ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ 'ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫੌਜ ਨੂੰ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ 'ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ ਆਉਂਦੀ ਸੀ। ਬਲਿਊ ਸਟਾਰ ਤੋਂ ਬਾਅਦ ਇਸ ਸਾਕੇ ਬਾਰੇ ਸਭ ਤੋਂ ਪਹਿਲੀ ਕਿਤਾਬ ਮਾਰਕ ਟਲੀ ਅਤੇ ਸਤੀਸ਼ ਜੈਕਬ ਵਲੋਂ ਲਿਖੀ ਗਈ ਸੀ। ਇਹ ਕਿਤਾਬ ਨਵੰਬਰ 1985 ਵਿੱਚ ਛਪ ਕੇ ਸਾਹਮਣੇ ਆਈ। ਮਾਰਕ ਟਲੀ ਅਤੇ ਸਤੀਸ਼ ਜੈਕਬ ਬੀ.ਬੀ.ਸੀ. ਰੇਡੀਓ ਦੇ ਨਵੀਂ ਦਿੱਲੀ 'ਚ ਪੱਤਰਕਾਰ ਸਨ। ਉਨਾਂ ਦਿਨਾਂ 'ਚ ਟੈਲੀਵੀਜ਼ਨ ਦਾ ਇੱਕੋ ਇੱਕ ਚੈਨਲ ਦੂਰਦਰਸ਼ਨ ਸੀ, ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਹੇਠ ਸੀ ਇਹੀ ਹਾਲ ਰੇਡੀਓ ਦਾ ਸੀ ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਵਿੱਚ ਸੀ । ਇਸ ਕਰਕੇ ਸਰਕਾਰ ਨੂੰ ਨਾ ਭਾਉਣ ਵਾਲੀ ਕੋਈ ਵੀ ਖ਼ਬਰ ਟੀ.ਵੀ.-ਰੇਡੀਓ 'ਤੇ ਨਸ਼ਰ ਨਹੀਂ ਸੀ ਹੋ ਸਕਦੀ।
-ਗੁਰਪ੍ਰੀਤ ਸਿੰਘ ਮੰਡਿਆਣੀ ਫੌਜ ਵੱਲੋਂ ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ...
-ਗੁਰਪ੍ਰੀਤ ਸਿੰਘ ਮੰਡਿਆਣੀ 3 ਜੂਨ 1984 ਨੂੰ ਸਵੇਰੇ ਫੌਜ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ. ਗੁਰਦਿਆਲ ਸਿੰਘ ਪੰਧੇਰ ਨੂੰ ਵੱਡੇ ...
ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਦਰਿਆਵਾਂ ਅਤੇ ਡਰੇਨਾਂ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਪੰਜਾਬ ਸਰਕਾਰ ਆਪਣੇ ਦਫ਼ਤਰ ਵਿੱਚੋਂ ਹੀ ਬੈਠੀ ਬਿਠਾਈ ਕਰ ਸਕਦੀ ...
