ਮੋਦੀ ਸਰਕਾਰ ਕੋਲ ਦੇਸ ਦੀਆਂ ਆਰਥਿਕ ਸਮੱਸਿਆਵਾਂ ਸਮੇਤ ਦੇਸ ਦੀਆਂ ਸਮਾਜੀ ਅਤੇ ਸਭਿਆਚਾਰਕ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ, ਇਸ ਲਈ ਉਹ ਲੋਕਾਂ ਨੂੰ ਭਰਾਮਾਰੂ ਲੜਾਈ ਵਿਚ ਉਲਝਾ ਕੇ ਦੇਸ ਉਤੇ ਰਾਜ ਕਰਨਾ ਚਾਹੁੰਦੀ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਵੱਲੋਂ ਦਰਸਾਈ ਗਈ ਜੀਵਨ ਜੁਗਤ ਮਨੁੱਖੀ ਮੁਕਤੀ ਦਾ ਰਾਹ ਹੈ। ਗੁਰੂ ਪਾਤਿਸ਼ਾਹ ਨੇ ਆਪਣੀ ਬਾਣੀ ਰਾਹੀਂ ਮਨੁੱਖ ਦੀ ਕਰਤਾਰੀ ਸ਼ਕਤੀ ਨੂੰ ਮਾਨਤਾ ਦੇ ਕੇ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਦਾ ਸੰਦੇਸ਼ ਆਲਮੀ ਮਾਨਵਤਾ ਲਈ ਦਿੱਤਾ।
ਡਾ. ਢਿਲੋਂ ਨੇ ਦੱਸਿਆ ਕਿ ਵੱਖ-ਵੱਖ ਧਰਮਾਂ ਵਿਚ "ਧਰਮ-ਯੁੱਧ" ਸ਼ਬਦ ਦੇ ਅਰਥ ਹੋਲੀ ਵਾਰ ਕੀਤੇ ਜਾਂਦੇ ਹਨ। ਸ. ਗੁਰਤੇਜ ਸਿੰਘ ਨੇ ਪ੍ਰੋਫੇਸਰ ਬਲਵਿੰਦਰਪਾਲ ਸਿੰਘ ਦੇ ਸਿਰੜ, ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ ਅਤੇ ਪੁਸਤਕ ਵਿਚ ਸ਼ਾਮਲ ਵਿਦਵਾਨਾਂ ਦੇ ਲੇਖਾਂ ਸਬੰਧੀ ਚਰਚਾ ਕਰਦਿਆਂ ਗੁਰੂ ਨਾਨਕ ਜੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸ. ਗੁਰਬਚਨ ਸਿੰਘ ਅਦਾਰਾ ਦੇਸ਼ ਪੰਜਾਬ ਨੇ ਵਰਤਮਾਨ ਸਮੇਂ ਵਿਚ ਪੁਸਤਕ ਦੀ ਪ੍ਰਸੰਗਤਾ ਬਾਰੇ ਵਿਚਾਰ ਪੇਸ਼ ਕੀਤੇ।
ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਕੇਵਲ ਪੇਸ਼ ਕੀਤੀ ਫੀਸ ਦੀ ਮੁਢਲੀ ਤਜ਼ਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ "ਜਜ਼ੀਆ" ਕਰਾਰ ਦੇਣ ਵਾਲਾ ਭੜਕਾਊ ਅਤੇ ਬੇਲੋੜਾ ਬਿਆਨ ਹੈ, ਜੋ ਮੌਕੇ ਦੀਆਂ ਪ੍ਰਸਥਿਤੀਆਂ ਦੇ ਅਨੁਕੂਲ ਨਹੀਂ ਬਲਕਿ ਉਲਟ ਹੈ।
ਜੰਮੂ ਕਸ਼ਮੀਰ ਦੇ ਖਾਸ ਸੰਵਿਧਾਨਕ ਰੁਤਬੇ ਨੂੰ ਤੋੜ ਕੇ ਉਸਨੂੰ ਕੇਂਦਰੀ ਪ੍ਰਬੰਧ ਵਾਲਾ ਰਾਜ ਬਣਾਉਣ ਦੀ ਕਾਰਵਾਈ ਦੀ ਸਿੱਖ ਚਿੰਤਕਾਂ ਨੇ ਸਖਤ ਨਿਖੇਧੀ ਕੀਤੀ ਹੈ।
ਜੂਨ 1984 ਵਿਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ "ਸਿੱਖ ਰੈਫਰੈਂਸ ਲਾਇਬਰੇਰੀ " ਦੇ ਹੋਏ ਨੁਕਸਾਨ ਅਤੇ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਸਬੰਧੀ ਲੇਖਾ ਤਿਆਰ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਬਣਾਈ ਗਈ ਇਕ ਸਪੈਸ਼ਲ ਕਮੇਟੀ ਨੂੰ ਅੱਜ ਸਿੱਖ ਬੁੱਧੀਜੀਵੀਆਂ ਨੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਗਿਆ ਕਿ ਇਹ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਇਕ ਯਤਨ ਹੈ।
