਰ ਖਾਨ ਨੂੰ ...
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸ੍ਰੀ ਹਰਿਮੰਦਰ ਸਾਹਿਬ ‘ਤੇ ਕੇਂਦਰ ਸਰਕਾਰ ਵੱਲੋਂ 34 ਸਾਲ ਪਹਿਲਾਂ ਕੀਤਾ ਗਿਆ ਹਮਲਾ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ। ਇਹ ਸਾਜਿਸ਼ ...
ਹਥਲੀ ਪੁਸਤਕ ਵਿਚ ਸਰਦਾਰ ਮੱਲ ਸਿੰਘ ਨੇ ਮੁਕੰਮਲ ਸੱਚ ਦੀ ਬਾਰੀਕੀ ਨਾਲ ਖੋਜ ਕੀਤੀ ਹੈ। ਡਾਕਟਰ ਮੂੰਜੇ, (ਸੇਠ) ਬਿਰਲਾ, ਅੰਬੇਡਕਰ, ਰਾਜਾ, ਮ. ਕ. ਗਾਂਧੀ ਦੀਆਂ ਪੈੜਾਂ ਨੱਪਦੇ ਇਹ ਸਚਾਈ ਦੀ ਤਹਿ ਤਕ ਪਹੁੰਚ ਸਕੇ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿੱਚ ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਇਕੱਠ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਬਾਰੇ ਨਿਰਾਸ਼ਾ ਜ਼ਾਹਰ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਪ੍ਰਤੀ ਭੇਦ-ਭਾਵ ਵਾਲਾ ਰਵੱਈਆ ਆਪਣਾਉਂਣ ਨਾਲ ਸੰਸਾਰ ਬਰ ਦੇ ਸਿੱਖਾਂ ਵਿਚ ਗਲਤ ਸੰਦੇਸ਼ ਗਿਆ ਹੈ ਜਿਸ ਦੇ ਮੰਤਰੀ ਮੰਡਲ ਵਿਚ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਮੰਤਰੀ ਹਨ ਅਤੇ ਜਿਸ ਦੀ ਸਰਕਾਰ ਵਿਚ 17 ਪਾਰਲੀਮੈਂਟ ਮੈਂਬਰ ਪ੍ਰਵਾਸੀ ਭਾਈਚਾਰਾ ਦੇ ਹੋਣ। ਭਾਰਤ ਸਰਕਾਰ ਦੇ ਵਲੋਂ ਆਪਣਾਏ ਜਾ ਰਹੇ ਪੱਖ-ਪਾਤੀ ਅਤੇ ਦੋਗਲੀ ਨੀਤੀ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ। ਅਮ੍ਰੀਕਾ ਦੇ ਹਿੰਦੂ ਵਪਾਰੀ ਸਲੱਭ ਕੁਮਾਰ ਵੱਲੋ ਟਰੰਪ ਦੀ ਚੌਣ ਮੁਹਿੰਮ ਵਿਚ ਇਕ ਮੀਲੀਅਨ ਡਾਲਰ ਯੋਗਦਾਨ ਇਸ ਕਰਕੇ ਕਿ ਪਾਇਆ ਕਿ ਟਰੰਪ ਇਸਲਾਮ ਵਿਰੋਧੀ ਏਜੰਡੇ ‘ਤੇ ਚੋਣ ਲੜ ਰਿਹਾ ਸੀ। ਇਸ ਮੌਕੇ ਹਿੰਦੂ ਸੰਗਰਨ ਵਲੋ ਵੀ ਟਰੰਪ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਹਿੰਦ ਫੇਰੀ ਨੂੰ ਭਾਰਤੀ ਨਿਜ਼ਾਮ ਵੱਲੋਂ ਅਖਾਉਤੀ (ਸਿੱਖ) ਅੱਤਵਾਦ ਦਾ ਸਹਾਰਾ ਲੈ ਕੇ ਬੇਅਸਰ ਕਰਨ ਲਈ ਵਰਤੀ ਕੂਟਨੀਤੀ ਦੀਆਂ ਪਰਤਾਂ ਫੇਰੀ ਦੇ ਦੌਰਾਨ ਹੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਟਾਈਮਸ ਔਵ ਇੰਡੀਆ ਦੇ ਸੁਘੜ ਪੱਤਰਕਾਰ ਆਈ. ਪੀ. ਸਿੰਘ ਨੇ ਕੈਨੇਡਾ ਦੇ ਮੀਡੀਆ ਦੇ ਹਵਾਲੇ ਨਾਲ ਇੱਕ ਰਪਟ 24 ਫ਼ਰਵਰੀ 2018 ਨੂੰ ਛਾਪੀ ਹੈ, ਜਿਸ ਅਨੁਸਾਰ ਕੈਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਬੂਤਾਂ ਸਹਿਤ ਦੱਸਿਆ ਹੈ ਕਿ ਜਸਪਾਲ ਸਿੰਘ ਅਟਵਾਲ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਜ਼ਦੀਕੀ ਕਾਫ਼ਲੇ ਵਿੱਚ ਘੁਸਪੈਠ ਕਰਵਾ ਕੇ ਕੈਨੇਡਾ ਨੂੰ ਦਹਿਸ਼ਤਗਰਦਾਂ ਦਾ ਹਮਦਰਦ ਸਾਬਤ ਕਰਨ ਦਾ ਮੁਕੰਮਲ ਇੰਤਜ਼ਾਮ ਭਾਰਤ ਸਰਕਾਰ ਨੇ ਹੀ ਕੀਤਾ ਸੀ। ਏਸ ਘਟਨਾ ਤੋਂ ਅਤੇ ਹਰਜੀਤ ਸਿੰਘ ਸਾਜਨ ਦੀ ਆਮਦ ਦੇ ਸਮੇਂ ਤੋਂ ਅੱਤਵਾਦ ਬਾਰੇ ਸ਼ੁਰੂ ਕੀਤੇ ਵਿਵਾਦ ਤੋਂ ਲੱਗਦਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਅਤੇ ਕੈਨੇਡਾ ਸਰਕਾਰ ਉੱਤੇ ਦਬਾਅ ਬਨਾਉਣ ਲਈ ਤਿਆਰ ਕੀਤੀ ਯੋਜਨਾ ਉੱਚ-ਪੱਧਰੀ ਵੱਡਾ ਛੜਯੰਤਰ ਹੈ ਜਿਸ ਨੂੰ ਪੂਰਾ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ।