ਸਤਲੁਜ ਦਰਿਆ 'ਚ ਪ੍ਰਦੂਸ਼ਣ ਦੇ ਖਿਲਾਫ਼ ਕਾਨੂੰਨੀ ਲੜਾਈ ਲੜ ਰਹੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਜੇਸ਼ਨ ਦੇ ਚੇਅਰਮੈਨ ਅਤੇ ਉੱਘੇ ਵਕੀਲ ਡੀ. ਐਸ. ਗਿੱਲ ਦਾ ਕਹਿਣਾ ਹੈ ਕਿ ਨਾ ਹੀ ਇੰਡੀਅਨ ਪੀਨਲ ਕੋਡ ਤੇ ਨਾ ਹੀ ਵਾਟਰ ਪਲੂਸ਼ਨ ਐਕਟ ਦੇ ਤਹਿਤ ਦਰਿਆਵਾਂ 'ਚ ਗੰਦਗੀ ਫੈਲਾਉਣ ਵਿਰੁੱਧ ਕੋਈ ਸਜ਼ਾ ਯਾਫ਼ਤਾ ਜੁਰਮ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਅਫਗਾਨਾ ਵਿਚ ਲੱਗੀ ਚੱਢਾ ਸ਼ੂਗਰ ਮਿੱਲ ਵਲੋਂ ਬਿਆਸ ਦਰਿਆ ਵਿਚ ਸੁੱਟੇ ਗਏ ਜ਼ਹਿਰੀਲੇ ਮਾਦੇ ਨੂੰ ਮਿੱਲ ਦੇ ਪ੍ਰਬੰਧਕ ਭਾਵੇ ਮਹਿਜ ਇੱਕ ਅਚਾਨਕ ਵਾਪਰਿਆਂ ਹਾਦਸਾ ਦਸ ਰਹੇ ਹਨ ਪਰ ਗੂਗਲ ਨਕਸ਼ੇ ਮੁਤਾਬਕ ਇਸ ਮਿੱਲ ਵਲੋਂ ਚਿਰਾਂ ਤੋਂ ਹੀ ਕਾਲਾ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾਂਦਾ ਰਿਹਾ ਹੈ। ਇਲਾਕੇ ਦੇ ਲੋਕ ਵੀ ਇਸ ਗੱਲ ਦੀ ਤਸਦੀਕ ਕਰਦੇ ਹਨ।
ਹਿਮਾਚਲ ਦਾ ਮੁੱਖ ਮੰਤਰੀ ਪੰਜਾਬ ਦੀ ਰਾਜਧਾਨੀ 'ਚ ਆ ਕੇ ਪੰਜਾਬ ਤੋਂ ਦਰਿਆਈ ਪਾਣੀ ਦੇ ਪੈਸੇ ਵਸੂਲਣ ਦੀ ਬਿਲਕੁਲ ਨਿਹੱਕੀ ਗੱਲ ਕਰਦਾ ਹੈ। ਪਰ ਪੰਜਾਬ ਸਰਕਾਰ ਵਲੋਂ ਉਹਨੂੰ ਠੋਕਵਾ ਜਵਾਬ ਦੇਣਾ ਗੱਲ ਤਾਂ ਦੂਰ ਦੀ ਰਹੀ ਬਲਕਿ ਚੂੰ ਵੀ ਨਹੀਂ ਕੀਤੀ। ਹਾਲਾਂਕਿ ਪੰਜਾਬ ਦੀ ਰਾਜਗੱਦੀ 'ਤੇ ਉਹ ਕੈਪਟਨ ਅਮਰਿੰਦਰ ਸਿੰਘ ਕਾਬਜ਼ ਹੈ ਜੀਹਨੂੰ ਕਾਂਗਰਸੀ ਬੜੇ ਫ਼ਖ਼ਰ ਨਾਲ ਪੰਜਾਬ ਦੇ ਪਾਣੀਆਂ ਦਾ ਰਾਖਾ ਕਹਿੰਦੇ ਰਹੇ ਹਨ। ਦੂਜੇ ਪਾਸੇ ਪਾਣੀਆਂ ਖ਼ਾਤਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦੇ ਦਮਗਜ਼ੇ ਮਾਰਨ ਵਾਲੇ ਬਾਦਲ ਸਾਹਿਬ ਵੀ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਪੰਜਾਬ ਵਿਰੋਧੀ ਐਲਾਨ ਨੂੰ ਚੱੁਪ ਚਾਪ ਜਰ ਗਏ ਨੇ।
