ਦਿੱਲੀ ਦੇ ਰਾਮਜਸ ਕਾਲਜ 'ਚ ਲਿਟਰੇਰੀ ਕਮੇਟੀ ਵਲੋਂ ਦੇਸ਼ ਧ੍ਰੋਹ ਦਾ ਮੁਕੱਦਮਾ ਝੱਲ ਰਹੇ ਅਤੇ ਜੇਲ੍ਹ ਜਾ ਚੁੱਕੇ ਜੇ.ਐਨ.ਯੂ. ਦੇ ਵਿਦਿਆਰਥੀ ਉਮਰ ਖਾਲਿਦ ਨੂੰ ਇਕ ਪ੍ਰੋਗਰਾਮ 'ਚ ਬੁਲਾਉਣ ਦਾ ਆਰ.ਐਸ.ਐਸ. ਦੀ ਹਮਾਇਤ ਪ੍ਰਾਪਤ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ.ਬੀ.ਵੀ.ਪੀ.) ਦੇ ਵਿਰੋਧ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਸਿਆਸਤ 'ਚ ਗਰਮੀ ਆ ਗਈ ਸੀ।
ਕਾਰਗਿਲ ’ਚ ਮਾਰੇ ਗਏ ਕੈਪਟਨ ਮਨਦੀਪ ਸਿੰਘ ਦੀ ਪੁੱਤਰੀ ਗੁਰਮਿਹਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਰਐਸਐਸ ਦੇ ਵਿਦਿਆਰਥੀ ਵਿੰਗ ਖ਼ਿਲਾਫ਼ ਮੁਹਿੰਮ ਛੇੜੇ ਜਾਣ ਬਾਅਦ ਏਬੀਵੀਪੀ ਮੈਂਬਰਾਂ ਵੱਲੋਂ ਉਸ ਨੂੰ ‘ਬਲਾਤਕਾਰ’ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਮਿਹਰ ਨੇ ਇਸ ਬਾਰੇ ਦਿੱਲੀ ਔਰਤ ਕਮਿਸ਼ਨ (ਡੀਸੀਡਬਲਿਊ) ਕੋਲ ਪਹੁੰਚ ਕੀਤੀ ਹੈ।