1947-48 ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਮਤੇ ਤੱਕ ਜੋ ਸੰਘਵਾਦ ਦਾ ਬਹੁਕੌਮੀ ਸਿਧਾਂਤ ਅਕਾਲੀਆਂ ਨੇ ਪ੍ਰਚਾਰਿਆ ਹੈ ਅੱਧੀ ਸਦੀ ਭਟਕਣ ਪਿੱਛੋਂ ਸਾਰੇ ਦਾ ਸਾਰਾ ਹਿੰਦੁਸਤਾਨ ਇਸ ਉੱਤੇ ਇਮਾਨ ਲਿਆਉਣ ਵੱਲ ਵਧਦਾ ਜਾਪਦਾ ਹੈ। ‘‘ਵੱਡੀ ਦ੍ਰਿਸ਼ਟੀ’’ ਵਾਲਿਆਂ ਦੀ ਮਿਹਰਬਾਨੀ ਨੇ ਸਦੀਆਂ ਤੋਂ ਅਖੰਡ ਚਲੇ ਆ ਰਹੇ ਭਾਰਤ ਨੂੰ ਤਿੰਨ ਟੁਕੜਿਆਂ ਵਿੱਚ 1947 ਵਿੱਚ ਵੰਡਿਆ ਅਤੇ ਅੱਜ ਘੱਟੋ ਘੱਟ ਪੰਜਾਬ ਟੁਕੜਿਆਂ ਵਿੱਚ ਵੰਡਣ ਦੇ ਕਿਨਾਰੇ ਲਿਆ ਖੜ੍ਹਾ ਕੀਤਾ ਹੈ। ਏਨੇ ਸਮੇਂ ਵਿੱਚ ‘‘ਨਿਸ਼ਚਿਤ ਸਮਾਜਿਕ-ਰਾਜਨੀਤਕ ਦਰਸ਼ਨ’’ ਧਾਰੀਆ ਨੇ ਆਪਣੇ ਸਾਂਝੇ ਪੁਰਖਿਆਂ ਦੀ ਔਲਾਦ ਦੇ ਖੂਨ ਨਾਲ ਲੱਖਾਂ ਵਾਰ ਹੱਥ ਰੰਗੇ ਹਨ, ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਹੈ। ਸਿੱਖ ਸਮਾਜਿਕ ਅਤੇ ਰਾਜਨੀਤਕ ਦਰਸ਼ਨ ਦੇ ਅਸਰ ਹੇਠ ਤਕਰੀਬਨ ਏਨਾ ਕੁ ਸਮਾਂ ਰਾਜ ਕਰਨ ਵਾਲੇ ਰਣਜੀਤ ਸਿੰਘ ਬਾਰੇ ਲਾਰਡ ਐਕਟਨ ਕਹਿੰਦਾ ਹੈ ਕਿ ਉਸ ਨੇ ਕਿਸੇ ਵੀ ਬੇਨਗੁਨਾਹ (ਜਾਂ ਗੁਨਾਹਗਾਰ) ਇਨਸਾਨ ਦੇ ਖੂਨ ਦੇ ਛਿੱਟੇ ਨੂੰ ਸਿੱਖੀ ਦੇ ਪਾਕ ਦਾਮਨ ਉਤੇ ਨਹੀਂ ਪੈਣ ਦਿੱਤਾ। ਖੈਰ ! ਇਹ ਤਾਂ ਸੀ ਗੱਲਾਂ ਵਿੱਚੋਂ ਗੱਲ। ਅਸਲ ਮਸਲਾ ਤਾਂ ਦਰਿਆਈ ਪਾਣੀਆਂ ਦਾ ਹੈ। ਪੰਜਾਬ ਦੋਖੀਆਂ ਦਾ ਵਿਚਾਰ ਹੈ ਕਿ ਹਰਿਆਣੇ ਨੂੰ ‘‘ਇਨ੍ਹਾਂ ਪਾਣੀਆਂ ਨੂੰ ਵਰਤਣ ਦਾ ਪੂਰਾ ਹੱਕ ਹੈ।’’ ਸੱਚ ਝੂਠ ਦੀ ਪਛਾਣ ਲਈ ਇਸ ਕਥਨ ਦੇ ਆਧਾਰਾਂ ਦੀ ਘੋਖ ਪੜਤਾਲ ਲਾਜ਼ਮੀ ਹੈ।
ਸਿੱਖ ਵਿਚਾਰਵਾਨਾਂ, ਨੇਤਾਵਾਂ, ਧਾਰਮਕ ਸ਼ਖ਼ਸੀਅਤਾਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਦਾ 1947 ਤੋਂ ਬਾਅਦ ਆਮ ਵਰਤਾਰਾ ਬਣ ਗਿਆ ਹੈ ਕਿ ਉਹ ਆਪਣੇ-ਆਪ ਨੂੰ ਨਿਰੋਲ ਧਾਰਮਕ ਜਾਂ ਗ਼ੈਰ-ਸਿਆਸੀ ਆਖ ਕੇ ਕੌਮੀ ਹੋਣੀ ਬਾਰੇ ਫ਼ਿਕਰਮੰਦ ਹੋਣ ਤੋਂ ਨਜਾਤ ਪ੍ਰਾਪਤ ਕਰ ਲੈਂਦੇ ਹਨ।
« Previous Page — Next Page »