ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦਾ ਲਾਂਘਾ ਬਣਨ ਵਿਚ ਭਾਵੇਂ ਹਾਲੀ ਸਮਾਂ ਪਿਆ ਹੈ ਪਰ ਇਸ ਗੁਰਧਾਮ ਦੇ ਦਰਸ਼ਨਾਂ ਲਈ ਉਤਾਵਲੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਭਾਰੀ ਉਤਸ਼ਾਹ ਹੈ। ਖਬਰਖਾਨੇ ਦੇ ਕੁਝ ਕੁ ਹਿੱਸਿਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਤਕਰੀਬਨ ਸੌ ਲੋਕ ਹਰ ਰੋਜ਼ ਪਾਸਪੋਰਟ ਬਣਵਾਉਣ ਲਈ ਅਰਜੀਆਂ ਲਾ ਰਹੇ ਹਨ।
ਪਾਕਿਸਤਾਨ ਸਰਕਾਰ ਨੇ ਇਸ ਸੰਬੰਧੀ ਪੂਰੀ ਗਰਮਜੋਸ਼ੀ ਵਿਖਾੳਂਦੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਉਸਾਰੀ ਸ਼ੁਰੂ ਕਰ ਦਿੱਤੀ ਹੈ। ਪਰ ਭਾਰਤ ਵਾਲੇ ਪਾਸਿੳਂ ਸਿਆਸਤ ਤੋਂ ਛੁੱਟ ਹਾਲੀਂ ਅਮਲੀ ਤੌਰ 'ਤੇ ਕੁਝ ਵੀ ਸਾਹਮਣੇ ਨਹੀਂ ਸੀ ਆਇਆ।
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਸੰਬੰਧਿਤ ਅਜਿਹੇ ਮੁੱਦਿਆਂ 'ਤੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਹਨ। ਨਤੀਜੇ ਵਜੋਂ ਮੁੱਦਾ ਲਟਕ ਜਾਂਦਾ ਹੈ ਅਤੇ ਸੰਬੰਧਿਤ ਲੋਕਾਂ ਦੀ ਆਸਥਾ ਅਤੇ ਸਨਮਾਨ ਨੂੰ ਸੱਟ ਲਗਦੀ ਹੈ।
ਸਿਆਸਤ ਚੋਣਾਂ ਜਿੱਤਣ ਲਈ ਬੋਲੇ ਗਏ ਝੂਠਾਂ ਜਾਂ ਦੂਜਿਆਂ ਤੇ ਲਾਏ ਗਏ ਵਕਤੀ ਦੋਸ਼ਾਂ ਨੂੰ ਨਹੀਂ ਕਹਿੰਦੇ, ਨਾ ਹੀ ਸਰਕਾਰ ਦੇ ਮੰਤਰੀ ਜਾਂ ਮੁਖੀ ਬਣ ਕੇ ਲੋਕਾਂ ਤੋਂ ਪੈਸੇ ਖਾਣ ਨੂੰ ਸਿਆਸਤ ਕਹਿੰਦੇ ਹਨ।ਰਾਜਸੀ ਮੰਚ ਉੱਤੇ ਵਿਚਰਣ ਵਾਲੇ ਸਾਰੇ ਪਾਤਰ ਹੀ ਸਿਆਸਤਦਾਨ ਨਹੀਂ ਹੁੰਦੇ ਸਗੋਂ ਬਹੁਤੀ ਵਾਰ ਉਹ ਤਾਂ ਸਿਆਸੀ ਕਠਪੁਤਲੀਆਂ ਹੁੰਦੇ ਹਨ।ਅਸਲ ਸਿਆਸਤਦਾਨ ਤਾਂ ਉਹ ਹੁੰਦਾ ਹੈ ਜੋ ਏਹਨਾਂ ਪਾਤਰਾਂ ਦੇ ਕਾਰਜ ਅਤੇ ਬੋਲ ਤੈਅ ਕਰਦਾ ਹੈ।ਸਿਆਸਤ ਅਸਲ ਵਿਚ ਆਉਣ ਵਾਲੇ ਸਮਿਆਂ ਦੇ ਵਰਤਾਰਿਆਂ ਦਾ ਰਾਹ ਤੈਅ ਕਰਨ ਦੀ ਖੇਡ ਹੈ।