ਲੰਘੇ ਕੱਲ੍ਹ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਸਿੱਖ ਬੁੱਧੀਜੀਵੀਆਂ ਵਲੋਂ ਬਣਾਏ ਪੰਜਾਬ ਬਚਾਓ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਤਬਾਹੀ ਦਾ ਜਿੰਮੇਵਾਰ ਸਮਝਦਾ ਹੈ ਅਤੇ ਜੇਕਰ ਵੱਡੇ ਬਾਦਲ ਕੋਲ ਇਸ ਗੱਲ ਵਿਰੁਧ ਕੋਈ ਸਫਾਈ ਹੋਵੇ ਤਾਂ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜੇ ਤੇ ਸਿੱਖ ਬੁੱਧੀਜੀਵੀ ਗੁਰਤੇਜ ਵਲੋਂ ਉਸ ਵਿਰੁਧ ਚੋਣ ਲੜੀ ਜਾਵੇਗੀ।
ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਚੰਡੀਗੜ੍ਹ) ਵਲੋਂ ਇਕ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਪੰਜਾਬੀਆਂ ਨੇ 1947 ਦੀ ਵੱਢ-ਟੁੱਕ ਸਮੇਂ ਅਤੇ ਬਾਅਦ ਦੀਆਂ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਦਰਮਿਆਨ ਜੰਗਾਂ ਦੌਰਾਨ ਬਹੁਤ ਖੂਨ-ਖਰਾਬਾ ਅਤੇ ਤਬਾਹੀ ਝੱਲੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਭਾਰਤ-ਪਾਕਿਸਤਾਨ ਦੇ ਸੰਭਾਵੀ ਯੁੱਧ ਦੇ ਮੰਡਰਾਉਂਦੇ ਬੱਦਲ ਉਨ੍ਹਾਂ ਲਈ ਹੋਰ ਭਿਆਨਕ ਮਾਰ-ਮਰਾਈ ਅਤੇ ਉਜਾੜੇ ਦਾ ਸਬੱਬ ਬਣਨ।
ਖਬਰਖਾਨਾ ਸਿੱਖਾਂ ਦੇ ਨਾਂ ਨਾਲ ਜਦੋਂ ਜੀਅ ਕਰੇ ਅੱਤਵਾਦੀ ਸ਼ਬਦ ਜੋੜ ਦਿੰਦਾ ਹੈ, ਪਰ ਜਦੋ ਗਾਈਆਂ ਦੀ ਰੱਖਿਆ ਦੇ ਨਾਂ ਉਤੇ ਘੱਟ ਗਿਣਤੀਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ ਉਦੋਂ ਮੀਡੀਆ ਅਜਿਹਾ ਕਰਨ ਦੀ ਜੁਰਅੱਤ ਨਹੀਂ ਕਰਦਾ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਉਹਨਾਂ ਨੂੰ ਕੈਪਟਨ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਕਿ ਉਹ ਆਰ.ਐਸ.ਐਸ ਦੇ ਮਾਪਦੰਡਾਂ ਰਾਹੀ ਸਿੱਖਾਂ ਦੀ ਦੇਸ਼-ਭਗਤੀ ਨੂੰ ਮਿਣੇਗਾ ਅਤੇ ਸਿੱਖਾਂ ਉਤੇ ਮੁੜ ਸਰਕਾਰੀ ਤਸ਼ੱਦਦ ਕਰਨ ਲਈ ਇੱਕ ਨਵਾਂ ਹੋਰ ਪਿੜ ਤਿਆਰ ਕਰੇਗਾ।
« Previous Page — Next Page »