14 ਮਾਰਚ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਤਿੰਨ ਸੀਨੀਅਰ ਵਜ਼ੀਰਾਂ ਨੇ ਮੁੱਖ ਮੰਤਰੀ ਨੂੰ ਇੱਕ ਸੁਰ ਹੋ ਕੇ ਕਿਹਾ ਕਿ ਆਪਣੇ ਰਾਜ 'ਚ ਆਪਣੇ ਵਿਰੋਧੀ, ਬਾਦਲਾਂ ਦੀ ਹੀ ਤੂਤੀ ਬੋਲਦੀ ਹੈ। ਉਨਾਂ੍ਹ ਕਿਹਾ ਕਿ ਸਾਡੀ ਪਾਰਟੀ ਲੋਕਾਂ ਨਾਲ ਏਸ ਵਾਅਦੇ ਤਹਿਤ ਸੱਤਾ ਵਿੱਚ ਆਈ ਸੀ ਕਿ ਉਹ ਟ੍ਰਾਂਸਪੋਰਟ ਮਾਫੀਆ ਦੀਆਂ ਗੈਰ ਕਾਨੂੰਨੀ ਬੱਸਾਂ ਨੂੰ ਸੜਕਾਂ ਤੋਂ ਭੱਜਣੋ ਹਟਾਉਗੀ ਪਰ ਇਹਦੇ ਉਲਟ ਬਾਦਲਾਂ ਦਾ ਟ੍ਰਾਂਸਪੋਰਟ ਕਾਰੋਬਾਰ ਘਟਣ ਦੀ ਬਜਾਏ ਵਧ ਫੁੱਲ ਰਿਹਾ ਹੈ। ਅਕਾਲੀ ਲੀਡਰਾਂ ਦੇ ਅੱਗੇ ਪਿੱਛੇ ਹੂਟਰ ਮਾਰਦੀਆ ਜਿਪਸੀਆਂ ਇਓਂ ਤੁਰਦੀਆ ਨੇ ਜਿਵੇਂ ਓਹੀ ਪੰਜਾਬ ਦੇ ਵਜ਼ੀਰ ਹੋਣ।
ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੋਟਰਾਂ 'ਤੇ ਬਿੱਲ ਲਾਉਣ ਦੀਆਂ ਮਸ਼ਕਾਂ ਕਰ ਰਹੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਘੂਰ ਕੇ ਆਖਿਆ ਹੈ ਕਿ ਛੇਤੀ ਤੋਂ ਛੇਤੀ ਮੋਟਰਾਂ ਦੇ ਬਿੱਲ ਘੱਲਣੇ ਸ਼ੁਰੂ ਕਰੋ। ਕੇਂਦਰੀ ਖੇਤੀਬਾੜੀ ਮਹਿਕਮੇ ਅਤੇ ਨੀਤੀ ਆਯੋਗ (ਪਲੈਨਿੰਗ ਕਮਿਸ਼ਨ) ਨੇ ਪੰਜਾਬ ਦੇ ਅਫ਼ਸਰਾਂ ਨੂੰ ਦਿੱਲੀ ਸੱਦ ਕੇ ਇਹ ਹਾਦਾਇਤ ਕੀਤੀ। ਦੂਜੇ ਪਾਸੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਸ ਗੱਲ ਨੂੰ ਪੰਜਾਬ ਦੀ ਆਰਥਿਕ ਘੇਰਾ ਬੰਦੀ ਕਰਾਰ ਦਿੱਤਾ ਹੈ।
ਪੱਚੀਆਂ ਸਾਲਾਂ 'ਚ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ 22 ਗੁਣਾ ਮਹਿੰਗੀ ਹੋ ਗਈ ਹੈ। ਭਾਵੇਂ ਸਾਰੇ ਕਿਸਾਨਾਂ ਨੂੰ ਮੋਟਰਾਂ ਦੇ ਬਿੱਲ ਨਹੀਂ ਦੇਣੇ ਪੈਂਦੇ ਪਰ ਸਰਕਾਰ ਨੇ ਬਿੱਲਾਂ ਦੇ ਨਵੇਂ ਰੇਟ ਐਲਾਨ ਦਿੱਤੇ ਨੇ। ਇਹ ਤਾਂ ਸਿਰਫ਼ ਬਿਜਲੀ ਦਾ ਨਵਾਂ ਰੇਟ ਹੈ ਪਰ ਜੇ ਟਿਊਬਵੈੱਲਾਂ ਵਿਚੋਂ ਨਿਕਲਦੇ ਪਾਣੀ ਦਾ ਹਿਸਾਬ ਲਾਈਏ ਤਾਂ ਇਹ ਖਰਚਾ ਲੱਗਭੱਗ 64 ਗੁਣਾਂ ਮਹਿੰਗਾ ਹੋਇਆ ਹੈ।
« Previous Page — Next Page »