ਇਸ ਸਾਲ ਦੇ ਸ਼ੁਰੂ ਵਿਚ ਮੈਨੂੰ ਆਪਣੇ ਵਡੇਰਿਆਂ ਦੀ ਸਰਜ਼ਮੀਨ ਲਹਿੰਦੇ ਪੰਜਾਬ ਪਹਿਲੀ ਵਾਰ ਜਾਵਣ ਦਾ ਸੁਭਾਗ ਹੋਇਆ। ਮੈਂ ਕਰਮਾਂਵਾਲ਼ੀ ਆਂ ਕਿ ਪੰਜਾਹਾਂ ਨੂੰ ਢੁਕਣ ਵੇਲੇ ਗੁਰੂ ਨੇ ਮੇਰੇ ’ਤੇ ਮਿਹਰ ਕੀਤੀ। ਮੇਰੇ ਵਡੇਰੇ ਵਿੱਛੜੇ ਗੁਰਧਾਮਾਂ, ਜੱਦੀ ਥਾਵਾਂ ਨੂੰ ਮੁੜ ਜਾਵਣ ਨੂੰ ਤਰਸਦਿਆਂ ਮਰ-ਮੁੱਕ ਗਏ, ਜਿਹੜੀਆਂ ਥਾਵਾਂ ਉਹ ਸੰਨ ਸੰਤਾਲ਼ੀ ਵੇਲੇ ਖ਼ਾਲੀ ਹੱਥ ਪਿੱਛੇ ਛੋੜ ਆਏ ਸਨ।
ਪ੍ਰਸਿੱਧ ਰਾਜਨੀਤੀਕ ਸਿਧਾਂਤਕਾਰ ‘ਹੰਨ੍ਹਾ ਅਰੈਂਡ’ ਮੌਜੂਦਾ ਦੁਨੀਆ ਵਿੱਚ ਕੁਝ ਖਾਸ ਤਰਾਂ ਦੇ ਲੋਕਾਂ ਦੀ ਹਾਲਤ ਉੱਤੇ ਵਿਚਾਰ ਦਿੰਦਿਆਂ ਲਿਖਿਆ ਹੈ ਕਿ “ਜੈਸੀ ਦੁਰਘਟਨਾ ਨੇ ਮੋਜੂਦਾ ਸਮੇਂ ਵਿੱਚ ‘ਬੇਘਰੇ’ ਹੋਣ ਅਤੇ ‘ਜੜਾਂ ਤੋਂ ਹੀਣੇ’ ਹੋਣ ਦੀ ਡੂੰਘੀ ਭਾਵਨਾ ਵੱਡੇ ਪੱਧਰ ਉੱਤੇ ਪੈਦਾ ਕੀਤੀ ਹੈ। ਜਿਹੜੇ ਲੋਕ ਇਹਨਾਂ ਹਾਲਾਤਾਂ ਤੋਂ ਪੀੜਤ ਹੋਏ ਹਨ “ਤਾਕਤਹੀਣਤਾ ਦਾ ਅਹਿਸਾਸ” ਉਨ੍ਹਾਂ ਦੀਆਂ ਜਿੰਦਗੀਆਂ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਹੰਨ੍ਹਾ ਅਰੈਂਡ ਨੇ ਇਹਨਾਂ ਲੋਕਾਂ ਲਈ ਜਰਮਨ ਭਾਸ਼ਾ ਦਾ ਸ਼ਬਦ “Heimatlosen” ਵਰਤਿਆ ਹੈ ਜਿਸ ਦਾ ਭਾਵ ‘ਰਾਜਹੀਣਤਾ’ ਦੀ ਹਾਲਤ ਤੋਂ ਹੈ ਜੋ ਜੰਗੀ ਵਰਤਾਰੇ ਦੇ ਨਤੀਜੇ ਵਜੋਂ ਕੁੱਝ ਲੋਕਾਂ ਜਾਂ ਸਮੂਹਾਂ ਦੀ ਰਾਜਨੀਤੀਕ ਹੋਣੀ ਬਣ ਜਾਂਦੀ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲੇ ਬੀਤੇ ਕਈ ਦਹਾਕਿਆਂ ਤੋਂ ਚਰਚਾ ਚ ਰਿਹਾ ਹੈ। ਕਈ ਵਾਰ ਕੋਸ਼ਿਸ਼ਾਂ ਹੋਈਆਂ ਪਰ ਗੱਲ ਇਸ ਪੱਧਰ ਤੱਕ ਨਹੀਂ ਸੀ ਪਹੁੰਚ ਸਕੀ ਜਿਥੋਂ ਤੱਕ ਹੁਣ ਕੁਝ ਕੁ ਸਮੇਂ ਵਿੱਚ ਹੀ ਪਹੁੰਚ ਗਈ ਹੈ।
