ਸਿੱਖ ਜਥਾ ਮਾਲਵਾ ਵੱਲੋਂ ਨਗਰ ਚੰਗਾਲ ਦੇ ਸਹਿਯੋਗ ਨਾਲ ਪਿਛਲੇ ਦੋ ਦਿਨਾ ਤੋਂ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਅੱਖਰਕਾਰੀ ਸਿਖਲਾਈ ਪੜਾਅ ਕੀਤਾ ਗਿਆ ਸੀ ਜਿਸ ਦੀ ਬਹੁਤ ਚੜ੍ਹਦੀਕਲਾ ਦੇ ਨਾਲ ਸੰਪੂਰਨਤਾ ਹੋਈ ਹੈ।
ਗੁਰਮੁਖੀ ਸ਼ਬਦ ਦਾ ਭਾਖਾਈ ਮੂਲਕ ਅਰਥ ਹੈ 'ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ; ਅਤੇ ਲਿਪੀਮੂਲਕ ਅਰਥ ਹੈ 'ਜੋ ਗੁਰੂ ਨੇ ਬਣਾਈ।' ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ।
ਗੁਰਾਂ ਦੇ ਨਾਂ ‘ਤੇ ਜੀਣ ਵਾਲਾਂ ਪੰਜਾਬ ਗੁਰਮੁਖੀ ਦੀ ਲੋਰੀ ਨਾਲ ਵੱਡਾ ਹੁੰਦਾ ਅਤੇ ਗੁਰਾਂ ਦੀ ਬਾਣੀ ਦੀ ਗੁੜਤੀ ਨਾਲ ਹੀ ਪਲਦਾ ਹੈ। ਮਹਾਨ ਇਤਿਹਾਸ ਅਤੇ ਵਿਰਸੇ ਦੇ ਮਾਲਕ ਗੁਰਮੁਖੀ ਬਾਝੋਂ ਕੱਖਾਂ ਤੋਂ ਵੀ ਹੌਲੇ ਹਨ। ਇਸ ਲਈ ਲੋੜ ਹੈ ਗੁਰਮੁਖੀ ਦੀ ਗੋਂਦ ਵਿਚ ਖੇਡੀਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰਮੁਖੀ ਅਖਰਾਂ ਦਾ ਗਹਿਣਾ ਪਹਿਣਾਈਏ
(21 ਫਰਵਰੀ ਨੂੰ) ਜਾਰੀ ਕੀਤੇ ਇਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਕਤ ਅਦਾਰਿਆਂ ਦੀਆਂ ਤਖਤੀਆਂ ਅਤੇ ਸੜਕਾਂ ਦੇ ਮੀਲ ਪੱਥਰ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਬੋਲੀ ਵਿੱਚ ਲਿਖਣਾ ਲਾਜਮੀ ਕਰ ਦਿੱਤਾ ਗਿਆ ਹੈ
ਅੱਜ-ਕੱਲ੍ਹ ਲੋਕਾਂ ਨੇ ਆਪਣੇ ਘਰਾਂ ਅਤੇ ਕਾਰੋਬਾਰੀ ਥਾਂਵਾਂ ਵਿਚ ਦਿਨ-ਤਰੀਕਾਂ ਵੇਖਣ ਲਈ ਇਸ ਤਰ੍ਹਾਂ ਦੇ ਕਿਤਾਬਚੇ ਰੱਖੇ ਹਨ ਜਿਨ੍ਹਾਂ ਦੇ ਹਰ ਸਫੇ ਉਪਰ ਇਕੋ ਪਾਸੇ ਦਿਨ-ਤਰੀਕ ਦੇ ਨਾਲ ਕੋਈ ਧਾਰਮਿਕ ਸੁਨੇਹਾ (ਗੁਰਬਾਣੀ ਦੇ ਸ਼ਬਦ ਆਦਿ) ਲਿਖਿਆ ਹੁੰਦਾ ਹੈ, ਜਿਸ ਦੇ ਅਰਥ ਵੀ ਲਿਖੇ ਹੁੰਦੇ ਹਨ। ਇਕ ਦਿਨ ਮੈਂ ਡਾਕਟਰ ਕੋਲ ਗਿਆ ਤਾਂ ਉਸਦੀ ਦੁਕਾਨ ਉਪਰ ਵੀ ਅਜਿਹੇ ਕਿਤਾਬਚੇ ਉਪਰ ਨਿੱਕੇ ਨਿੱਕੇ ਅਖਰਾਂ ਵਿਚ ਗੁਰਬਾਣੀ ਲਿਖੀ ਹੋਈ ਸੀ ਅਤੇ ਵਿਆਖਿਆ ਤੋਂ ਪਹਿਲਾਂ ਮੋਟਾ ਕਰਕੇ ‘ਅਰਥ’ ਲਿਖਿਆ ਹੋਇਆ ਸੀ।