ਚੀਨ ਦੇ ਇੰਡੀਆ ਵਿੱਚ ਰਾਜਦੂਤ ਲੂਓ ਜ਼ਹਾਓਈ ਨੇ ਪੰਜਾਬ ਦਾ ਦੌਰਾ ਕੀਤਾ ਜਿਸ ਤਹਿਤ ਉਹ ਦਰਬਾਰ ਸਾਹਿਬ ਅਤੇ ਅਟਾਰੀ ਵਾਹਗਾ ਸਰਹੱਦ ਤੇ ਗਿਆ ਜਿੱਥੇ ਉਸ ਨੇ ਕਿਹਾ ਕਿ ਉਹ "ਇੰਡੀਆ-ਪਾਕਿਸਤਾਨ ਵਿਚਾਲੇ ਸ਼ਾਂਤੀ, ਦੋਸਤੀ ਅਤੇ ਦੁਵੱਲੇ ਸਹਿਯੋਗ ਦੀ ਆਸ ਕਰਦਾ ਹੈ"।
ਮਜ਼ਹਬੀ ਦੁਨੀਆ ਦੇ ਲੋਕਾਂ ਵਿੱਚ ਅਕਸਰ ਕ਼੍ਰਿਸ਼ਮੇ ਜਾਂ ਚਮਤਕਾਰ ਨੂੰ ਲੈ ਕੇ ਬਹਿਸ ਹੁੰਦੀ ਹੈ ਕਿ ਕੀ ਇਹ ਰੱਬ ਦਾ ਸ਼ਰੀਕ ਬਣਨਾ ਹੈ ਜਾਂ ਰੱਬ ਨਾਲ ਜੁੜੇ ਲੋਕਾਂ ਦਾ ਸੁਤੇ-ਸਿੱਧ ਕ਼੍ਰਿਸ਼ਮਈ ਪ੍ਰਗਟਾਵਾ। ਈਸਾਈ ਮੱਤ ਵਿੱਚ, ਵੈਟੀਕਨ ਵਲੋਂ ਕਿਸੇ ਸ਼ਖਸ ਨੂੰ ‘ਸੰਤ ਦੀ ਪਦਵੀ’ ਦੇਣ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਸ ਦੇ ਜੀਵਨ-ਕਾਲ ਨਾਲ ਜੁੜੀਆਂ ਘੱਟੋ-ਘੱਟ ਦੋ ਕਰਾਮਾਤਾਂ ਜ਼ਰੂਰ ਹੋਣ। ਇਸਲਾਮ ਵਿੱਚ ਭਾਵੇਂ ਕਿਸੇ ਨੂੰ ਰੱਬ ਦਾ ਸ਼ਰੀਕ ਮੰਨਣ ਦੇ ਖਿਲਾਫ ਸਖਤ ਹਦਾਇਤਾਂ ਹਨ ਪਰ ਇਸ ਦੇ ਬਾਵਜੂਦ ਵਲੀ, ਔਲੀਆ ਉਹ ਹੀ ਮੰਨੇ ਜਾਂਦੇ ਹਨ, ਜੋ ਕੋਈ ਕ਼੍ਰਿਸ਼ਮਾ ਵਿਖਾਉਂਦੇ ਹਨ। ਸਿੱਖ ਧਰਮ ਵਿੱਚ ‘ਕਰਾਮਾਤ’ ਨੂੰ ‘ਕਹਿਰ’ ਮੰਨਿਆ ਜਾਂਦਾ ਹੈ ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਅਤੇ ਇਤਿਹਾਸਕ ਸਥਾਨ ਕਰਾਮਾਤ ਦੀ ਹੋਂਦ ਦੀ ਪੁਸ਼ਟੀ ਕਰਦੀਆਂ ਹਨ। ਸ਼ਰਧਾਵਾਨਾਂ ਅਤੇ ਤਰਕਵਾਦੀਆਂ ਵਿੱਚ ਇਸ ਵਿਸ਼ੇ ’ਤੇ ਲਗਾਤਾਰ ਨੋਕ-ਝੋਕ ਰਹਿੰਦੀ ਹੈ।
« Previous Page